Punjab Wrap Up: ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

09/04/2019 5:41:49 PM

ਜਲੰਧਰ (ਵੈਬ ਡੈਸਕ)—ਅੱਜ ਦੁਪਹਿਰ ਸਮੇਂ ਬਟਾਲਾ ਦੇ ਜਲੰਧਰ ਰੋਡ 'ਤੇ ਹੰਸਲੀ ਨਾਲੇ ਦੇ ਨਜ਼ਦੀਕ ਸਥਿਤ ਇਕ ਪਟਾਕਾ ਬਨਾਉਣ ਵਾਲੀ ਫੈਕਟਰੀ ਵਿਚ ਜ਼ਬਰਦਸਤ ਧਮਾਕਾ ਹੋ ਗਿਆ। ਇਸ ਧਮਾਕੇ ਵਿਚ ਲਗਭਗ 50 ਤੋਂ ਵੱਧ ਵਿਅਕਤੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਸ ਸੰਬੰਧੀ ਹੋਰ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਇਸ ਬਲਾਸਟ ਨਾਲ ਜਿੱਥੇ ਆਸਪਾਸ ਦੀਆਂ ਅੱਧੀ ਦਰਜਨ ਦੇ ਕਰੀਬ ਇਮਾਰਤਾਂ ਮਲਬੇ 'ਚ ਤਬਦੀਲ ਹੋ ਗਈਆਂ ਅਤੇ ਨੇੜੇ ਖੜੀਆਂ ਕਈ ਕਾਰਾਂ ਵੀ ਨੁਕਸਾਨੀਆਂ ਗਈਆਂ। ਉੱਥੇ ਦੂਜੇ ਪਾਸੇ ਪਿੰਡ ਸ਼ੇਰਪੁਰਾ ਖੁਰਦ ਵਿਖੇ ਸਥਿਤ ਗੁਰਦੁਆਰਾ ਸਾਹਿਬ 'ਚ ਲੱਗੇ ਏ. ਸੀ. 'ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ, ਜਿਸ ਕਾਰਨ ਸੁੱਖ ਆਸਣ 'ਚ ਪਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਤੋਂ ਵੱਧ ਸਰੂਪ ਅਗਨ ਭੇਟ ਹੋ ਗਏ। ਘਟਨਾ ਸਵੇਰੇ 9 ਵਜੇ ਤੋਂ ਬਾਅਦ ਦੀ ਦੱਸੀ ਜਾ ਰਹੀ ਹੈ।ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂੰ ਕਰਵਾਇਆ ਜਾ ਰਿਹਾ ਹੈ। ਇਸ ਨਿਊਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖਬਰਾਂ ਦੱਸਾਂਗੇ-

ਬਟਾਲਾ 'ਚ ਪਟਾਕਾ ਫੈਕਟਰੀ 'ਚ ਧਮਾਕਾ, 50 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ
 ਅੱਜ ਦੁਪਹਿਰ ਸਮੇਂ ਬਟਾਲਾ ਦੇ ਜਲੰਧਰ ਰੋਡ 'ਤੇ ਹੰਸਲੀ ਨਾਲੇ ਦੇ ਨਜ਼ਦੀਕ ਸਥਿਤ ਇਕ ਪਟਾਕਾ ਬਨਾਉਣ ਵਾਲੀ ਫੈਕਟਰੀ ਵਿਚ ਜ਼ਬਰਦਸਤ ਧਮਾਕਾ ਹੋ ਗਿਆ। 

ਜਗਰਾਓਂ : ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਪਾਵਨ ਸਰੂਪ ਅਗਨ ਭੇਟ (ਵੀਡੀਓ)
ਪਿੰਡ ਸ਼ੇਰਪੁਰਾ ਖੁਰਦ ਵਿਖੇ ਸਥਿਤ ਗੁਰਦੁਆਰਾ ਸਾਹਿਬ 'ਚ ਲੱਗੇ ਏ. ਸੀ. 'ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ, ਜਿਸ ਕਾਰਨ ਸੁੱਖ ਆਸਣ 'ਚ ਪਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਤੋਂ ਵੱਧ ਸਰੂਪ ਅਗਨ ਭੇਟ ਹੋ ਗਏ।

ਹੁਸ਼ਿਆਰਪੁਰ ਦੇ ਰਿਹਾਇਸ਼ੀ ਇਲਾਕੇ 'ਚ ਤੜਕੇ ਅੱਗ ਨੇ ਮਚਾਇਆ ਤਾਂਡਵ (ਵੀਡੀਓ)
ਹੁਸ਼ਿਆਰਪੁਰ ਸਥਿਤ ਅੱਜ ਸਵੇਰੇ 4 ਵਜੇ ਦੇ ਕਰੀਬ ਗਊਸ਼ਾਲਾ ਬਾਜ਼ਾਰ ਅਗਰਵਾਲ ਫਲੋਰ ਮਿੱਲ 'ਚ ਅਚਾਨਕ ਅੱਗ ਲੱਗ ਗਈ।

ਕਰਤਾਰਪੁਰ ਕੋਰੀਡੋਰ ਬੈਠਕ 'ਚ ਲਏ ਗਏ ਇਹ ਮਹੱਤਵਪੂਰਣ ਫੈਸਲੇ
ਕਰਤਾਰਪੁਰ ਕੋਰੀਡੋਰ 'ਤੇ ਅੱਜ ਭਾਵ ਬੁੱਧਵਾਰ ਨੂੰ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਤੀਜੇ ਦੌਰ ਦੀ ਮਹੱਤਵਪੂਰਣ ਬੈਠਕ ਹੋਈ। ਇਹ ਬੈਠਕ ਅਟਾਰੀ ਵਿਖੇ ਹੋਈ। 

ਬਾਬੇ ਦੇ ਵਿਆਹ ਪੁਰਬ 'ਤੇ ਲੱਗੀਆਂ ਰੌਣਕਾਂ, ਤਸਵੀਰਾਂ 'ਚ ਦੇਖੋ ਨਗਰ ਕੀਰਤਨ ਦਾ ਅਲੌਕਿਕ ਨਜ਼ਾਰਾ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਬੰਧੀ ਬਰਾਤ ਰੂਪੀ ਵਿਸ਼ਾਲ ਨਗਰ ਕੀਰਤਨ ਸੁਲਤਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਬਟਾਲਾ ਤੱਕ ਜਾਲੋ-ਜਲਾਲ ਨਾਲ ਰਵਾਨਾ ਹੋਈ। 

ਕਮਜ਼ੋਰ ਦਿਲ ਵਾਲੇ ਨਾ ਦੇਖਣ ਬਟਾਲਾ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਦੀਆਂ ਇਹ ਤਸਵੀਰਾਂ
ਬੁੱਧਵਾਰ ਦੁਪਹਿਰ ਬਟਾਲਾ ਦੇ ਜਲੰਧਰ ਰੋਡ 'ਤੇ ਹੰਸਲੀ ਨਾਲੇ ਦੇ ਨਜ਼ਦੀਕ ਸਥਿਤ ਇਕ ਪਟਾਕਾ ਬਨਾਉਣ ਵਾਲੀ ਫੈਕਟਰੀ ਵਿਚ ਜ਼ਬਰਦਸਤ ਧਮਾਕਾ ਹੋ ਗਿਆ।

ਜ਼ੰਜੀਰਾਂ ’ਚ ਜਕੜੀ ਕੁੜੀ ਨੂੰ ਨਸ਼ਾ ਪਹੁੰਚਾਉਣ ਲਈ ਸਮੱਗਲਰਾਂ ਨੇ ਲਿਆ ਬੱਚੇ ਦਾ ਸਹਾਰਾ
ਰਣਜੀਤ ਐਵੀਨਿਊ ਦੀ ਹਾਊਸਿੰਗ ਬੋਰਡ ਕਾਲੋਨੀ ’ਚ ਜ਼ੰਜੀਰਾਂ ’ਚ ਜਕੜੀ ਕੁੜੀ ਦਾ ਚਾਹੇ ਪੰਜਾਬ ਸਰਕਾਰ ਘਰ ਵਿਚ ਹੀ ਨਸ਼ਾ ਛੁਡਾਉਣ ਦਾ ਇਲਾਜ ਕਰ ਰਹੀ ਹੈ ਪਰ ਇਲਾਕੇ ’ਚ ਨਸ਼ਾ ਵੇਚਣ ਵਾਲੇ ਕਦੇ ਵੀ ਇਸ ਕੁੜੀ ਨੂੰ ਨਸ਼ੇ ਦੀਆਂ ਜ਼ੰਜੀਰਾਂ ਤੋਂ ਆਜ਼ਾਦੀ ਦਿਵਾਉਣਾ ਨਹੀਂ ਚਾਹੁੰਦੇ। ਇਹੀ ਵਜ੍ਹਾ ਹੈ

ਸੁਣ ਸਰਕਾਰੇ...ਪੰਜਾਬ ਦੀ ਤੌਬਾ 10 ਮਹੀਨੇ ਸੋਕਾ 2 ਮਹੀਨੇ ਡੋਬਾ
ਪੌਂਗ ਡੈਮ ਤੋਂ ਖਤਰੇ ਦਾ ਘੁੱਗੂ ਵੱਜਣ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਇਕ ਵਾਰ ਫਿਰ ਸਾਹ ਸੁੱਕ ਚੁੱਕੇ ਹਨ। ਪ੍ਰਸ਼ਾਸਨ ਨੇ ਇਸ ਨੂੰ ਲੈ ਕੇ ਕੁਝ ਜਿਲਿਆਂ ਵਿਚ ਅਲਰਟ ਵੀ ਜਾਰੀ ਕਰ ਦਿੱਤਾ ਹੈ।

'ਟੀਚਰਜ਼-ਡੇ' ਨੂੰ ਅਧਿਆਪਕ ਨੇ ਕੀਤਾ ਸ਼ਰਮਸਾਰ, ਰੰਗ-ਰਲੀਆਂ ਮਨਾਉਂਦੇ ਫੜਿਆ ਰੰਗੇ ਹਥੀਂ
ਪਿੰਡ ਕਾਉਣੀ ਦੇ ਇਕ ਅਧਿਆਪਕ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਉਸ ਨੂੰ ਕਿਸੇ ਦੇ ਘਰ ਅੰਦਰੋਂ ਫੜਨ ਮੰਗਰੋਂ ਗਲੀ 'ਚ ਲਿਆਂਦਾ ਗਿਆ ਅਤੇ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਉਸ ਦੀ ਕੁੱਟ-ਮਾਰ ਕੀਤੀ ਜਾ ਰਹੀ ਹੈ।

ਜਗਰਾਓਂ ਰੇਲਵੇ ਪੁੱਲ 'ਤੇ ਵਾਪਰਿਆ ਹਾਦਸਾ, ਦੋ ਦੀ ਮੌਤ
ਜਗਰਾਓਂ ਦੇ ਰੇਲਵੇ ਪੁੱਲ 'ਤੇ ਮੋਟਰਸਾਈਕਲ ਸਕੂਟਰ ਅਤੇ ਕਾਰ ਦੀ ਆਪਸੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 


Shyna

Content Editor

Related News