Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

Monday, Dec 02, 2019 - 06:08 PM (IST)

Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

ਜਲੰਧਰ (ਵੈੱਬ ਡੈਸਕ) : ਪਿੰਡ ਮਸਤੇਵਾਲਾ 'ਚ ਸ਼ਨੀਵਾਰ ਰਾਤ ਵਿਆਹ ਸਮਾਗਮ 'ਚ ਡੀ. ਜੇ. 'ਤੇ ਗੋਲੀ ਲੱਗਣ ਕਾਰਨ ਮਾਰੇ ਗਏ ਨੌਜਵਾਨ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਪਹੁੰਚੇ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ 'ਤੇ ਪ੍ਰਦਰਸ਼ਨਕਾਰੀਆਂ ਵਲੋਂ ਹਮਲਾ ਕਰ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਵਲੋਂ ਵਿਧਾਇਕ ਦੀ ਗੱਡੀ ਦੀ ਭੰਨਤੋੜ ਵੀ ਕੀਤੀ ਗਈ। ਇਸ ਦੌਰਾਨ ਵਿਧਾਇਕ ਸੁਖਜੀਤ ਸਿੰਘ ਨੇ ਭੱਜ ਕੇ ਆਪਣੀ ਜਾਨ ਬਚਾਈ। ਦੂਜੇ ਪਾਸੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸੋਮਵਾਰ ਨੂੰ ਪੰਜਾਬ ਭਵਨ ਵਿਖੇ ਹੋਈ, ਜਿਸ 'ਚ ਸਰਕਾਰੀ ਮੁਲਾਜ਼ਮਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਗਈ। ਕੈਬਨਿਟ ਦੀ ਬੈਠਕ ਦੀ ਪ੍ਰਧਾਨਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ। ਬੈਠਕ 'ਚ ਸੂਬਾ ਸਰਕਾਰੀ ਕਰਮਚਾਰੀ ਯੂਨੀਅਨ ਦੀਆਂ ਮੰਗਾਂ ਨੂੰ ਸਵੀਕਾਰ ਕਰਦਿਆਂ ਪੰਜਾਬ ਸਰਕਾਰ ਨੇ ਸੋਮਵਾਰ ਨੂੰ ਨਿਊ ਪੈਨਸ਼ਨ ਸਕੀਮ 'ਚ ਆਪਣਾ ਹਿੱਸਾ ਵਧਾਉਣ ਦਾ ਫੈਸਲਾ ਲਿਆ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਡੀ. ਜੇ. ਵਿਵਾਦ : ਪ੍ਰਦਰਸ਼ਨਕਾਰੀਆਂ ਵਲੋਂ ਧਰਮਕੋਟ ਦੇ ਵਿਧਾਇਕ 'ਤੇ ਹਮਲਾ (ਵੀਡੀਓ)     
ਪਿੰਡ ਮਸਤੇਵਾਲਾ 'ਚ ਸ਼ਨੀਵਾਰ ਰਾਤ ਵਿਆਹ ਸਮਾਗਮ 'ਚ ਡੀ. ਜੇ. 'ਤੇ ਗੋਲੀ ਲੱਗਣ ਕਾਰਨ ਮਾਰੇ ਗਏ ਨੌਜਵਾਨ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਪਹੁੰਚੇ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ 'ਤੇ ਪ੍ਰਦਰਸ਼ਨਕਾਰੀਆਂ ਵਲੋਂ ਹਮਲਾ ਕਰ ਦਿੱਤਾ ਗਿਆ।

ਸਰਕਾਰੀ ਮੁਲਾਜ਼ਮਾਂ ਲਈ ਪੰਜਾਬ ਕੈਬਨਿਟ ਦਾ ਵੱਡਾ ਫੈਸਲਾ     
 ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸੋਮਵਾਰ ਨੂੰ ਪੰਜਾਬ ਭਵਨ ਵਿਖੇ ਹੋਈ, ਜਿਸ 'ਚ ਸਰਕਾਰੀ ਮੁਲਾਜ਼ਮਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਗਈ। 

ਸਾਊਦੀ ਅਰਬ ਦੀ ਜੇਲ 'ਚ ਪੰਜਾਬੀ ਮੁੰਡਾ, 90 ਲੱਖ ਦੀ ਬਲੱਡ ਮਨੀ ਜਾਂ ਸਿਰ ਹੋਵੇਗਾ ਕਲਮ!     
 ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਮੱਲ੍ਹਣ ਦਾ ਨੌਜਵਾਨ ਬਲਵਿੰਦਰ ਸਿੰਘ ਸਾਊਦੀ ਅਰਬ ਦੇ ਅਲਹੇਰ ਦੀ ਜੇਲ 'ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। 

ਜਿਸ ਨੂੰ ਧੀ ਬਣਾ ਕੇ ਘਰ ਰੱਖਿਆ, ਉਸੇ ਨੇ ਉਜਾੜਿਆ ਮਕਾਨ ਮਾਲਕ ਦਾ ਘਰ     
ਜਗਦੀਸ਼ ਕੁਮਾਰ ਵਾਸੀ ਕ੍ਰਿਸ਼ਨਾ ਸਕੇਅਰ ਨਜ਼ਦੀਕ ਸ਼ਿਵਾ ਮੰਦਰ ਨੇ ਦੱਸਿਆ ਕਿ ਜਿਸ ਕੁੜੀ ਨੂੰ ਉਨ੍ਹਾਂ ਨੇ ਪਿਛਲੇ 10-12 ਸਾਲਾਂ ਤੋਂ ਆਪਣੀ ਧੀ ਦੀ ਤਰ੍ਹਾਂ ਪਾਲ ਕੇ ਆਪਣੇ ਘਰ 'ਚ ਰੱਖਿਆ ਹੋਇਆ ਸੀ, ਉਸ ਨੇ ਹੀ ਮਕਾਨ ਮਾਲਕ ਦਾ ਘਰ ਉਜਾੜ ਦਿੱਤਾ। 

ਰੁੱਸੇ ਵਿਧਾਇਕਾਂ ਦੇ ਹੱਕ 'ਚ ਆਈਆਂ ਦਲਿਤ ਜਥੇਬੰਦੀਆਂ, ਕੈਪਟਨ ਨੂੰ ਚਿਤਾਵਨੀ
ਪੰਜਾਬ ਕਾਂਗਰਸ 'ਚ ਵਿਧਾਇਕਾਂ ਦੀ ਨਾਰਾਜ਼ਗੀ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। 

 'ਧਨੰਜੇ' ਦੇ ਸਕੂਲ ਦੀ ਇਕ ਹੋਰ ਵੀਡੀਓ ਵਾਇਰਲ, ਹੁਣ ਮਾਸੂਮ ਬੱਚੀ 'ਤੇ ਤਸ਼ੱਦਦ     
ਸਕੂਲ 'ਚ ਵਿਦਿਆਰਥੀਆਂ 'ਤੇ ਤਸ਼ੱਦਦ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।

ਅੰਮ੍ਰਿਤਸਰ 'ਚ ਪੈਦਾ ਹੋਇਆ ਅਜਿਹਾ ਬੱਚਾ, ਜਿਸ ਨੂੰ ਦੇਖ ਪਰਿਵਾਰ ਵੀ ਰਹਿ ਗਿਆ ਹੈਰਾਨ     
ਅੰਮ੍ਰਿਤਸਰ 'ਚ ਬੀਤੇ ਦਿਨ ਇਕ ਅਜਿਹੇ ਬੱਚੇ ਦਾ ਜਨਮ ਹੋਇਆ ਹਨ, ਜਿਸ ਦੀਆਂ  ਹੱਥਾਂ-ਪੈਰਾਂ ਦੀਆਂ ਉਂਗਲੀਆਂ ਨਹੀਂ ਹਨ।

ਜਲੰਧਰ: ਖਾਣਾ ਬਣਾਉਂਦੇ ਸਮੇਂ ਫਟਿਆ ਸਿਲੰਡਰ, ਇਕੋ ਪਰਿਵਾਰ ਦੇ 3 ਜੀਅ ਝੁਲਸੇ (ਵੀਡੀਓ)     
 ਜਲੰਧਰ ਦੇ ਖਿੰਗਰਾ ਗੇਟ ਨੇੜੇ ਸਥਿਤ ਇਕ ਘਰ 'ਚ ਸਿਲੰਡਰ ਫੱਟਣ ਨਾਲ 3 ਲੋਕ ਜ਼ਖਮੀ ਹੋ ਗਏ। 

ਪੰਥ ''ਚੋਂ ਛੇਕੇ ਵਿਅਕਤੀਆਂ ਨੂੰ ਗਿਆਨੀ ਹਰਪ੍ਰੀਤ ਸਿੰਘ ਦਾ ਸੁਝਾਅ     
 ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਪੰਥ 'ਚੋਂ ਛੇਕੇ ਗਏ ਵਿਅਕਤੀਆਂ ਨੂੰ ਕਿਹਾ ਹੈ ਕਿ ਉਹ ਸਿੱਖ ਪਰੰਪਰਾ ਤੇ ਮਰਿਆਦਾ ਮੁਤਾਬਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਤਾਂ ਉਨ੍ਹਾਂ ਦੀ ਪੰਥ ਵਿਚ ਵਾਪਸੀ ਸਬੰਧੀ ਵਿਚਾਰ ਹੋ ਸਕਦੀ ਹੈ। 

ਮਨੂ ਸੂਰੀ 'ਤੇ ਹਮਲਾ ਕਰਨ ਵਾਲਿਆਂ ਨੇ ਪੁਲਸ ਨੂੰ ਫੇਸਬੁੱਕ 'ਤੇ ਦਿੱਤੀ ਖੁੱਲ੍ਹੀ ਚੁਣੌਤੀ (ਤਸਵੀਰਾਂ)     
 ਕੁਝ ਦਿਨ ਪਹਿਲਾਂ ਰੇਲਵੇ ਸਟੇਸ਼ਨ ਨੇੜੇ ਕਾਂਗਰਸੀ ਨੇਤਾ ਦੇ ਕਰੀਬੀ ਮਨੂ ਸੂਰੀ 'ਤੇ ਜਾਨਲੇਵਾ ਹਮਲਾ ਕਰਨ ਵਾਲਿਆਂ 'ਤੇ ਪੁਲਸ ਦੀ ਮਿਹਰਬਾਨੀ ਦੀ ਪੋਲ ਹੁਣ ਖੁੱਲ੍ਹ ਗਈ ਹੈ। 

ਸੁਖਬੀਰ ਦੇ ਸਿਰ ਪ੍ਰਧਾਨਗੀ ਦਾ ਤਾਜ ਸੱਜਣਾ ਤੈਅ!     
ਸ਼੍ਰੋਮਣੀ ਅਕਾਲੀ ਦਲ ਦੀ 5 ਸਾਲ ਬਾਅਦ ਹੋਣ ਵਾਲੀ ਪ੍ਰਧਾਨਗੀ ਦੀ ਚੋਣ ਦਸੰਬਰ ਦੇ ਮਹੀਨੇ ਡੈਲੀਗੇਟ ਦੀ ਮੀਟਿੰਗ ਤੋਂ ਬਾਅਦ ਮੁਕੰਮਲ ਹੋ ਜਾਵੇਗੀ। 

ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਰਿਸਰਚ ਕਰਨ ਪੰਜਾਬ ਆਈ ਇਜ਼ਰਾਈਲ ਦੀ ਮੁਟਿਆਰ     
ਇਜ਼ਰਾਈਲ  ਦੀ ਇਕ ਮੁਟਿਆਰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਰਿਸਰਚ ਕਰਨ ਲਈ ਪੰਜਾਬ ਪਹੁੰਚੀ ਹੈ।
 


author

Anuradha

Content Editor

Related News