Punjab Wrap Up: ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

09/29/2019 4:50:30 PM

ਜਲੰਧਰ (ਵੈਬ ਡੈਸਕ): ਪੰਜਾਬ ਵਿਚ ਚਾਰ ਵਿਧਾਨ ਸਭਾ ਹਲਕਿਆਂ 'ਤੇ 21 ਅਕਤੂਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਭਾਜਪਾ ਵਲੋਂ ਗਠਜੋੜ ਦੇ ਕੋਟੇ 'ਚ ਆਉਂਦੀਆਂ ਦੋ ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਜਪਾ ਵਲੋਂ ਜਾਰੀ ਕੀਤੀ ਗਈ ਸੂਚੀ ਮੁਤਾਬਕ ਫਗਵਾੜਾ ਵਿਧਾਨ ਸਭਾ ਹਲਕੇ ਤੋਂ ਰਾਜੇਸ਼ ਬੱਗਾ ਅਤੇ ਮੁਕੇਰੀਆਂ ਤੋਂ ਜੰਗੀ ਲਾਲ ਮਹਾਜਨ ਨੂੰ ਉਮੀਦਵਾਰ ਐਲਾਨਿਆ ਗਿਆ ਹੈ, ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਮਰੀਕੀ ਸਿੱਖ ਪੁਲਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ ਹੱਤਿਆ ਦੀ ਨਿਖੇਧੀ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੰਦੀਪ ਸਿੰਘ ਸਾਡੇ ਪੰਜਾਬ ਦਾ ਮਾਣ ਸੀ, ਅਮਰੀਕਾ ਵਿਖੇ ਬਤੌਰ ਪੁਲਸ 'ਚ ਉੱਚ ਅਹੁਦੇ 'ਤੇ ਸੇਵਾ ਨਿਭਾਅ ਰਿਹਾ ਸੀ।ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂੰ ਕਰਵਾਇਆ ਜਾ ਰਿਹਾ ਹੈ। ਇਸ ਨਿਊਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖਬਰਾਂ ਦੱਸਾਂਗੇ-

ਜ਼ਿਮਨੀ ਚੋਣਾਂ : ਭਾਜਪਾ ਵਲੋਂ ਉਮੀਦਵਾਰਾਂ ਦਾ ਐਲਾਨ
ਪੰਜਾਬ ਵਿਚ ਚਾਰ ਵਿਧਾਨ ਸਭਾ ਹਲਕਿਆਂ 'ਤੇ 21 ਅਕਤੂਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਭਾਜਪਾ ਵਲੋਂ ਗਠਜੋੜ ਦੇ ਕੋਟੇ 'ਚ ਆਉਂਦੀਆਂ ਦੋ ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। 

ਸੰਦੀਪ ਸਿੰਘ ਸਾਡੇ ਪੰਜਾਬ ਦਾ ਮਾਣ ਸੀ : ਕੈਪਟਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਮਰੀਕੀ ਸਿੱਖ ਪੁਲਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ ਹੱਤਿਆ ਦੀ ਨਿਖੇਧੀ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। 

ਏਮਜ਼ ਦੇ ਸ਼ੁਰੂ ਹੋਣ 'ਚ ਅੜਿੱਕਾ ਡਾਹ ਰਹੀ ਕੈਪਟਨ ਸਰਕਾਰ : ਬੀਬੀ ਬਾਦਲ
ਪੰਜਾਬ ਵਿਚ ਫੈਲੀ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਨਜਿੱਠਣ ਲਈ ਗੁਰੂਆਂ-ਪੀਰਾਂ ਦੀ ਧਰਤੀ ਬਠਿੰਡਾ ਵਿਖੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਅਰਬਾਂ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤੇ ਜਾ ਰਹੇ 

ਤਾਏ ਨੇ ਰੋਂਦੇ ਹੋਏ ਦੱਸਿਆ 25 ਸਾਲ ਪਹਿਲਾਂ ਪਰਿਵਾਰ ਦੇ ਸੁਪਨੇ ਲੈ ਕੇ ਅਮਰੀਕਾ ਗਿਆ ਸੀ ਸੰਦੀਪ
ਜ਼ਿਲਾ ਕਪੂਰਥਲਾ ਨਾਲ ਸਬੰੰਧਤ ਪਿੰਡ ਧਾਲੀਵਾਲ ਬੇਟ ਢਿੱਲਵਾਂ ਦੇ ਨੌਜਵਾਨ ਦੀ ਅਮਰੀਕਾ ਦੇ ਟੈਕਸਾਸ ਵਿਖੇ ਹੈਰੀਸਲ ਕਾਉਂਟੀ ਸ਼ਹਿਰ 'ਚ ਡਿਊਟੀ ਦੌਰਾਨ ਕਾਰ ਸਵਾਰਾਂ ਵੱਲੋਂ ਪਿੱਠ 'ਚ ਗੋਲੀ ਮਾਰ ਕੇ ਹੱਤਿਆ ਕਰਨ ਕਰਕੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ।

ਜਿਸ ਮੰਦਰ 'ਚ ਹੋਇਆ ਸੀ ਵਿਆਹ, ਉਸੇ ਮੰਦਰ 'ਚ ਨਵ-ਵਿਆਹੁਤਾ ਨੇ ਦਿੱਤੀ ਜਾਨ
ਸਮਾਣਾ ਦੀ ਅੱਗਰਵਾਲ ਕਾਲੋਨੀ ਵਿਖੇ ਮੰਦਰ ਦੇ ਪੁਜਾਰੀ ਦੇ ਨਿਵਾਸ ਸਥਾਨ 'ਤੇ 15 ਦਿਨਾਂ ਤੋਂ ਆਪਣੇ ਪਤੀ ਨਾਲ ਰਹਿ ਰਹੀ ਉਸ ਦੀ ਨਵ-ਵਿਆਹੁਤਾ ਸਾਲੇਹਾਰ ਵੱਲੋਂ ਭੇਤਭਰੇ ਹਾਲਾਤ ਵਿਚ ਸ਼ਨੀਵਾਰ ਸਵੇਰੇ ਬਾਥਰੂਮ ਵਿਚ ਫਾਹਾ ਲਾ ਕੇ ਆਤਮ-ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। 

ਬੇਅਦਬੀ ਮਾਮਲੇ 'ਚ ਘਿਰੇ ਪੰਜਾਬੀ ਗਾਇਕ ਗੁਰਨਾਮ ਭੁੱਲਰ ਨੇ ਮੰਗੀ ਮੁਆਫੀ
ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਤੋਂ ਬਾਅਦ ਹੁਣ ਪੰਜਾਬੀ ਗਾਇਕ ਗੁਰਨਾਮ ਭੁੱਲਰ ਵੀ ਆਪਣੀ ਗਲਤੀ ਲਈ ਸੁਰਖੀਆਂ ’ਚ ਆ ਗਏ ਹਨ।

SAD-BJP ਗਠਜੋੜ ਟੁੱਟਣ ਦੀ ਹੋਈ ਸ਼ੁਰੂਆਤ: ਧਰਮਸੋਤ (ਵੀਡੀਓ)
ਨਾਭਾ ਵਿਖੇ ਰੋਟਰੀ ਕਲੱਬ ਦੀ ਪ੍ਰਧਾਨਗੀ ਦੀ ਤਾਜਪੋਸ਼ੀ ਸਮਾਗਮ 'ਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮੋਤ ਪਹੁੰਚੇ। 

ਪਿੰਡ ਸੋਹਲ ਵਿਖੇ ਲੱਗੀਆਂ ਨਸ਼ਾ ਤਸਕਰਾਂ ਦੇ ਨਾਂ ਦੀਆਂ ਲਿਸਟਾਂ
 ਤਰਨਤਾਰਨ ਦੇ ਪਿੰਡ ਸੋਹਲ ਵਿਖੇ ਕਿਸੇ ਵਿਅਕਤੀ ਵਲੋਂ ਨਸ਼ੇ ਦਾ ਧੰਦਾ ਕਰਨ ਵਾਲੇ 37 ਵਿਅਕਤੀਆਂ ਦੇ ਨਾਂਵਾਂ ਦੀਆਂ ਲਿਸਟਾਂ ਕੰਧਾਂ 'ਤੇ ਚਿਪਕਾਈਆਂ ਜਾਣ ਤੇ ਗਲੀਆਂ 'ਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। 

ਵਿਆਹ ਸਮਾਗਮ ਤੋਂ ਪਰਤ ਰਹੇ ਨੌਜਵਾਨ 'ਤੇ ਫਾਇਰਿੰਗ
ਬੀਤੀ ਰਾਤ ਪਿੰਡ ਰੇਤਗੜ੍ਹ ਵਿਖੇ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋ ਕੇ ਪਰਤ ਰਹੇ ਨੌਜਵਾਨ 'ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣ ਆਇਆ ਹੈ। 

ਜਲੰਧਰ ਦੀ ਸਪੋਰਟਸ ਫੈਕਟਰੀ 'ਚ ਲੱਗੀ ਭਿਆਨਕ ਅੱਗ
 ਜਲੰਧਰ ਦੀ ਬਸਤੀ ਨੌ 'ਚ ਸਥਿਤ ਮੁਹੱਲਾ ਗਣੇਸ਼ ਨਗਰ 'ਚ ਇਕ ਸਪੋਰਟਸ ਫੈਕਟਰੀ 'ਚ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ ਹੈ।


Shyna

Content Editor

Related News