Punjab Wrap Up : ਪੜ੍ਹੋ 27 ਅਗਸਤ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ
Tuesday, Aug 27, 2019 - 05:26 PM (IST)
ਜਲੰਧਰ (ਵੈੱਬ ਡੈਸਕ) - ਦਿੱਲੀ ਲਈ ਪੂਰੇ ਹੱਕ ਮੰਗਣ ਵਾਲੇ ਅਰਵਿੰਦ ਕੇਜਰੀਵਾਲ ਨੇ ਕਸ਼ਮੀਰ ’ਚ ਧਾਰਾ 370 ਹਟਾਉਣ ਦਾ ਸਮਰਥਨ ਕਰਕੇ ਇਕ ਵਾਰ ਫਿਰ ਆਪਣੇ ਦੋਗਲੇ ਚਰਿੱਤਰ ਨੂੰ ਪੇਸ਼ ਕੀਤਾ ਹੈ। ਦੂਜੇ ਪਾਸੇ ਅੰਮ੍ਰਿਤਸਰ ਦੇ ਰਣਜੀਤ ਐਵੀਨਿਓ ’ਚ ਰਹਿ ਰਿਹਾ ਇਕ ਪਰਿਵਾਰ ਨਸ਼ੇ ਕਰਨ ਦੀ ਆਦੀ ਆਪਣੀ 24 ਸਾਲ ਦੀ ਜਵਾਨ ਧੀ ਨੂੰ ਸੰਗਲਾਂ ਨਾਲ ਬੰਨ੍ਹਣ ਲਈ ਮਜ਼ਬੂਰ ਹੋ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਕੇਜਰੀਵਾਲ ਨੂੰ ਇਹ ਕੀ ਕਹਿ ਗਏ ਖਹਿਰਾ! (ਵੀਡੀਓ)
ਦਿੱਲੀ ਲਈ ਪੂਰੇ ਹੱਕ ਮੰਗਣ ਵਾਲੇ ਅਰਵਿੰਦ ਕੇਜਰੀਵਾਲ ਨੇ ਕਸ਼ਮੀਰ ’ਚ ਧਾਰਾ 370 ਹਟਾਉਣ ਦਾ ਸਮਰਥਨ ਕਰਕੇ ਇਕ ਵਾਰ ਫਿਰ ਆਪਣੇ ਦੋਗਲੇ ਚਰਿੱਤਰ ਨੂੰ ਪੇਸ਼ ਕੀਤਾ ਹੈ।
ਸੰਗਲਾਂ ਨਾਲ ਬੰਨ੍ਹੀ ਕੁੜੀ ਨੂੰ ਘਰ ਮਿਲਣ ਪੁੱਜੇ ਗੁਰਜੀਤ ਔਜਲਾ (ਵੀਡੀਓ)
ਅੰਮ੍ਰਿਤਸਰ ਦੇ ਰਣਜੀਤ ਐਵੀਨਿਓ ’ਚ ਰਹਿ ਰਿਹਾ ਇਕ ਪਰਿਵਾਰ ਨਸ਼ੇ ਕਰਨ ਦੀ ਆਦੀ ਆਪਣੀ 24 ਸਾਲ ਦੀ ਜਵਾਨ ਧੀ ਨੂੰ ਸੰਗਲਾਂ ਨਾਲ ਬੰਨ੍ਹਣ ਲਈ ਮਜ਼ਬੂਰ ਹੋ ਰਿਹਾ ਹੈ।
ਫੇਸਬੁੱਕ ’ਤੇ ਹੋਈ ਦੋਸਤੀ, ਅਮਰੀਕਾ ਤੋਂ ਆ ਗੋਰੀ ਨੇ ਅੰਮ੍ਰਿਤਸਰ ਦੇ ਮੁੰਡੇ ਨਾਲ ਲਈਆਂ ਲਾਵਾਂ
ਕਹਿੰਦੇ ਨੇ ਪਿਆਰ ਦੀ ਨਾ ਤਾਂ ਕੋਈ ਜਾਤ ਹੁੰਦੀ ਹੈ ਅਤੇ ਨਾ ਹੀ ਕੋਈ ਰਸਮਾਂ ਦਾ ਬੰਧਨ।
ਕੌਮਾਂਤਰੀ ਨਗਰ ਕੀਰਤਨ ਝਾਰਖੰਡ ਦੇ ਧਨਬਾਦ ਤੋਂ ਖਾਲਸਾਈ ਜਾਹੋ-ਜਲਾਲ ਨਾਲ ਹੋਇਆ ਰਵਾਨਾ
ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਕੌਮਾਂਤਰੀ ਨਗਰ ਕੀਰਤਨ ਝਾਰਖੰਡ ਦੇ ਸ਼ਹਿਰ
ਮੁਕੇਰੀਆਂ ਤੋਂ ਕਾਂਗਰਸੀ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦਾ ਦਿਹਾਂਤ (ਵੀਡੀੳ)
ਮੁਕੇਰੀਆਂ ਹਲਕੇ ਤੋਂ ਕਾਂਗਰਸੀ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦਾ ਅੱਜ ਦਿਹਾਂਤ ਹੋ ਗਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕ ਰਜਨੀਸ਼ ਬੱਬੀ ਦੀ ਮੌਤ ’ਤੇ ਪ੍ਰਗਟਾਇਆ ਦੁੱਖ
ਮੁਕੇਰੀਆਂ ਤੋਂ ਕਾਂਗਰਸੀ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦਾ ਦਿਹਾਂਤ ਹੋਣ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਜ਼ਾਹਰ ਕੀਤਾ ਹੈ।
ਵਿਧਾਇਕ ਰਜਨੀਸ਼ ਬੱਬੀ ਦੇ ਦਿਹਾਂਤ ’ਤੇ ਪੰਜਾਬ ’ਚ ਰਾਜਸੀ ਸੋਗ ਦਾ ਐਲਾਨ
ਹਲਕਾ ਮੁਕੇਰੀਆਂ ਤੋਂ ਕਾਂਗਰਸੀ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦੇ ਦਿਹਾਂਤ ’ਤੇ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿਚ ਅੱਜ ਦੇ ਦਿਨ ਲਈ ਰਾਜਸੀ
ਹੜ੍ਹਾਂ ਕਾਰਨ ਹੋਏ ਫਸਲਾਂ ਦੇ ਨੁਕਸਾਨ ਲਈ ਬੀਬੀ ਜਗੀਰ ਕੌਰ ਦੀ ਸਰਕਾਰ ਨੂੰ ਮੰਗ
ਪੰਜਾਬ ’ਚ ਹੜ੍ਹਾਂ ਕਾਰਨ ਹੋਏ ਫਸਲਾਂ ਦੇ ਨੁਕਸਾਨ ਨੂੰ ਲੈ ਕੇ ਬੀਬੀ ਜਗੀਰ ਕੌਰ ਨੇ ਸਰਕਾਰ ਨੂੰ ਮੰਗ ਕੀਤੀ
7 ਦਿਨਾਂ ’ਚ ਸਿਰਫ 120 ਫੁੱਟ ਰੀਪੇਅਰ ਹੋ ਸਕਿਆ ਧੁੱਸੀ ਬੰਨ੍ਹ
ਪੰਜਾਬ ’ਚ ਆਏ ਹੜ੍ਹਾਂ ਦੇ ਕਾਰਨ ਲੋਹੀਆਂ ਅਤੇ ਸ਼ਾਹਕੋਟ ਦੇ ਪਿੰਡਾਂ ’ਚ ਜਨ ਜੀਵਨ ਆਮ ਹੋਣ ’ਚ ਅਜੇ ਸਮਾਂ ਲੱਗੇਗਾ।
ਮੁੱਖ ਮੰਤਰੀ ਵੱਲੋਂ ਹਡ਼੍ਹ ਪ੍ਰਭਾਵਿਤ ਖੇਤਰਾਂ ਲਈ 1 ਕਰੋਡ਼ ਦੀ ਰਾਸ਼ੀ ਜਾਰੀ : ਅਰੋਡ਼ਾ
ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋਡ਼ਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ