Punjab Wrap Up : ਪੜ੍ਹੋ 01 ਜਨਵਰੀ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ
Wednesday, Jan 01, 2020 - 06:21 PM (IST)

ਜਲੰਧਰ (ਵੈੱਬ ਡੈਸਕ) - 2 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 353ਵਾਂ ਜਨਮ ਦਿਹਾੜਾ ਬੜੇ ਹੀ ਉਤਸ਼ਾਹ ਮਨਾਇਆ ਜਾ ਰਿਹਾ ਹੈ। ਇਸ ਸਬੰਧ 'ਚ ਅੱਜ ਯਾਨੀ 1 ਜਨਵਰੀ ਨੂੰ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵੱਲੋਂ ਜਲੰਧਰ ਸ਼ਹਿਰ 'ਚ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਦੂਜੇ ਪਾਸੇ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਪੁਲਸ ਮੁਖੀ ਦਾ ਅਹੁਦਾ ਸੰਭਾਲਿਆ ਲਗਭਗ 11 ਮਹੀਨਿਆਂ ਦਾ ਸਮਾਂ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਜੈਕਾਰਿਆਂ ਦੀ ਗੂੰਜ ਨਾਲ ਗੂੰਜਿਆ ਜਲੰਧਰ, ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ (ਤਸਵੀਰਾਂ)
2 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 353ਵਾਂ ਜਨਮ ਦਿਹਾੜਾ ਬੜੇ ਹੀ ਉਤਸ਼ਾਹ ਮਨਾਇਆ ਜਾ ਰਿਹਾ ਹੈ। ਇਸ ਸਬੰਧ 'ਚ ਅੱਜ ਯਾਨੀ 1 ਜਨਵਰੀ ਨੂੰ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵੱਲੋਂ ਜਲੰਧਰ ਸ਼ਹਿਰ 'ਚ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ।
ਪੰਜਾਬ ਪੁਲਸ ਨੂੰ ਨਵੇਂ ਸਾਲ ਦਾ ਤੋਹਫਾ, 8 ਘੰਟੇ ਡਿਊਟੀ ਤੇ ਮਿਲੇਗੀ ਹਫਤਾਵਰੀ ਛੁੱਟੀ
ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਪੁਲਸ ਮੁਖੀ ਦਾ ਅਹੁਦਾ ਸੰਭਾਲਿਆ ਲਗਭਗ 11 ਮਹੀਨਿਆਂ ਦਾ ਸਮਾਂ ਹੋ ਗਿਆ ਹੈ।
ਨਵੇਂ ਸਾਲ 'ਤੇ ਚੰਡੀਗੜ੍ਹ ਦੇ ਹੋਟਲ 'ਚ ਵੱਡੀ ਵਾਰਦਾਤ, ਉੱਡੇ ਸਟਾਫ ਦੇ ਹੋਸ਼
ਨਵੇਂ ਸਾਲ 'ਤੇ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-2 ਸਥਿਤ ਇਕ ਹੋਟਲ 'ਚ ਵੱਡੀ ਵਾਰਦਾਤ ਵਾਪਰੀ।
ਸਫਾਈ ਦੇ ਮਾਮਲੇ 'ਚ ਪੰਜਾਬ ਦੇ 5 ਸ਼ਹਿਰਾਂ ਨੇ ਮਾਰੀ ਬਾਜ਼ੀ
ਭਾਰਤ ਸਰਕਾਰ ਵਲੋਂ ਸਵੱਛਤਾ ਸਰਵੇਖਣ-2019 ਦੇ ਆਧਾਰ 'ਤੇ ਦੇਸ਼ ਦੇ ਸਭ ਤੋਂ ਸਵੱਛ ਤੇ ਸਾਫ ਸ਼ਹਿਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ
ਸੀ. ਬੀ. ਆਈ. ਵੱਲੋਂ ਏ. ਡੀ. ਜੀ. 25 ਲੱਖ ਦੀ ਰਿਸ਼ਵਤ ਲੈਂਦਾ ਕਾਬੂ
ਸੀ. ਬੀ. ਆਈ. ਨੇ ਅੱਜ ਛਾਪੇਮਾਰੀ ਕਰਦੇ ਹੋਏ 25 ਲੱਖ ਰੁਪਏ ਦੀ ਰਿਸ਼ਵਤ ਦੇ ਮਾਮਲੇ 'ਚ ਮਾਲੀਆ ਖੁਫੀਆ ਡਾਇਰੈਕਟੋਰੇਟ ਦੇ ਏ. ਡੀ. ਜੀ. ਚੰਦਰ ਸ਼ੇਖਰ ਨੂੰ ਗ੍ਰਿਫਤਾਰ ਕੀਤਾ ਹੈ।
ਪਾਕਿਸਤਾਨ ਤੋਂ ਆਈ 25 ਕਰੋੜ ਦੀ ਹੈਰੋਇਨ ਤੇ ਹਥਿਆਰਾਂ ਸਣੇ ਤਸਕਰ ਗ੍ਰਿਫਤਾਰ
ਪੰਜਾਬ ਦੇ ਖੂਫੀਆ ਵਿਭਾਗ ਕਾਊਂਟਰ ਇੰਟੈਲੀਜੈਂਸ ਦੇ ਡੀ. ਐੱਸ. ਪੀ ਬਲਬੀਰ ਸਿੰਘ ਦੀ ਟੀਮ ਵਲੋਂ ਕੀਤੇ ਗਏ
ਪੰਜਾਬ ਸਰਕਾਰ ਵਲੋਂ ਔਰਤਾਂ ਦੀ ਸੁਰੱਖਿਆ ਲਈ ਖਾਸ ਪਹਿਲ, ਲਾਗੂ ਹੋਵੇਗਾ ਇਹ ਸਿਸਟਮ
ਪੰਜਾਬ ਸਰਕਾਰ ਵਲੋਂ ਔਰਤਾਂ ਦੀ ਸੁਰੱਖਿਆ ਲਈ ਖਾਸ ਪਹਿਲ ਕਰਦਿਆਂ ਸਾਰੀਆਂ ਟਰਾਂਸਪੋਰਟ ਗੱਡੀਆਂ 'ਤੇ ਵ੍ਹੀਕਲ ਟ੍ਰੈਕਿੰਗ ਸਿਸਟਮ (ਵੀ. ਟੀ. ਐੱਸ.) ਲਾਉਣਾ
ਪਟਿਆਲਾ: ਸੜਕਾਂ ’ਤੇ ਮਚੀ ਤੜਥਲੀ, ਬੇਕਾਬੂ ਗੱਡੀ ਨੇ ਲੋਕਾਂ ਨੂੰ ਪਾਈਆਂ ਭਾਜੜਾਂ (ਵੀਡੀਓ)
ਅਕਸਰ ਨਵੇਂ ਸਾਲ ਦੇ ਜਸ਼ਨ 'ਚ ਨੌਜਵਾਨ ਕੁਝ ਇਸ ਤਰ੍ਹਾਂ ਦਾ ਕਰ ਜਾਂਦੇ ਹਨ ਕਿ ਉਸ ਦਾ ਪਛਤਾਵਾ ਹਮੇਸ਼ਾ ਵੇਖਣ ਨੂੰ ਮਿਲਦਾ ਹੈ
ਫਾਜ਼ਿਲਕਾ ਪ੍ਰਸ਼ਾਸਨ ਦੀ ਅਨੌਖੀ ਪਹਿਲ, ਪਾਣੀ ਦੀ ਕਹਾਣੀ 'ਤੇ ਬਣਾਈ ਫਿਲਮ (ਵੀਡੀਓ)
ਪ੍ਰਸ਼ਾਸਨ ਦਾ ਕੰਮ ਸਮਾਜ ਨੂੰ ਸਹੀ ਸੇਧ ਦੇਣਾ ਅਤੇ ਜ਼ਿਲੇ 'ਚ ਕਾਨੂੰਨ ਵਿਵਸਥਾ ਨੂੰ ਬਣਾ ਕੇ ਰੱਖਣ ਦਾ ਹੁੰਦਾ ਹੈ।
2019 'ਚ ਵਾਰ-ਵਾਰ ਸ਼ਰਮਸਾਰ ਹੋਇਆ ਪੰਜਾਬ, ਰੌਂਗਟੇ ਖੜ੍ਹੇ ਕਰ ਦੇਣਗੀਆਂ ਇਹ ਘਟਨਾਵਾਂ
ਸਾਲ 2019 'ਚ ਪੰਜਾਬ ਦੇ ਕਈ ਜ਼ਿਲਿਆ 'ਚ ਜਬਰ-ਜ਼ਨਾਹ ਦੇ ਮਾਮਲੇ ਦਰਜ ਕੇ ਗਏ ਹਨ।