Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

Thursday, Oct 03, 2019 - 12:24 PM (IST)

Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

ਜਲੰਧਰ (ਵੈੱਬ ਡੈਸਕ) : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰਾ ਜਾਣ ਵਾਲੇ ਜੱਥੇ 'ਚ ਸ਼ਾਮਲ ਨਹੀਂ ਹੋਣਗੇ। ਦਰਅਸਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਸੀ,''ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਅੱਜ ਉਨ੍ਹਾਂ ਦੇ ਘਰ ਮਿਲ ਕੇ ਖੁਸ਼ ਹਾਂ। ਉਨ੍ਹਾਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਜਾਣ ਵਾਲੇ ਪਹਿਲੇ ਜੱਥੇ 'ਚ ਆਪਣੇ ਨਾਲ ਸ਼ਾਮਲ ਹੋਣ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਸੁਲਤਾਨਪੁਰ ਲੋਧੀ 'ਚ ਹੋਣ ਵਾਲੇ ਮੁੱਖ ਸਮਾਰੋਹ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ।'' ਦੂਜੇ ਪਾਸੇ ਪੰਜਾਬ ਦੇ ਖੁਫੀਆ ਵਿਭਾਗ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਲੋਂ ਗ੍ਰਿਫਤਾਰ ਕੀਤੇ ਗਏ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ 7 ਅੱਤਵਾਦੀਆਂ ਦਾ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਉਨ੍ਹਾਂ ਨੂੰ ਫਿਰ ਅਦਾਲਤ 'ਚ ਪੇਸ਼ ਕੀਤਾ ਗਿਆ। ਜਿਥੇ ਇਨ੍ਹਾਂ ਸਾਰੇ ਅੱਤਵਾਦੀਆਂ ਨੂੰ ਅਗਲੇਰੀ ਜਾਂਚ ਲਈ 9 ਅਕਤੂਬਰ ਤੱਕ ਮੁੜ ਤੋਂ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਕਰਤਾਰਪੁਰ 'ਤੇ 3 ਘੰਟੇ 'ਚ ਪਲਟੇ ਕੈਪਟਨ ਕਿਹਾ, ਜੱਥੇ ਨਾਲ ਮੈਂ ਨਹੀਂ ਜਾਣਾ ਤਾਂ ਮਨਮੋਹਨ ਸਿੰਘ ਕਿਉਂ ਜਾਣਗੇ     
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰਾ ਜਾਣ ਵਾਲੇ ਜੱਥੇ 'ਚ ਸ਼ਾਮਲ ਨਹੀਂ ਹੋਣਗੇ। 

KZF ਦੇ 7 ਅੱਤਵਾਦੀ 6 ਦਿਨਾਂ ਦੇ ਪੁਲਸ ਰਿਮਾਂਡ 'ਤੇ     
ਪੰਜਾਬ ਦੇ ਖੁਫੀਆ ਵਿਭਾਗ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਲੋਂ ਗ੍ਰਿਫਤਾਰ ਕੀਤੇ ਗਏ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ 7 ਅੱਤਵਾਦੀਆਂ ਦਾ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਉਨ੍ਹਾਂ ਨੂੰ ਫਿਰ ਅਦਾਲਤ 'ਚ ਪੇਸ਼ ਕੀਤਾ ਗਿਆ।

ਪਰਿਵਾਰ ਲਈ ਇਸ ਧੀ ਦੇ ਸੰਘਰਸ਼ ਦੀ ਕਹਾਣੀ ਤੁਹਾਨੂੰ ਵੀ ਕਰ ਦੇਵੇਗੀ ਭਾਵੁਕ (ਵੀਡੀਓ)     
ਸਮਾਜ ਵਿਚ ਅੱਜ ਵੀ ਅਜਿਹੇ ਲੋਕ ਹਨ ਜੋ ਕਿ ਧੀ ਪੈਦਾ ਹੋਣ 'ਤੇ ਖੁਸ਼ ਨਹੀਂ ਹੁੰਦੇ।

ਨੌਕਰੀ ਨਾ ਮਿਲਣ ਤੋਂ ਪਰੇਸ਼ਾਨ ਅਮਰੀਕਾ 'ਚ ਰਹਿ ਰਹੇ ਪੰਜਾਬੀ ਨੇ ਕੀਤੀ ਖੁਦਕੁਸ਼ੀ     
ਅਮਰੀਕਾ 'ਚ ਫਰੀਦਕੋਟ ਜ਼ਿਲੇ ਦੇ ਪਿੰਡ ਟਹਿਣਾ ਵਿਖੇ ਦੇ ਰਹਿਣ ਵਾਲੇ 27 ਸਾਲਾ ਨੌਜਵਾਨ ਵਲੋਂ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। 

ਕੇ. ਐੱਸ. ਮੱਖਣ ਵੱਲੋਂ ਕਕਾਰ ਤਿਆਗਣ 'ਤੇ ਜਾਣੋ ਕੀ ਬੋਲੇ ਸਮਾਣੇ ਵਾਲੇ ਸਿੰਘ
ਕੇ. ਐੱਸ. ਮੱਖਣ ਵੱਲੋਂ ਕਕਾਰ ਤਿਆਗਣ ਨੂੰ ਲੈ ਕੇ ਸਮਾਣੇ ਵਾਲੇ ਸਿੰਘਾਂ ਨੇ ਕੇ. ਐੱਸ. ਮੱਖਣ 'ਤੇ ਤਿੱਖਾ ਹਮਲਾ ਕੀਤਾ ਹੈ। 

ਐੱਨ. ਜੀ. ਟੀ. ਵਲੋਂ ਪ੍ਰਦੂਸ਼ਣ ਸਬੰਧੀ ਪੰਜਾਬ ਸਮੇਤ ਬਾਕੀ ਸੂਬਿਆਂ ਨੂੰ ਨਿਰਦੇਸ਼     
ਨੈਸ਼ਨਲ ਗਰੀਨ ਟ੍ਰਿਬੀਊਨਲ (ਐੱਨ. ਜੀ. ਟੀ.) ਨੇ ਦਿੱਲੀ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਨੂੰ ਝੋਨੇ ਦੀ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਦੀ ਨਿਗਰਾਨੀ ਲਈ ਵਿਸ਼ੇਸ਼ ਸੈੱਲ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ ਹਨ।

ਕੈਪਟਨ ਦੀ ਫੇਕ ਆਡੀਓ ਵਾਇਰਲ, ਸੁਣਨ ਵਾਲੇ ਵੀ ਖਾ ਜਾਣਗੇ ਧੋਖਾ (ਵੀਡੀਓ)     
ਸੋਸ਼ਲ ਮੀਡੀਆ 'ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਜਾਂ ਆਡੀਓ ਵਾਇਰਲ ਹੁੰਦੀ ਰਹਿੰਦੀ ਹੈ। 

ਅਕਾਲੀ ਦਲ ਨੇ ਚੋਣਾਂ ਦੌਰਾਨ ਸਿਰਫ ਸੁਖਬੀਰ-ਹਰਸਿਮਰਤ ਨੂੰ ਹੀ ਦਿੱਤਾ ਫੰਡ     
ਪੰਜਾਬ 'ਚ ਮਈ, 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ 10 ਸੀਟਾਂ 'ਤੇ ਚੋਣ ਲੜੀ ਪਰ ਚੋਣਾਂ ਲੜਨ ਲਈ ਪਾਰਟੀ ਦੇ ਸਿਰਫ 2 ਉਮੀਦਵਾਰਾਂ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਹੀ 80 ਲੱਖ ਰੁਪਏ ਦਾ ਫੰਡ ਦਿੱਤਾ...

ਕੈਪਟਨ ਲਈ ਨਵਾਂ ਪੰਗਾ ਖੜ੍ਹਾ ਕਰੇਗੀ 'ਰਾਜੋਆਣਾ' ਦੀ ਪੈਰੋਲ!     
 ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਪੈਰੋਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਨਵਾਂ ਪੰਗਾ ਖੜ੍ਹਾ ਕਰ ਸਕਦੀ ਹੈ...

ਮੋਦੀ ਦੇ ਨਾਂ 'ਤੇ ਬਣਿਆ ਫੇਸਬੁਕ ਪੇਜ, ਪ੍ਰਸਿੱਧ ਭਾਜਪਾਈ ਕਰ ਰਹੇ ਹਨ ਸ਼ੇਅਰ     
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਦਾ ਇਕ ਹਾਲ ਹੀ 'ਚ ਫੇਸਬੁੱਕ ਪੇਜ ਬਣਾਇਆ ਗਿਆ ਹੈ, ਜਿਸ 'ਚ ਪ੍ਰਧਾਨ ਮੰਤਰੀ ਦੇ ਅਕਸ ਨੂੰ ਖ਼ਰਾਬ ਕਰਦੇ ਹੋਏ ਧੜਾ-ਧੜਾ ਇਤਰਾਜ਼ਯੋਗ ਪੋਸਟਾਂ ਪਾਈਆਂ ਜਾ ਰਹੀਆਂ ਹਨ।
 


author

Anuradha

Content Editor

Related News