Punjab Wrap Up : ਪੜ੍ਹੋ 17 ਜੁਲਾਈ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ
Wednesday, Jul 17, 2019 - 05:11 PM (IST)

ਜਲੰਧਰ (ਵੈੱਬ ਡੈਸਕ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਅਸਤੀਫ਼ੇ 'ਤੇ ਫੈਸਲਾ ਲੈ ਸਕਦੇ ਹਨ। ਕੈਪਟਨ ਨੇ ਕੁਝ ਕੇਂਦਰੀ ਮੰਤਰੀਆਂ ਨਾਲ ਮੀਟਿੰਗਾਂ ਕਰਨ ਉਪਰੰਤ ਬੁੱਧਵਾਰ ਦਿੱਲੀ ਤੋਂ ਚੰਡੀਗੜ੍ਹ ਪਰਤ ਆਉਣਗੇ ਅਤੇ ਕਿਆਸ ਲਗਾਏ ਜਾ ਰਹੇ ਹਨ ਕਿ ਬੁੱਧਵਾਰ ਹੀ ਮੁੱਖ ਮੰਤਰੀ ਸਿੱਧੂ ਦੇ ਅਸਤੀਫੇ 'ਤੇ ਕੋਈ ਫੈਸਲਾ ਲੈ ਸਕਦੇ ਹਨ। ਦੂਜੇ ਪਾਸੇ ਬੀਤੇ 3 ਦਿਨਾਂ ਤੋਂ ਪੰਜਾਬ ਤੇ ਹਿਮਾਚਲ ਪ੍ਰਦੇਸ਼ 'ਚ ਹੋ ਰਹੀ ਭਾਰੀ ਬਾਰਿਸ਼ ਦੇ ਕਾਰਨ ਛੱਡੇ ਗਏ ਪਾਣੀ ਕਾਰਨ ਮੰਡ ਬਾਊਪੁਰ ਨਾਲ ਲਗਦੇ ਬਿਆਸ ਦਰਿਆ 'ਚ ਪਾਣੀ ਦਾ ਪੱਧਰ ਬੜੀ ਤੇਜ਼ੀ ਨਾਲ ਵੱਧ ਗਿਆ ਹੈ, ਜਿਸ ਕਾਰਨ ਦਰਿਆ ਤੋਂ ਪਾਰ ਟਾਪੂ 'ਤੇ ਵੱਸਦੇ ਬਾਊਪੁਰ ਸਣੇ 16 ਪਿੰਡਾਂ ਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਮੁੱਖ ਮੰਤਰੀ ਅੱਜ ਨਵਜੋਤ ਸਿੱਧੂ 'ਤੇ ਲੈ ਸਕਦੇ ਹਨ ਫੈਸਲਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਅਸਤੀਫ਼ੇ 'ਤੇ ਫੈਸਲਾ ਲੈ ਸਕਦੇ ਹਨ।
ਬਾਊਪੁਰ ਵਿਖੇ ਬਿਆਸ ਦਰਿਆ ਦਾ ਪਾਣੀ ਵਧਿਆ, 16 ਪਿੰਡਾਂ ਲਈ ਬਣੀ ਮੁਸੀਬਤ (ਤਸਵੀਰਾਂ)
ਬੀਤੇ 3 ਦਿਨਾਂ ਤੋਂ ਪੰਜਾਬ ਤੇ ਹਿਮਾਚਲ ਪ੍ਰਦੇਸ਼ 'ਚ ਹੋ ਰਹੀ ਭਾਰੀ ਬਾਰਿਸ਼ ਦੇ ਕਾਰਨ ਛੱਡੇ ਗਏ ਪਾਣੀ ਕਾਰਨ ਮੰਡ ਬਾਊਪੁਰ ਨਾਲ ਲਗਦੇ ਬਿਆਸ ਦਰਿਆ 'ਚ ਪਾਣੀ ਦਾ ਪੱਧਰ ਬੜੀ ਤੇਜ਼ੀ ਨਾਲ ਵੱਧ ਗਿਆ ਹੈ, ਜਿਸ ਕਾਰਨ ਦਰਿਆ ਤੋਂ ਪਾਰ ਟਾਪੂ 'ਤੇ
ਵੱਸਦੇ ਬਾਊਪੁਰ ਸਣੇ 16 ਪਿੰਡਾਂ ਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੰਜਾਬ 'ਚ ਸਿਰਫ 1,000 ਕੈਮਿਸਟ ਹੀ ਵੇਚਣਗੇ ਪਾਬੰਦੀਸ਼ੁਦਾ 'ਟਰਾਮਾਡੋਲ'
ਬੀਤੇ ਦਿਨ ਵੱਡੀ ਨਸ਼ਾ ਤਸਕਰੀ ਦਾ ਪਰਦਾਫਾਸ਼ ਕਰਦਿਆਂ ਬਠਿੰਡਾ 'ਚ ਪਾਬੰਦੀਸ਼ੁਦਾ 'ਟਰਾਮਾਡੋਲ' ਦੀਆਂ 9.11 ਲੱਖ ਗੋਲੀਆਂ ਬਰਾਮਦ ਕੀਤੀਆਂ ਗਈਆਂ ਸਨ।
ਮਸ਼ਹੂਰ ਬਦਮਾਸ਼ ਦਿਲਪ੍ਰੀਤ ਸਿੰਘ ਢਾਹਾਂ ਅਦਾਲਤ ਵਲੋਂ ਬਰੀ
ਪੰਜਾਬ ਦੇ ਨਾਮੀ ਬਦਮਾਸ਼ ਦਿਲਪ੍ਰੀਤ ਸਿੰਘ ਢਾਹਾਂ ਨੂੰ ਬੀਤੇ ਦਿਨ ਸਾਲ 2012 ਦੇ ਲੜਾਈ ਝਗੜੇ ਤੇ ਕੁੱਟਮਾਰ ਦੇ ਮੁਕੱਦਮੇ 'ਚ ਮਾਣਯੋਗ ਅਦਾਲਤ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੇਸ਼ ਕੀਤਾ ਗਿਆ ਅਤੇ ਇਸ ਮਾਮਲੇ ਵਿਚ ਅਦਾਲਤ ਵਲੋਂ ਉਸ ਨੂੰ ਬਰੀ ਕਰ
ਦਿੱਤਾ ਗਿਆ।
ਭੈਣ ਨੇ ਲਿਆ ਭਰਾ ਨੂੰ ਨਸ਼ਿਆਂ 'ਚੋਂ ਬਾਹਰ ਕੱਢਣ ਦਾ ਸੰਕਲਪ
ਨਸ਼ਿਆਂ ਦੀ ਦਲਦਲ 'ਚ ਫਸਿਆ ਇਕ ਨੌਜਵਾਨ ਆਪਣੀ ਜ਼ਿੰਦਗੀ ਬਰਬਾਦ ਕਰ ਰਿਹਾ ਹੈ ਤੇ ਉਸ ਦੀ ਉਸ ਨੂੰ ਇਸ ਦਲਦਲ 'ਚੋਂ ਕੱਢਣਾ ਚਾਹੁੰਦੀ ਹੈ।
ਚੰਡੀਗੜ੍ਹ : ਪੰਜਾਬ ਪੁਲਸ 'ਚ 3 ਹੋਰ ਡੀ. ਜੀ. ਪੀ. ਸ਼ਾਮਲ
ਸਾਲ 1988 ਬੈਚ ਦੇ 3 ਏ. ਡੀ. ਜੀ. ਪੀ. ਰੈਂਕ ਦੇ ਅਫਸਰਾਂ ਨੂੰ ਤਰੱਕੀ ਦੇ ਕੇ ਡੀ. ਜੀ. ਪੀ. ਬਣਾ ਦਿੱਤਾ ਗਿਆ ਹੈ
ਸਿੱਧੂ ਦੇ ਅਸਤੀਫੇ ਤੋਂ ਬਾਅਦ ਕਈ ਵਿਧਾਇਕਾਂ ਨੇ ਮੰਤਰੀ ਅਹੁਦੇ ਲਈ ਲਾਬਿੰਗ ਤੇਜ਼ ਕੀਤੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਗੀ ਹੋਏ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਹਾਲੇ ਅਸਤੀਫਾ ਵੀ ਮਨਜ਼ੂਰ ਨਹੀਂ ਹੋਇਆ ਕਿ ਬਿਜਲੀ ਵਿਭਾਗ ਦਾ ਮੰਤਰੀ ਬਣਨ ਵਾਲੇ ਕਾਂਗਰਸ ਦੇ ਸੀਨੀਅਰ ਆਗੂਆਂ 'ਚ ਦੌੜ ਲੱਗ ਗਈ ਹੈ।
ਸ਼੍ਰੀ ਅਮਰਨਾਥ ਯਾਤਰਾ: ਗੁਫਾ 'ਤੇ ਕਤਾਰ, ਯਾਤਰਾ 2 ਲੱਖ ਦੇ ਪਾਰ, ਟੁੱਟਿਆ 3 ਸਾਲ ਦਾ ਰਿਕਾਰਡ
ਸ਼੍ਰੀ ਅਮਰਨਾਥ ਯਾਤਰਾ ਦੌਰਾਨ ਭਗਤਾਂ ਦੇ ਉਤਸ਼ਾਹ ਕਾਰਨ ਯਾਤਰਾ 16ਵੇਂ ਦਿਨ 'ਚ 2 ਲੱਖ ਦੇ ਪਾਰ ਪਹੁੰਚ ਗਈ ਹੈ।
18 ਸਾਲਾਂ ਬਾਅਦ ਪਾਣੀ ਦੀ ਬੂੰਦ-ਬੂੰਦ ਲਈ ਤਰਸੇਗਾ 'ਪੰਜਾਬ'!
ਪੰਜਾਬ 'ਚ ਜਲ ਸੰਕਟ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ ਅਤੇ ਹੁਣ ਇਹ ਗੰਭੀਰ ਹਾਲਤ 'ਚ ਪਹੁੰਚ ਚੁੱਕਾ ਹੈ।
ਪਠਾਨਕੋਟ ਤੇ ਬਰਨਾਲਾ 'ਚ ਵਾਪਰੇ ਇਕੋ-ਜਿਹੇ ਸੜਕ ਹਾਦਸੇ (ਵੀਡੀਓ)
ਪਠਾਨਕੋਟ ਤੇ ਬਰਨਾਲਾ 'ਚ ਇਕੋ ਹੀ ਤਰ੍ਹਾਂ ਹਾਦਸੇ ਵਾਪਰੇ ਹਨ। ਪਠਾਨਕੋਟ 'ਚ ਵਾਪਰੇ ਹਾਦਸੇ 'ਚ ਕਾਰ ਕਈ ਪਲਟੀਆਂ ਖਾਦੀ ਹੋਈ ਹਾਈਵੇ ਤੋਂ ਸਬਵੇਅ 'ਤੇ ਜਾ ਡਿੱਗੀ ਤੇ ਦੂਜੇ ਪਾਸੇ ਬਰਨਾਲਾ 'ਚ ਹਾਦਸਾ ਪਿੰਡ ਬੜਬਰ ਨੇੜੇ ਵਾਪਰਿਆ