Punjab Wrap Up : ਪੜ੍ਹੋ 8 ਅਗਸਤ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

Thursday, Aug 08, 2019 - 05:16 PM (IST)

Punjab Wrap Up : ਪੜ੍ਹੋ 8 ਅਗਸਤ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

ਜਲੰਧਰ (ਵੈੱਬ ਡੈਸਕ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਵਲੋਂ ਭਾਰਤ ਨਾਲ ਸਬੰਧਾਂ ਨੂੰ ਤੋੜਨ 'ਤੇ ਚਿੰਤਾ ਪ੍ਰਗਟ ਕੀਤੀ ਹੈ। ਕੈਪਟਨ ਨੇ ਕਿਹਾ ਹੈ ਕਿ ਇਸ ਨਾਲ ਕਰਤਾਰਪੁਰ ਲਾਂਘੇ ਦੇ ਕੰਮਕਾਜ 'ਤੇ ਅਸਰ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਅਸਤੀਫੇ ਦੇਣ ਤੋਂ ਬਾਅਦ ਪਹਿਲੀ ਵਾਰ ਅੱਜ ਪਬਲਿਕ 'ਚ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਹਲਕੇ 'ਚ ਸਟਰੀਟ ਲਾਈਟਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

ਪਾਕਿ ਵਲੋਂ ਭਾਰਤ ਨਾਲ ਸਬੰਧ ਤੋੜਨ 'ਤੇ ਚਿੰਤਾ 'ਚ 'ਕੈਪਟਨ'      
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਵਲੋਂ ਭਾਰਤ ਨਾਲ ਸਬੰਧਾਂ ਨੂੰ ਤੋੜਨ 'ਤੇ ਚਿੰਤਾ ਪ੍ਰਗਟ ਕੀਤੀ ਹੈ। 

ਲੰਬੇ ਸਮੇਂ ਬਾਅਦ ਸਿੱਧੂ ਦੀ ਝਲਕ, ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ      
ਨਵਜੋਤ ਸਿੰਘ ਸਿੱਧੂ ਅਸਤੀਫੇ ਦੇਣ ਤੋਂ ਬਾਅਦ ਪਹਿਲੀ ਵਾਰ ਅੱਜ ਪਬਲਿਕ 'ਚ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਹਲਕੇ 'ਚ ਸਟਰੀਟ ਲਾਈਟਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।

ਪਾਕਿਸਤਾਨ ਜਾਵੇਗਾ ਪੰਜਾਬ ਸਰਕਾਰ ਦਾ 'ਵਫਦ', ਕਸ਼ਮੀਰ ਮੁੱਦੇ 'ਤੇ ਕਰੇਗਾ ਗੱਲਬਾਤ      
ਜੰਮੂ-ਕਸ਼ਮੀਰ 'ਚੋਂ ਧਾਰਾ-370 ਹਟਾਉਣ ਤੋਂ ਬਾਅਦ ਬੌਖਲਾਏ ਪਾਕਿਸਤਾਨ ਨੇ ਭਾਰਤ ਨਾਲ ਆਪਣੇ ਦੋਪੱਖੀ ਵਪਾਰਕ ਸਬੰਧ ਤੋੜ ਲਏ ਹਨ ਅਤੇ ਏਅਰਸਪੇਸ ਦਾ ਇਕ ਕਾਰੀਡੋਰ ਵੀ ਬੰਦ ਕਰ ਦਿੱਤਾ ਹੈ। 

ਪੰਜਾਬ ਪੁਲਸ ਦੀਆਂ ਛੁੱਟੀਆਂ ਰੱਦ, ਹਾਈ ਅਲਰਟ 'ਤੇ ਸੂਬਾ, ਜਾਣੋ ਕਾਰਨ      
 ਜੰਮੂ-ਕਸ਼ਮੀਰ 'ਚ ਧਾਰਾ-370 ਨੂੰ ਖਤਮ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਬੌਖਲਾ ਗਿਆ ਹੈ ਅਤੇ ਉਸ ਨੇ ਪੁਲਵਾਮਾ ਵਰਗੇ ਹਮਲੇ ਕਰਨ ਦੀ ਧਮਕੀ ਦਿੱਤੀ ਹੈ, ਜਿਸ ਤੋਂ ਬਾਅਦ ਜਿੱਥੇ ਪੂਰੇ ਸੂਬੇ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ...

ਨੈਨਾ ਦੇਵੀ ਜਾ ਰਹੇ ਪਰਿਵਾਰ 'ਤੇ ਟੁੱਟਿਆ ਕਹਿਰ, 12 ਸਾਲਾ ਬੱਚੀ ਦੀ ਮੌਤ (ਵੀਡੀਓ)      
 ਪਿੰਡ ਨਕੀਆ 'ਚ ਇਕ 12 ਸਾਲਾ ਬੱਚੀ ਟਰੇਨ ਦੀ ਲਪੇਟ 'ਚ ਆਉਣ ਕਰਕੇ ਮੌਤ ਹੋ ਗਈ। ਮ੍ਰਿਤਕ ਲੜਕੀ ਦੀ ਪਛਾਣ ਗੰਗਾ ਵਾਸੀ ਸਮਾਣਾ ਵਜੋਂ ਹੋਈ ਹੈ। 

ਮਹਾਰਾਣੀ ਨਾਲ ਠੱਗੀ ਮਾਰਨ ਵਾਲਾ ਸਾਈਬਰ ਠੱਗ ਪੁਲਸ ਰਿਮਾਂਡ 'ਤੇ      
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ-ਪਤਨੀ ਅਤੇ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਦੇ ਬੈਂਕ ਖਾਤੇ 'ਚੋਂ 23 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਦੋਸ਼ੀ ਅਤਾ ਉਲ ਅੰਸਾਰੀ ਨੂੰ ਪਟਿਆਲਾ ਪੁਲਸ 9 ਅਗਸਤ ਤੱਕ ਟਰਾਂਜ਼ਿਟ ਰਿਮਾਂਡ 'ਤੇ ਆਪਣੇ ਨਾਲ ਲੈ ਆਈ ਹੈ।

ਹੁਸ਼ਿਆਰਪੁਰ ਦੀ ਰੀਨਾ ਰਾਣੀ ਨੇ ਸੁਸ਼ਮਾ ਸਵਰਾਜ ਦੀ ਮੌਤ 'ਤੇ ਜਤਾਇਆ ਦੁੱਖ (ਵੀਡੀਓ)      
ਵਿਦੇਸ਼ਾਂ 'ਚ ਫਸੇ ਭਾਰਤੀਆਂ ਲਈ ਸਾਬਕਾ ਰੇਲਵੇ ਮੰਤਰੀ ਸੁਸ਼ਮਾ ਸਵਰਾਜ ਕਿਸੇ ਮਸੀਹਾ ਨਾਲੋਂ ਘੱਟ ਨਹੀਂ ਸਨ, ਜਿਸ ਕਾਰਨ ਉਹ ਲੋਕਾਂ ਲਈ ਇਕ ਫਰਿਸ਼ਤਾ ਬਣ ਗਏ। 

ਜੇਲ ਮੰਤਰੀ ਦਾ ਹੁਕਮ, ਰਸੂਖਦਾਰ ਕੈਦੀ ਨਹੀਂ ਖਾਣਗੇ 'ਸੁਆਦੀ ਖਾਣਾ'      
ਸੂਬੇ ਦੀਆਂ ਕਈ ਜੇਲਾਂ 'ਚ ਮੋਬਾਇਲ ਅਤੇ ਨਸ਼ਿਆਂ ਤੋਂ ਬਾਅਦ ਹੁਣ ਗੁਪਤ ਰਸੋਈਆਂ ਮਿਲੀਆਂ ਹਨ, ਜਿਨ੍ਹਾਂ 'ਚ ਰਸੂਖਦਾਰ ਅਤੇ ਹਾਈ ਪ੍ਰੋਫਾਈਲ ਕੈਦੀਆਂ ਲਈ ਵੱਖਰੇ ਤੌਰ 'ਤੇ ਸੁਆਦੀ ਭੋਜਨ ਬਣਦਾ ਸੀ ਪਰ ਹੁਣ ਇਹ ਕੈਦੀ ਸੁਆਦੀ ਭੋਜਨ ਨਹੀਂ ਖਾ ਸਕਣਗੇ ...

ਭੀਮ ਕਤਲ ਕਾਂਡ 'ਚ ਫਾਜ਼ਿਲਕਾ ਅਦਾਲਤ ਦਾ ਵੱਡਾ ਫੈਸਲਾ: 24 ਦੋਸ਼ੀਆਂ ਨੂੰ ਉਮਰ ਕੈਦ 
ਫਾਜ਼ਿਲਕਾ ਵਿਖੇ 11 ਦਸੰਬਰ 2015 ਨੂੰ ਪਿੰਡ ਰਾਮਸਰਾ ਸਥਿਤ ਫਾਰਮ ਹਾਊਸ 'ਚ ਵਾਪਰੇ ਦਲਿਤ ਨੌਜਵਾਨ ਭੀਮ ਟਾਂਕ ਕਤਲ ਕਾਂਡ ਦੇ ਮਾਮਲੇ 'ਚ ਜ਼ਿਲਾ ਅਤੇ ਸੈਸ਼ਨ ਕੋਰਟ ਵਲੋਂ ਫੈਸਲਾ ਸੁਣਾ ਦਿੱਤਾ ਗਿਆ ਹੈ। 

ਕੌਮਾਂਤਰੀ ਨਗਰ ਕੀਰਤਨ ਦਾ ਹੁਸ਼ਿਆਰਪੁਰ ਪੁੱਜਣ 'ਤੇ ਸੰਗਤਾਂ ਵੱਲੋਂ ਸ਼ਾਹੀ ਸਵਾਗਤ (ਤਸਵੀਰਾਂ)      
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਉਨ੍ਹਾਂ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਸਜਾਏ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਹੁਸ਼ਿਆਰਪੁਰ ਦੀਆਂ ਸੰਗਤਾਂ ਵੱਲੋਂ ਸ਼ਾਹੀ ਸਵਾਗਤ ਕੀਤਾ ਗਿਆ। 

   

 


author

Anuradha

Content Editor

Related News