Punjab Wrap Up : ਪੜ੍ਹੋ 16 ਜੁਲਾਈ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

07/16/2019 5:40:35 PM

ਜਲੰਧਰ (ਵੈੱਬ ਡੈਸਕ) : ਪੰਜਾਬ ਕੈਬਿਨਟ ਤੋਂ ਅਸਤੀਫਾ ਦੇ ਚੁੱਕੇ ਤੇਜ਼ ਤਰਾਰ ਆਗੂ ਨਵਜੋਤ ਸਿੰਘ ਸਿੱਧੂ ਹੁਣ ਪੰਜਾਬ ਦੀ ਸਿਆਸਤ 'ਚ ਇਕ ਖਤਰੇ ਦੀ ਘੰਟੀ ਨਾ ਬਣ ਜਾਣ ਕਿਉਂਕਿ ਸਿੱਧੂ ਹੁਣ ਅਸਤੀਫਾ ਦੇ ਕੇ ਫਾਰਗ ਹੋ ਗਏ ਹਨ ਅਤੇ ਉਨ੍ਹਾਂ ਦੀ ਹਰਮਨਪਿਆਰਤਾ 'ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਉਨ੍ਹਾਂ ਨੂੰ ਆਪੋ-ਆਪਣੀਆਂ ਪਾਰਟੀਆਂ 'ਚ ਸ਼ਾਮਲ ਹੋਣ ਦਾ ਸੱਦਾ ਦੇ ਕੇ ਉਨ੍ਹਾਂ ਨੂੰ ਭਵਿੱਖ ਦੇ ਮੁੱਖ ਮੰਤਰੀ ਦੀ ਕੁਰਸੀ 'ਤੇ ਆਪਣਾ ਨੇਤਾ ਮੰਨਣ ਲਈ ਵੀ ਤਿਆਰ ਹਨ। ਦੂਜੇ ਪਾਸੇ ਮੌਸਮ ਕੇਂਦਰ ਅਨੁਸਾਰ ਪੰਜਾਬ ਅਤੇ ਹਰਿਆਣਾ ਵਿਚ ਅਗਲੇ 48 ਘੰਿਟਆਂ ਵਿਚ ਕਿਤੇ-ਕਿਤੇ ਭਾਰੀ ਮੀਂਹ ਪੈਣ ਦੇ ਆਸਾਰ ਹਨ। ਪਿਛਲੇ 24 ਘੰਟਿਆਂ ਦੌਰਾਨ ਕੁਝ ਥਾਵਾਂ 'ਤੇ ਭਾਰੀ ਮੀਂਹ ਪਿਆ ਵੀ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

ਪੰਜਾਬ ਦੀ ਸਿਆਸਤ 'ਚ ਸਿੱਧੂ ਬਣ ਨਾ ਜਾਣ ਖਤਰੇ ਦੀ ਘੰਟੀ      
ਪੰਜਾਬ ਕੈਬਿਨਟ ਤੋਂ ਅਸਤੀਫਾ ਦੇ ਚੁੱਕੇ ਤੇਜ਼ ਤਰਾਰ ਆਗੂ ਨਵਜੋਤ ਸਿੰਘ ਸਿੱਧੂ ਹੁਣ ਪੰਜਾਬ ਦੀ ਸਿਆਸਤ ਵਿਚ ਇਕ ਖਤਰੇ ਦੀ ਘੰਟੀ ਨਾ ਬਣ ਜਾਣ ਕਿਉਂਕਿ ਸਿੱਧੂ ਹੁਣ ਅਸਤੀਫਾ ਦੇ ਕੇ ਫਾਰਗ ਹੋ ਗਏ ਹਨ ਤੇ ਉਨ੍ਹਾਂ ਦੀ ਹਰਮਨਪਿਆਰਤਾ 'ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਉਨ੍ਹਾਂ ਨੂੰ ਆਪੋ-ਆਪਣੀਆਂ ਪਾਰਟੀਆਂ 'ਚ ਸ਼ਾਮਲ ਹੋਣ ਦਾ ਸੱਦਾ ਦੇ ਕੇ ਉਨ੍ਹਾਂ ਨੂੰ ਭਵਿੱਖ ਦੇ ਮੁੱਖ ਮੰਤਰੀ ਦੀ ਕੁਰਸੀ 'ਤੇ ਆਪਣਾ ਨੇਤਾ ਮੰਨਣ ਲਈ ਵੀ ਤਿਆਰ ਹਨ।

ਪੰਜਾਬ ਤੇ ਹਿਮਾਚਲ 'ਚ ਅਗਲੇ 48 ਘੰਟਿਆਂ ਦੌਰਾਨ ਭਾਰੀ ਮੀਂਹ ਦੇ ਆਸਾਰ      
 ਮੌਸਮ ਕੇਂਦਰ ਅਨੁਸਾਰ ਪੰਜਾਬ ਅਤੇ ਹਰਿਆਣਾ ਵਿਚ ਅਗਲੇ 48 ਘੰਿਟਆਂ ਵਿਚ ਕਿਤੇ-ਕਿਤੇ ਭਾਰੀ ਮੀਂਹ ਪੈਣ ਦੇ ਆਸਾਰ ਹਨ। 

...ਤੇ ਹੁਣ ਨਾਕਿਆਂ 'ਤੇ ਨਹੀਂ ਰੋਕੇਗੀ 'ਟ੍ਰੈਫਿਕ ਪੁਲਸ'!      
ਪੰਜਾਬ 'ਚ ਵੱਡੇ ਸ਼ਹਿਰਾਂ ਦੇ ਅੰਦਰ ਅਤੇ ਬਾਹਰ ਲੱਗੇ ਨਾਕਿਆਂ 'ਤੇ ਹੁਣ ਟ੍ਰੈਫਿਕ ਪੁਲਸ ਬਿਨਾਂ ਕਾਰਨ ਕਿਸੇ ਨੂੰ ਉਸ ਸਮੇਂ ਤੱਕ ਨਹੀਂ ਰੋਕੇਗੀ, ਜਦੋਂ ਤੱਕ ਪੁਲਸ ਨੂੰ ਐੱਸ. ਐੱਸ. ਪੀ./ਸੀ. ਓ. ਪੀ. ਦੇ ਹੁਕਮ ਨਾ ਮਿਲ ਜਾਣ। 

ਪੰਜਾਬ ਦੇ ਸਕੂਲਾਂ ਦਾ ਮੁੜ ਬਦਲਿਆ ਸਮਾਂ      
 ਪੰਜਾਬ ਸਰਕਾਰ ਨੇ ਪੰਜਾਬ ਦੇ ਸਮੂਹ ਸਰਕਾਰੀ ਮਿਡਲ, ਹਾਈ ਅਤੇ ਹਾਇਰ ਸੈਕੰਡਰੀ ਸਕੂਲਾਂ ਦਾ ਸਮਾਂ ਤਬਦੀਲ ਕਰ ਦਿੱਤਾ ਹੈ।

ਸਿੱਧੂ ਦੇ ਅਸਤੀਫੇ ਨਾਲ ਫਿਰ ਗਰਮਾਇਆ ਕੈਪਟਨ-ਬਾਦਲ ਦਰਮਿਆਨ ਫ੍ਰੈਂਡਲੀ ਮੈਚ ਦਾ ਮੁੱਦਾ      
 ਨਵਜੋਤ ਸਿੱਧੂ ਵੱਲੋਂ ਕੈਬਨਿਟ ਮੰਤਰੀ ਵਜੋਂ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਦੇ ਸਿਆਸੀ ਗਲਿਆਰਿਆਂ 'ਚ ਕੈਪਟਨ-ਬਾਦਲ ਦਰਮਿਆਨ ਫ੍ਰੈਂਡਲੀ ਮੈਚ ਹੋਣ ਦਾ ਮੁੱਦਾ ਇਕ ਵਾਰ ਫਿਰ ਗਰਮਾ ਗਿਆ ਹੈ। 

ਪਤੀ ਨੂੰ ਨੀਂਦ ਦੀਆਂ ਗੋਲੀਆਂ ਦੇ ਆਸ਼ਿਕ ਨੂੰ ਬੁਲਾਇਆ ਘਰ, ਫੜ੍ਹੇ ਜਾਣ 'ਤੇ ਤੋੜੀਆਂ ਲੱਤਾਂ      
ਵਿਆਹੁਤਾ ਔਰਤ ਨੂੰ ਕੁਵਾਰੇ ਨੌਜਵਾਨ ਨਾਲ ਇਸ਼ਕ ਹੋਇਆ ਤਾਂ ਦੋਵੇਂ ਆਪਸ 'ਚ ਮਿਲਣ ਦਾ ਬਹਾਨਾ ਲੱਭਣ ਲੱਗੇ। ਇਸ ਸਮੇਂ 'ਚ ਮਹਿਲਾ ਨੇ ਪਤੀ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਪ੍ਰੇਮੀ ਨੂੰ ਘਰ ਬੁਲਾ ਲਿਆ।

ਭਾਖੜਾ ਡੈਮ ਦਾ ਵਧਿਆ ਜਲ ਪੱਧਰ, ਖਤਰੇ ਦੇ ਨਿਸ਼ਾਨ ਤੋਂ ਸਿਰਫ 58 ਫੁੱਟ ਹੇਠਾਂ      
ਭਾਖੜਾ ਡੈਮ ਦਾ ਜਲ ਪੱਧਰ ਕਾਫੀ ਤੇਜ਼ੀ ਨਾਲ ਵੱਧ ਰਿਹਾ ਹੈ। ਭਾਖੜਾ ਡੈਮ ਦਾ ਜਲ ਪੱਧਰ ਖਤਰੇ ਦੇ ਨਿਸ਼ਾਨ ਤੋਂ ਸਿਰਫ 58 ਫੁੱਟ ਹੇਠਾਂ ਹੈ। 

ਸਿੱਧੂ ਦੇ ਘਰ ਛਾਇਆ ਸੰਨਾਟਾ, ਦਫਤਰ ਬੰਦ ਕਰ ਅਮਲੇ ਨੂੰ ਦਿੱਤੀ ਛੁੱਟੀ      
ਨਵਜੋਤ ਸਿੰਘ ਸਿੱਧੂ ਦੇ ਕੈਬਨਿਟ 'ਚੋਂ ਅਸਤੀਫਾ ਦੇਣ ਮਗਰੋਂ ਅਜੇ ਤੱਕ ਕਿਸੇ ਦੇ ਸਾਹਮਣੇ ਨਹੀਂ ਆਏ। ਅਸਤੀਫਾ ਦੇਣ ਦੇ ਦੂਜੇ ਦਿਨ ਵੀ ਸਿੱਧੂ ਦੀ ਕੋਠੀ 'ਚ ਸੰਨਾਟਾ ਜਿਹਾ ਛਾਇਆ ਰਿਹਾ। 

ਪਰਦੇਸਾਂ 'ਚ ਮੌਜਾਂ ਲੁੱਟ ਰਹੇ 'ਮੁਲਾਜ਼ਮਾਂ' ਨੂੰ ਕਟਾਉਣੀ ਪਵੇਗੀ ਵਾਪਸੀ ਦੀ ਟਿਕਟ      
 'ਐਕਸ ਇੰਡੀਆ ਲੀਵ' ਲੈ ਕੇ ਪਰਦੇਸਾਂ 'ਚ ਮੌਜਾਂ ਲੁੱਟ ਰਹੇ ਪੰਜਾਬ ਦੇ ਮੁਲਾਜ਼ਮਾਂ ਨੂੰ ਹੁਣ ਵਾਪਸੀ ਦੀ ਟਿਕਟ ਕਟਾਉਣੀ ਪਵੇਗੀ ਕਿਉਂਕਿ ਅਜਿਹੇ ਮੁਲਾਜ਼ਮਾਂ 'ਤੇ ਨਕੇਲ ਕੱਸਣ ਲਈ ਸਰਕਾਰ ਨੇ ਸਾਰੇ ਵਿਭਾਗਾਂ ਨੂੰ ਚਿੱਠੀ ਲਿਖ ਕੇ ਅਫਸਰਾਂ ਦੀ ਸੂਚੀ ਮੰਗ ਲਈ ਹੈ। 

ਆਮ ਆਦਮੀ ਪਾਰਟੀ ਦੀ ਅਹਿਮ ਮੀਟਿੰਗ ਸ਼ੁਰੂ, ਬਿਜਲੀ ਅੰਦੋਲਨ 'ਤੇ ਚਰਚਾ      
ਇੱਥੇ ਆਮ ਆਦਮੀ ਪਾਰਟੀ ਦੀ ਅਹਿਮ ਮੀਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਮੀਟਿੰਗ ਦੌਰਾਨ ਪਾਰਟੀ ਦੇ ਸੀਨੀਅਰ ਨੇਤਾ ਤੇ ਵਿਧਾਇਕ ਅਮਨ ਅਰੋੜਾ ਵੀ ਮੌਜੂਦ ਹਨ।



 


    

 


Anuradha

Content Editor

Related News