Punjab Wrap Up : ਪੜ੍ਹੋ 5 ਅਗਸਤ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

Monday, Aug 05, 2019 - 05:38 PM (IST)

Punjab Wrap Up :  ਪੜ੍ਹੋ 5 ਅਗਸਤ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

ਜਲੰਧਰ (ਵੈੱਬ ਡੈਸਕ) : ਮੋਦੀ ਸਰਕਾਰ ਵਲੋਂ ਜੰਮੂ-ਕਸ਼ਮੀਰ 'ਚ ਧਾਰਾ-370 ਨੂੰ ਹਟਾਉਣ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੰਦੇ ਹੋਏ ਇਸ ਫੈਸਲੇ ਨੂੰ ਅਸੰਵਿਧਾਨਿਕ ਕਰਾਰ ਦਿੱਤਾ ਹੈ। ਕੈਪਟਨ ਨੇ ਕਿਹਾ ਹੈ ਕਿ ਧਾਰਾ-370 ਨੂੰ ਹਟਾਉਣਾ ਸੰਵਿਧਾਨ ਦੇ ਨਿਯਮਾਂ ਦੀ ਉਲੰਘਣਾ ਹੈ। ਦੂਜੇ ਪਾਸੇ ਜਲੰਧਰ ਵਿਖੇ ਚੱਲ ਰਹੀ ਹਵਾਈ ਫੌਜ ਦੀ ਭਰਤੀ ਦੌਰਾਨ ਅੱਜ ਪੀ. ਏ. ਪੀ. ਗਰਾਊਂਡ 'ਚ ਉਸ ਸਮੇਂ ਹਲਚਲ ਮਚ ਗਈ ਜਦੋਂ ਇਥੇ ਪੀ. ਏ. ਪੀ. ਦੀ ਕੰਧ ਡਿੱਗਣ ਕਰਕੇ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ 20 ਤੋਂ ਵੱਧ ਨੌਜਵਾਨ ਜ਼ਖਮੀ ਹੋਏ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

'ਧਾਰਾ-370' ਹਟਾਉਣ 'ਤੇ ਕੈਪਟਨ ਦਾ ਵੱਡਾ ਬਿਆਨ, ਜਾਣੋ ਕੀ ਬੋਲੇ      
ਮੋਦੀ ਸਰਕਾਰ ਵਲੋਂ ਜੰਮੂ-ਕਸ਼ਮੀਰ 'ਚ ਧਾਰਾ-370 ਨੂੰ ਹਟਾਉਣ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੰਦੇ ਹੋਏ ਇਸ ਫੈਸਲੇ ਨੂੰ ਅਸੰਵਿਧਾਨਿਕ ਕਰਾਰ ਦਿੱਤਾ ਹੈ। 

PAP 'ਚ ਹਵਾਈ ਫੌਜ ਦੀ ਭਰਤੀ ਦੌਰਾਨ ਹੋਏ ਹਾਦਸੇ ਦੀ ਜਾਣੋ ਪੂਰੀ ਸੱਚਾਈ (ਤਸਵੀਰਾਂ)      
ਜਲੰਧਰ ਵਿਖੇ ਚੱਲ ਰਹੀ ਹਵਾਈ ਫੌਜ ਦੀ ਭਰਤੀ ਦੌਰਾਨ ਅੱਜ ਪੀ. ਏ. ਪੀ. ਗਰਾਊਂਡ 'ਚ ਉਸ ਸਮੇਂ ਹਲਚਲ ਮਚ ਗਈ ਜਦੋਂ ਇਥੇ ਪੀ. ਏ. ਪੀ. ਦੀ ਕੰਧ ਡਿੱਗਣ ਕਰਕੇ ਹਾਦਸਾ ਵਾਪਰ ਗਿਆ।  

ਜਨਰਲ ਅਤੇ ਪੱਛੜੀਆਂ ਸ਼੍ਰੇਣੀਆਂ ਲਈ ਕੈਪਟਨ ਸਰਕਾਰ ਦਾ ਵੱਡਾ ਐਲਾਨ      
 ਪੰਜਾਬ ਸਰਕਾਰ ਨੇ ਪੰਜਾਬ ਸਿਵਲ ਸੇਵਾਵਾਂ (ਪੀ.ਸੀ.ਐੱਸ.) ਦੇ ਚਾਹਵਾਨਾਂ ਲਈ ਪ੍ਰੀਖਿਆ ਵਿਚ ਬੈਠਣ ਦੇ ਮੌਕਿਆਂ ਦੀ ਗਿਣਤੀ ਵਧਾਉਣ ਲਈ ਯੂ.ਪੀ.ਐੱਸ.ਸੀ. ਦਾ ਪੈਮਾਨਾ ਅਪਣਾਉਣ ਦਾ ਫੈਸਲਾ ਕੀਤਾ ਹੈ

ਧਾਰਾ 370 ਹਟਾਏ ਜਾਣ ਦੀ ਖੁਸ਼ੀ ਮਨਾ ਰਹੇ ਭਾਜਪਾ ਵਰਕਰਾਂ ਨੂੰ ਪੁਲਸ ਨੇ ਲਿਆ ਹਿਰਾਸਤ 'ਚ
ਜੰਮੂ-ਕਸ਼ਮੀਰ ਵਿਚ ਧਾਰਾ 370 ਹਟਾਏ ਜਾਣ ਦੀ ਖੁਸ਼ੀ ਮਨਾ ਰਹੇ ਭਾਜਪਾ ਵਰਕਰਾਂ ਨੂੰ ਮੋਹਾਲੀ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ। 

ਖੇੜੀ ਗੰਡਿਆਂ : ਛੋਟੇ ਭਰਾ ਹਸਨਦੀਪ ਦੀ ਵੀ ਮਿਲੀ ਲਾਸ਼, ਪਰਿਵਾਰ ਨੇ ਕੀਤੀ ਸ਼ਨਾਖਤ      
ਕੁਝ ਦਿਨ ਪਹਿਲਾਂ ਪਿੰਡ ਖੇੜੀ ਗੰਡਿਆਂ ਦੇ ਲਾਪਤਾ ਬੱਚਿਆਂ ਦੇ ਮਾਮਲੇ 'ਚ ਅੱਜ ਪਰਿਵਾਰ ਵਲੋਂ ਛੋਟੇ ਬੱਚੇ ਦੀ ਲਾਸ਼ ਦੀ ਵੀ ਪੁਸ਼ਟੀ ਕਰ ਲਈ ਗਈ ਹੈ। 

3 ਮਹੀਨੇ ਦੀ ਵਿਆਹੁਤਾ ਨਿਕਲੀ 4 ਮਹੀਨੇ ਦੀ ਗਰਭਵਤੀ, ਪਰਿਵਾਰ ਦੇ ਉੱਡੇ ਹੋਸ਼ (ਵੀਡੀਓ)      
3 ਮਹੀਨੇ ਪਹਿਲਾਂ ਵਿਆਹੇ ਇਸ ਨੌਜਵਾਨ ਦੀ ਜ਼ਿੰਦਗੀ 'ਚ ਅਲਟਰਾ ਸਾਊਂਡ ਰਿਪੋਰਟ ਨੇ ਅਜਿਹਾ ਭੂਚਾਲ ਲਿਆਂਦਾ ਕਿ ਵਿਆਹ ਦੇ ਸੁਪਨੇ ਧਰੇ-ਧਰਾਏ ਰਹਿ ਗਏ। 

ਮਾਨਸੂਨ ਇਜਲਾਸ : ਸਦਨ 'ਚ ਰੌਲੇ-ਰੱਪੇ ਦੌਰਾਨ ਦੂਜੇ ਦਿਨ ਦੀ ਕਾਰਵਾਈ ਖਤਮ      
ਪੰਜਾਬ ਵਿਧਾਨ ਸਭਾ 'ਚ ਮਾਨਸੂਨ ਇਜਲਾਸ ਦੇ ਦੂਜੇ ਦਿਨ ਦੀ ਕਾਰਵਾਈ ਖਤਮ ਕਰਦਿਆਂ ਇਸ ਨੂੰ ਮੰਗਲਵਾਰ ਸਵੇਰੇ 10 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। 

ਮੁੱਖ ਮੰਤਰੀ ਦੀ ਸੁਰੱਖਿਆ 'ਚ ਤਾਇਨਾਤ ਕਮਾਂਡੋ ਨੂੰ ਕਤਲ ਕਰਨ ਵਾਲਾ ਮੁਲਜ਼ਮ ਸਾਥੀਆਂ ਸਣੇ ਗ੍ਰਿਫਤਾਰ      
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਕਿਓਰਿਟੀ ਵਿਚ ਤਾਇਨਾਤ ਕਮਾਂਡੋ ਦਾ ਸੁਖਵਿੰਦਰ ਸਿੰਘ ਦਾ ਕਤਲ ਕਰਨ ਵਾਲੇ ਮੁੱਖ ਮੁਲਜ਼ਮ ਸਾਹਿਲ ਸਣੇ ਤਿੰਨ ਵਿਅਕਤੀਆਂ ਨੂੰ ਹਥਿਆਰ ਸਣੇ ਕਾਬੂ ਕਰ ਲਿਆ ਗਿਆ ਹੈ। 

ਪੁੱਛਗਿੱਛ ਲਈ ਥਾਣੇ ਲਿਆਂਦੇ ਬਜ਼ੁਰਗ ਨੇ ਪੁਲਸ ਨੂੰ ਪਾਈਆਂ ਭਾਜੜਾਂ!      
ਬਜ਼ੁਰਗ ਨੂੰ ਪੁੱਛਗਿੱਛ ਲਈ ਥਾਣੇ ਬੁਲਾਉਣਾ ਪੁਲਸ ਨੂੰ ਉਸ ਵੇਲੇ ਭਾਰੀ ਪੈ ਗਿਆ ਜਦੋਂ ਥਾਣੇ ਪਹੁੰਚ ਬਜ਼ੁਰਗ ਦੀ ਅਚਾਨਕ ਤਬੀਅਤ ਵਿਗੜ ਗਈ।

 ਜੇਲ 'ਚ ਬੰਦ ਮਸ਼ਹੂਰ ਬਦਮਾਸ਼ ਲਾਰੈਂਸ ਬਿਸ਼ਨੋਈ ਦੇ ਇਸ਼ਾਰੇ 'ਤੇ ਹੋਇਆ ਸੀ ਅਕਾਲੀ ਆਗੂ 'ਤੇ ਹਮਲਾ      
ਫਾਜ਼ਿਲਕਾ ਜ਼ਿਲੇ ਦੇ ਹਲਕਾ ਬੱਲੂਆਣਾ 'ਚ ਪਿੰਡ ਖਾਟਵਾ ਵਿਖੇ ਬੀਤੇ ਦਿਨ ਸੀਨੀਅਨ ਅਕਾਲੀ ਆਗੂ ਨੂੰ ਜਾਨੋ ਮਾਰਨ ਲਈ ਬਦਮਾਸ਼ਾਂ ਵਲੋਂ ਫਾਈਰਿੰਗ ਕੀਤੀ ਗਈ ਸੀ, ਜਿਸ ਦਾ ਫਾਈਰਿੰਗ ਰਾਹੀਂ ਜਵਾਬ ਦਿੰਦੇ ਹੋਏ ਇਕ ਬਦਮਾਸ਼ ਦੀ ਮੌਤ ਹੋ ਗਈ ਸੀ। 


author

Anuradha

Content Editor

Related News