Punjab: ਪਿਆਰ ਦੀਆਂ ਪੀਂਘਾਂ ਝੂਟਦਿਆਂ ਵੱਡਾ ਕਾਂਡ ਕਰ ਗਈ ਕੁੜੀ! ਮੱਥਾ ਪਿੱਟਦਾ ਰਹਿ ਗਿਆ ਆਸ਼ਿਕ

Wednesday, Jun 04, 2025 - 02:11 PM (IST)

Punjab: ਪਿਆਰ ਦੀਆਂ ਪੀਂਘਾਂ ਝੂਟਦਿਆਂ ਵੱਡਾ ਕਾਂਡ ਕਰ ਗਈ ਕੁੜੀ! ਮੱਥਾ ਪਿੱਟਦਾ ਰਹਿ ਗਿਆ ਆਸ਼ਿਕ

ਪਠਾਨਕੋਟ: ਨੌਜਵਾਨ ਨੂੰ ਆਨਲਾਈਨ ਮਿਲੀ ਕੁੜੀ ਗੱਲਾਂ ਵਿਚ ਲਾ ਕੇ ਲੱਖਾਂ ਰੁਪਏ ਦੀ ਠੱਗੀ ਮਾਰ ਗਈ। ਕੁੜੀ ਨੇ ਉਸ ਨੂੰ ਮੈਟਰੀਮੋਨੀਅਲ ਵੈੱਬਸਾਈਟ 'ਤੇ ਰਿਕਵੈਸਟ ਭੇਜੀ ਤੇ ਫ਼ਿਰ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਮਗਰੋਂ WhatsApp ਰਾਹੀਂ ਗੱਲਬਾਤ ਸ਼ੁਰੂ ਹੋਈ ਤੇ ਫ਼ਿਰ ਕੁੜੀ ਨੇ ਉਸ ਨੂੰ ਕ੍ਰਿਪਟੋ ਕਰੰਸੀ ਵਿਚ ਨਿਵੇਸ਼ ਕਰਨ ਦੀ ਗੱਲ ਕਹੀ। ਮੁੰਡੇ ਨੇ ਉਸ ਦੀਆਂ ਗੱਲਾਂ ਵਿਚ ਆ ਕੇ 23.34 ਲੱਖ ਰੁਪਏ ਟ੍ਰਾਂਸਫ਼ਰ ਕਰ ਦਿੱਤੇ। ਬਾਅਦ ਵਿਚ ਉਸ ਨੂੰ ਪਤਾ ਲੱਗਿਆ ਕਿ ਉਹ ਠੱਗਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ: ਪਿਓ ਨੇ ਅਣਖ ਖ਼ਾਤਰ ਧੀ ਤੇ ਆਸ਼ਿਕ ਦਾ ਕੀਤਾ ਕਤਲ

ਪੀੜਤ ਮੋਹਿਤ ਨੇ ਸਾਈਬਰ ਕ੍ਰਾਈਮ ਥਾਣੇ ਵਿਚ ਇਸ ਦੀ ਸ਼ਿਕਾਇਤ ਦਿੱਤੀ। ਉਸ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਸ ਨੇ Jeevansathi.com 'ਤੇ ਇਕ ਕੁੜੀ ਦੀ ਰਿਕਵੈਸਟ ਆਈ ਸੀ। ਉਸ ਦੀ ਕੁੜੀ ਇਕ ਹਫ਼ਤੇ ਤਕ ਗੱਲਬਾਤ ਹੋਈ, ਫ਼ਿਰ ਕੁੜੀ ਨੇ ਵੱਖ-ਵੱਖ ਨੰਬਰਾਂ ਤੋਂ WhatsApp 'ਤੇ ਗੱਲਬਾਤ ਕੀਤੀ। ਕੁੜੀ ਨੇ ਉਸ ਦਾ ਭਰੋਸਾ ਜਿੱਤਣ ਮਗਰੋਂ ਕ੍ਰਿਪਟੋ ਵਿਚ ਪੈਸੇ ਨਿਵੇਸ਼ ਕਰਨ ਲਈ ਕਿਹਾ। ਉਸ ਨੇ ਆਪਣੇ ਖਾਤੇ ਵਿਚੋਂ 23 ਲੱਖ 34 ਹਜ਼ਾਰ 910 ਰੁਪਏ ਉਸ ਨੂੰ ਟ੍ਰਾਂਸਫ਼ਰ ਕਰ ਦਿੱਤੇ। 

ਇਹ ਖ਼ਬਰ ਵੀ ਪੜ੍ਹੋ - ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲੇ ਦੀ ਕੋਸ਼ਿਸ਼ ਮਗਰੋਂ MP ਔਜਲਾ ਨੇ UNO ਤੇ PM ਮੋਦੀ ਅੱਗੇ ਰੱਖੀ ਇਹ ਮੰਗ

ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਤੋਂ ਬਾਅਦ ਕੁੜੀ ਨੇ ਉਸ ਨਾਲ ਗੱਲ ਕਰਨੀ ਹੀ ਛੱਡ ਦਿੱਤੀ। ਜਦੋਂ ਤਕ ਉਸ ਨੂੰ ਠੱਗੀ ਦਾ ਪਤਾ ਲੱਗਿਆ, ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ। ਸਾਈਬਰ ਕ੍ਰਾਈਮ ਥਾਣੇ ਦੀ ਪੁਲਸ ਨੇ ਪੀੜਤ ਨੌਜਵਾਨ ਦੀ ਸ਼ਿਕਾਇਤ ਮਗਰੋਂ ਅਣਪਛਾਤੀ ਕੁੜੜੀ 'ਤੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News