Punjab Wrap Up : ਪੜ੍ਹੋ 25 ਜੁਲਾਈ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

Thursday, Jul 25, 2019 - 05:04 PM (IST)

Punjab Wrap Up :  ਪੜ੍ਹੋ 25 ਜੁਲਾਈ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

ਜਲੰਧਰ (ਵੈੱਬ ਡੈਸਕ) : ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੀ. ਐੱਮ ਕੈਪਟਨ ਅਮਰਿੰਦਰ ਸਿੰਘ ਨੂੰ ਬਠਿੰਡਾ ਸੰਸਦੀ ਹਲਕੇ ਲਈ ਇਕ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਮੀਂਹ ਨਾਲ ਹਜ਼ਾਰਾਂ ਕਿਸਾਨਾਂ, ਗਰੀਬਾਂ ਅਤੇ ਸ਼ਹਿਰਵਾਸੀਆਂ ਦਾ ਜੋ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਹੋ ਸਕੇ। ਦੂਜੇ ਪਾਸੇ ਅੱਜ ਸਵੇਰ ਤੋਂ ਸ਼ੁਰੂ ਹੋਏ ਮੀਂਹ ਨੇ ਜਿੱਥੇ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਦਿੱਤੀ ਹੈ, ਉੱਥੇ ਹੀ ਇਸ ਮੀਂਹ ਨਾਲ ਕਿਸਾਨ ਵੀ ਬਾਗੋ-ਬਾਗ ਨਜ਼ਰ ਆ ਰਹੇ ਹਨ। ਕਿਉਂਕਿ ਝੋਨੇ ਦੀ ਫਸਲ ਲਈ ਇਹ ਮੀਂਹ ਲਾਹੇਵੰਦ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

ਦੁੱਖ 'ਚ ਹਰਸਿਮਰਤ ਨੂੰ ਯਾਦ ਆਏ ਕੈਪਟਨ      
ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੀ.ਐਮ. ਕੈਪਟਨ ਅਮਰਿੰਦਰ ਸਿੰਘ ਨੂੰ ਬਠਿੰਡਾ ਸੰਸਦੀ ਹਲਕੇ ਲਈ ਇਕ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਮੀਂਹ ਨਾਲ ਹਜ਼ਾਰਾਂ ਕਿਸਾਨਾਂ, ਗਰੀਬਾਂ ਅਤੇ ਸ਼ਹਿਰਵਾਸੀਆਂ ਦਾ ਜੋ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਹੋ ਸਕੇ।

ਪੰਜਾਬ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ      
ਅੱਜ ਸਵੇਰ ਤੋਂ ਸ਼ੁਰੂ ਹੋਏ ਮੀਂਹ ਨੇ ਜਿੱਥੇ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਦਿੱਤੀ ਹੈ, ਉੱਥੇ ਹੀ ਇਸ ਮੀਂਹ ਨਾਲ ਕਿਸਾਨ ਵੀ ਬਾਗੋ-ਬਾਗ ਨਜ਼ਰ ਆ ਰਹੇ ਹਨ। 

ਕਾਰਗਿਲ ਦੇ ਹੀਰੋ 'ਕੈਪਟਨ ਬਤਰਾ' ਨੌਜਵਾਨਾਂ ਲਈ ਬਣ ਰਹੇ ਨੇ ਰੋਲ ਮਾਡਲ (ਵੀਡੀਓ)      
1999 'ਚ ਹੋਏ ਕਾਰਗਿਲ ਦੇ ਯੁੱਧ ਨੂੰ 20 ਸਾਲ ਪੂਰੇ ਹੋ ਚੁੱਕੇ ਹਨ, ਜਿਸ ਦੇ ਸ਼ਹੀਦਾਂ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ।  

ਨਸ਼ਿਆਂ ਵਿਰੁੱਧ ਕੈਪਟਨ ਦੀ ਅਹਿਮ ਮੀਟਿੰਗ, ਇਕਜੁੱਟ ਹੋਏ ਉੱਤਰੀ ਸੂਬਿਆਂ ਦੇ CM      
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਵਿਰੁੱਧ ਲੜਾਈ ਛੇੜ ਦਿੱਤੀ ਹੈ। 

ਰਾਜਪੁਰਾ 'ਚ ਲਾਪਤਾ ਹੋਏ 2 ਭਰਾਵਾਂ ਦੀ ਨਹੀਂ ਮਿਲੀ ਕੋਈ ਉੱਘ-ਸੁੱਘ, ਪਹੁੰਚੀ NDRF ਟੀਮ      
ਥਾਣਾ ਖੇੜੀ ਗੰਡਿਆਂ ਵਿਚੋਂ 2 ਦਿਨ ਪਹਿਲਾਂ ਭੇਤਭਰੀ ਹਾਲਤ ਵਿਚ ਅਗਵਾ ਹੋਏ ਦੋ ਸਕੇ ਭਰਾਵਾਂ ਜਸ਼ਨਦੀਪ ਸਿੰਘ (10) ਅਤੇ ਹਸਨਦੀਪ ਸਿੰਘ (6) ਨੂੰ ਲੱਭਣ 'ਚ ਤੀਜੇ ਦਿਨ ਵੀ ਪੁਲਸ ਦੇ ਹੱਥ ਸਫਲਤਾ ਨਹੀਂ ਲੱਗ ਸਕੀ, ਜਿਨ੍ਹਾਂ ਦੀ ਤੀਜੇ ਦਿਨ ਵੀ ਕੋਈ ਉੱਘ-ਸੁੱਘ ਨਹੀਂ ਮਿਲੀ। 

ਤਲਵੰਡੀ ਸਾਬੋ 'ਚ ਵਾਪਰਿਆ ਭਿਆਨਕ ਹਾਦਸਾ, 3 ਲੋਕਾਂ ਦੀ ਮੌਤ      
 ਸਬ-ਡਵੀਜ਼ਨ ਤਲਵੰਡੀ ਸਾਬੋ ਵਿਖੇ ਅੱਜ ਸਵੇਰੇ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ 'ਚ ਮੋਟਰਸਾਈਕਲ ਸਵਾਰ 3 ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਪੰਜਾਬ ਸਰਕਾਰ ਨੇ ਖੁਸ਼ ਕੀਤੇ ਮੁਲਾਜ਼ਮ, ਦਿੱਤਾ ਵੱਡਾ ਤੋਹਫਾ      
ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਖੁਸ਼ ਕਰ ਦਿੱਤਾ ਹੈ। 

ਕੈਪਟਨ ਵਲੋਂ ਨਸ਼ਿਆਂ ਖਿਲਾਫ 'ਲੋਗੋ' ਜਾਰੀ, ਇਕਜੁੱਟ ਹੋਏ ਉੱਤਰੀ ਸੂਬੇ      
ਨਸ਼ਿਆਂ ਦਾ ਅਸਰ ਸਿਰਫ ਪੰਜਾਬ 'ਚ ਹੀ ਨਹੀਂ, ਸਗੋਂ ਉੱਤਰੀ ਭਾਰਤ ਦੇ ਬਾਕੀ ਸੂਬਿਆਂ 'ਚ ਵੀ ਹੈ। 

ਕਪੂਰਥਲਾ 'ਚ ਅਨੋਖੀ ਲੁੱਟ, ਖਬਰ ਪੜ੍ਹ ਉੱਡ ਜਾਣਗੇ ਤੁਹਾਡੇ ਵੀ ਹੋਸ਼ (ਵੀਡੀਓ)
 ਕਪੂਰਥਲਾ 'ਚ ਅਨੋਖੀ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਕ ਬਾਬੇ ਵੱਲੋਂ ਤਿੰਨ ਕਰੋੜ ਮਿਲਣ ਦਾ ਝਾਂਸਾ ਦੇ ਕੇ ਇਕ ਪਰਿਵਾਰ ਦੇ ਕੋਲੋਂ ਲੱਖਾਂ ਦੀ ਠੱਗੀ ਮਾਰ ਲਈ। 

ਪਾਕਿਸਤਾਨ ਜਾਵੇਗਾ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਅਲੌਕਿਕ ਤੋਹਫਾ      
ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਖੁੱਲ੍ਹ ਰਹੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਹਰ ਕੋਈ ਖੁਸ਼ ਤੇ ਉਤਸ਼ਾਹਿਤ ਹੈ। ਲਾਂਘੇ ਰਾਹੀਂ ਪਹਿਲੀ ਵਾਰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਾਣ ਵਾਲੇ ਜਥੇ ਲਈ ਅੰਮ੍ਰਿਤਸਰ ਦੇ ਪੇਂਟਰ ਨੇ ਇਕ ਵਿਸ਼ੇਸ਼ ਸੌਗਾਤ ਤਿਆਰ ਕੀਤੀ ਹੈ। 
 


author

Anuradha

Content Editor

Related News