Punjab Wrap Up : ਪੜ੍ਹੋ 30 ਜੁਲਾਈ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

Tuesday, Jul 30, 2019 - 05:32 PM (IST)

Punjab Wrap Up : ਪੜ੍ਹੋ 30 ਜੁਲਾਈ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

ਜਲੰਧਰ (ਵੈੱਬ ਡੈਸਕ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਕਿ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ 1 ਅਗਸਤ 2019 ਨੂੰ ਸਜਾਏ ਜਾਣ ਵਾਲੇ ਪਹਿਲੇ ਅੰਤਰਰਾਸ਼ਟਰੀ ਨਗਰ ਕੀਰਤਨ 'ਚ ਸ਼ਾਮਲ ਹੋਣ ਲਈ 500 ਤੋਂ ਜ਼ਿਆਦਾ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ 'ਪਾਕਿ ਧਰਤੀ' 'ਤੇ ਪਹੁੰਚ ਗਿਆ ਹੈ। ਦੂਜੇ ਪਾਸੇ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਮੰਗਲਵਾਰ ਨੂੰ ਰਾਜ ਸਭਾ 'ਚ 'ਘੱਗਰ ਦਾ ਮੁੱਦਾ' ਚੁੱਕਿਆ ਗਿਆ। ਢੀਂਡਸਾ ਨੇ ਇਸ ਮਾਮਲੇ 'ਤੇ ਕੇਂਦਰ ਸਰਕਾਰ ਵਲੋਂ ਮਦਦ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਸਦਨ 'ਚ ਬੋਲਦੇ ਹੋਏ ਕਿਹਾ ਕਿ ਘੱਗਰ ਲਈ ਪ੍ਰਾਜੈਕਟ ਬਣਾਇਆ ਗਿਆ ਸੀ, ਜਿਸ ਦਾ ਪਹਿਲਾ ਪੱਧਰ ਪੂਰਾ ਹੋ ਚੁੱਕਾ ਹੈ ਪਰ ਉਸ ਤੋਂ ਬਾਅਦ ਦੂਜੇ ਪੱਧਰ ਦਾ ਕੰਮ ਸ਼ੁਰੂ ਹੀ ਨਹੀਂ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

'ਪਾਕਿ ਧਰਤੀ' 'ਤੇ ਪੁੱਜਾ ਸਿੱਖ ਸ਼ਰਧਾਲੂਆਂ ਦਾ ਜੱਥਾ, ਹੋਇਆ ਨਿੱਘਾ ਸਵਾਗਤ (ਵੀਡੀਓ)      
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਕਿ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ 1 ਅਗਸਤ 2019 ਨੂੰ ਸਜਾਏ ਜਾਣ ਵਾਲੇ ਪਹਿਲੇ ਅੰਤਰਰਾਸ਼ਟਰੀ ਨਗਰ ਕੀਰਤਨ 'ਚ ਸ਼ਾਮਲ ਹੋਣ ਲਈ 500 ਤੋਂ ਜ਼ਿਆਦਾ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ 'ਪਾਕਿ ਧਰਤੀ' 'ਤੇ ਪਹੁੰਚ ਗਿਆ ਹੈ।

ਢੀਂਡਸਾ ਨੇ ਰਾਜ ਸਭਾ 'ਚ ਚੁੱਕਿਆ 'ਘੱਗਰ ਦਾ ਮੁੱਦਾ', ਮੰਗੀ ਕੇਂਦਰ ਦੀ ਮਦਦ      
ਅਕਾਲੀ ਦਲ ਦੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਮੰਗਲਵਾਰ ਨੂੰ ਰਾਜ ਸਭਾ 'ਚ 'ਘੱਗਰ ਦਾ ਮੁੱਦਾ' ਚੁੱਕਿਆ ਗਿਆ।

ਮਾਮੂਲੀ ਗੱਲ ਨੂੰ ਲੈ ਕੇ ਪਿੰਡ ਲੱਖੇਵਾਲੀ 'ਚ ਹੋਈ ਲੜਾਈ, ਕੀਤਾ ਨੌਜਵਾਨ ਦਾ ਕਤਲ      
ਪਿੰਡ ਲੱਖੇਵਾਲੀ ਵਿਖੇ ਸੰਮੇਵਾਲੀ ਨੂੰ ਜਾਣ ਵਾਲੀ ਸੜਕ 'ਤੇ ਬੀਤੀ ਰਾਚ ਟਿੱਬੇ ਤੋਂ ਜੋ ਬਸਤੀ ਬਣਾਈ ਗਈ ਹੈ, ਉਥੇ ਕਿਸੇ ਗੱਲ ਨੂੰ ਲੈ ਕੇ 2 ਧਿਰਾਂ 'ਚ ਝਗੜਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਕੈਪਟਨ ਨੇ ਇਕ ਕਲਿੱਕ ਨਾਲ ਕੀਤੀ 4 ਹਜ਼ਾਰ ਅਧਿਆਪਕਾਂ ਦੀ ਬਦਲੀ      
ਪੰਜਾਬ ਦੇ ਸਿੱਖਿਆ ਵਿਭਾਗ ਅੰਦਰ ਆਨ-ਲਾਈਨ ਤਬਾਦਲਾ ਨੀਤੀ ਨੂੰ ਲਾਗੂ ਕਰਨ ਤੋਂ ਬਾਅਦ ਅੱਜ ਮੰਗਲਵਾਰ ਨੂੰ ਇਸ ਨੀਤੀ ਤਹਿਤ ਪਹਿਲੀ ਬਦਲੀਆਂ ਦੀ ਪਹਿਲੀ ਲਿਸਟ ਜਾਰੀ ਕੀਤੀ ਗਈ ਤੇ ਇਸ ਲਿਸਟ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੇ ਹੱਥੀਂ ਕਲਿੱਕ ਕਰਕੇ ਜਾਰੀ ਕੀਤਾ।

ਕੁੜੀ ਦੇ ਇਸ਼ਕ ਨੇ ਉਜਾੜਿਆ ਮੁੰਡੇ ਦਾ ਘਰ, 3 ਜੀਆਂ ਦਾ ਬੇਰਹਿਮੀ ਨਾਲ ਕੀਤਾ ਕਤਲ (ਵੀਡੀਓ)      
 ਸਰਹੱਦੀ ਪਿੰਡ ਨੌਸ਼ਿਹਰਾ ਢਾਲਾ ਵਿਖੇ ਬੀਤੀ ਰਾਤ ਕੁੜੀ ਵਲੋਂ ਕਰਵਾਏ ਪ੍ਰੇਮ ਵਿਆਹ ਕਰਾਉਣ ਵਾਲੇ ਮੁੰਡੇ ਹਰਮਨਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਦੇ ਘਰ ਅਣਪਛਾਤੇ ਵਿਅਕਤੀਆਂ ਵਲੋਂ ਦਾਖਲ ਹੋ ਕੇ ਮੁੰਡੇ ਦੇ ਪਿਤਾ, ਭੈਣ ਅਤੇ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। 

...ਤੇ ਨਹੀਂ ਹੋ ਸਕਿਆ 'ਖਹਿਰਾ-ਮਾਨਸ਼ਾਹੀਆ' ਦੇ ਅਸਤੀਫੇ 'ਤੇ ਫੈਸਲਾ      
 'ਆਮ ਆਦਮੀ ਪਾਰਟੀ' ਛੱਡਣ ਤੋਂ ਬਾਅਦ ਵਿਧਾਇਕੀ ਛੱਡ ਚੁੱਕੇ ਸੁਖਪਾਲ ਸਿੰਘ ਖਹਿਰਾ ਅਤੇ ਨਾਜਰ ਸਿੰਘ ਮਾਨਸ਼ਾਹੀਆ ਮੰਗਲਵਾਰ ਨੂੰ ਸਪੀਕਰ ਰਾਣਾ ਕੇ. ਪੀ. ਸਾਹਮਣੇ ਪੇਸ਼ ਨਹੀਂ ਹੋਏ। 

ਹਵਾਈ ਫੌਜ 'ਚ ਭਰਤੀ ਹੋਣ ਵਾਲਿਆਂ ਲਈ ਸੁਨਹਿਰੀ ਮੌਕਾ      
5 ਅਗਸਤ ਤੋਂ ਸ਼ੁਰੂ ਹੋ ਰਹੀ ਭਾਰਤੀ ਹਵਾਈ ਫੌਜ ਦੀ ਭਰਤੀ 'ਚ ਰੋਜ਼ਗਾਰ ਦੇ ਸੁਨਹਿਰੀ ਮੌਕੇ ਮੁਹੱਈਆ ਕਰਵਾਏ ਜਾ ਰਹੇ ਹਨ, ਜਿਸ 'ਚ ਸਿਰਫ +2 ਪਾਸ ਵਿਦਿਆਰਥੀ ਅਰਜ਼ੀ ਦੇ ਸਕਦੇ ਹਨ। 

ਵਿਧਾਨ ਸਭਾ 'ਚ ਮਜੀਠੀਆ ਹੱਥ ਹੋਵੇਗੀ ਅਕਾਲੀ ਦਲ ਦੀ ਕਮਾਨ!      
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ 'ਚ 14 ਦੇ ਕਰੀਬ ਵਿਧਾਇਕਾਂ ਦੀ ਕਮਾਨ ਵਿਧਾਨ ਸਭਾ 'ਚ 2 ਅਗਸਤ ਨੂੰ ਸ਼ੁਰੂ ਹੋਣ ਵਾਲੇ ਇਜਲਾਸ ਵਿਚ ਕਿਸ ਦੇ ਹੱਥ ਹੋਵੇਗੀ। 

ਕੈਪਟਨ ਸਾਹਮਣੇ ਸ਼ੇਰ ਵਾਂਗ ਦਹਾੜਨ ਲਈ 'ਨਵਜੋਤ ਸਿੱਧੂ' ਤਿਆਰ! (ਵੀਡੀਓ)      
 ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ' 2 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਸਿਆਸੀ ਗਲਿਆਰਿਆਂ 'ਚ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਦੇ ਆਹਮੋ-ਸਾਹਮਣੇ ਹੋਣ ਦੀ ਚਰਚਾ ਛਿੜੀ ਹੋਈ ਹੈ। 

ਮਾਮਲਾ 2 ਸਕੇ ਭਰਾਵਾਂ ਦੇ ਲਾਪਤਾ ਹੋਣ ਦਾ, ਸੁਰਾਗ਼ ਦੇਣ ਵਾਲੇ ਨੂੰ ਢਾਈ ਲੱਖ ਦਾ ਇਨਾਮ
ਇਥੋਂ ਨੇੜਲੇ ਪਿੰਡ ਖੇੜੀ ਗੰਡਿਆਂ ਤੋਂ 22 ਜੁਲਾਈ ਦੀ ਰਾਤ ਨੂੰ ਲਾਪਤਾ ਹੋਏ 2 ਭਰਾਵਾਂ ਦਾ ਅਜੇ ਵੀ ਕੋਈ ਸੁਰਾਗ ਨਹੀਂ ਮਿਲਿਆ ਹੈ। 
 


author

Anuradha

Content Editor

Related News