Punjab Wrap Up : ਪੜ੍ਹੋ 15 ਜੁਲਾਈ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ
Monday, Jul 15, 2019 - 05:53 PM (IST)
ਜਲੰਧਰ (ਵੈੱਬ ਡੈਸਕ) - ਰਾਹੁਲ ਗਾਂਧੀ ਨੂੰ ਅਸਤੀਫਾ ਭੇਜਣ ਤੋਂ ਬਾਅਦ ਵਿਰੋਧੀਆਂ ਦੇ ਨਿਸ਼ਾਨੇ 'ਤੇ ਆਏ ਨਵਜੋਤ ਸਿੱਧੂ ਨੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆਪਣਾ ਅਸਤੀਫਾ ਭੇਜ ਦਿੱਤਾ ਹੈ। ਇਸ ਦੀ ਜਾਣਕਾਰੀ ਨਵਜੋਤ ਸਿੱਧੂ ਨੇ ਆਪਣੇ ਟਵਿੱਟਰ ਪੇਜ 'ਤੇ ਦਿੱਤੀ ਹੈ। ਦੂਜੇ ਪਾਸੇ ਖੇਡ ਦੇ ਮੈਦਾਨ 'ਚ ਦਮ-ਖਮ ਦਿਖਾਉਣ ਵਾਲੇ ਦਿੱਗਜਾਂ ਦਾ ਜੋਸ਼ ਸਿਆਸਤ ਦੇ ਮੈਦਾਨ 'ਚ ਆ ਕੇ ਮੱਠਾ ਪੈ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਿਆ ਅਸਤੀਫਾ (ਵੀਡੀਓ)
ਰਾਹੁਲ ਗਾਂਧੀ ਨੂੰ ਅਸਤੀਫਾ ਭੇਜਣ ਤੋਂ ਬਾਅਦ ਵਿਰੋਧੀਆਂ ਦੇ ਨਿਸ਼ਾਨੇ 'ਤੇ ਆਏ ਨਵਜੋਤ ਸਿੱਧੂ ਨੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆਪਣਾ
ਖੇਡ ਦੇ ਮੈਦਾਨ 'ਚ ਗਰਜੇ ਪਰ ਸਿਆਸਤ 'ਚ ਵਧੇਰੇ ਦਮ ਨਾ ਦਿਖਾ ਸਕੇ ਇਹ ਖਿਡਾਰੀ
ਖੇਡ ਦੇ ਮੈਦਾਨ 'ਚ ਦਮ-ਖਮ ਦਿਖਾਉਣ ਵਾਲੇ ਦਿੱਗਜਾਂ ਦਾ ਜੋਸ਼ ਸਿਆਸਤ ਦੇ ਮੈਦਾਨ 'ਚ ਆ ਕੇ ਮੱਠਾ ਪੈ ਜਾਂਦਾ ਹੈ। ਪੰਜਾਬ ਦੀ ਸਿਆਸਤ 'ਚ ਵੱਡੀ ਗਿਣਤੀ...
ਨਵਜੋਤ ਸਿੱਧੂ 'ਤੇ ਕਾਂਗਰਸੀ ਮੰਤਰੀਆਂ ਨੇ ਚਲਾਏ ਤਿੱਖੇ ਤੀਰ, ਖੋਲ੍ਹਿਆ ਮੋਰਚਾ
ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਚਰਨਜੀਤ ਸਿੰਘ ਚੰਨੀ ਨੇ ਨਵਜੋਤ ਸਿੱਧੂ 'ਤੇ ਤਿੱਖੇ ਤੀਰ ਚਲਾਉਂਦੇ ਹੋਏ ਉਨ੍ਹਾਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।
ਬੈਂਸ ਨੇ ਸਿੱਧੂ ਦੇ ਅਸਤੀਫੇ ਨੂੰ ਦੱਸਿਆ ਅਧੂਰਾ, ਕਾਂਗਰਸ ਛੱਡਣ ਦੀ ਦਿੱਤੀ ਨਸੀਹਤ
ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਭੇਜਣ 'ਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ...
ਸਿੱਧੂ ਦੇ ਟਵੀਟ 'ਤੇ ਸੁਖਬੀਰ ਨੇ ਸਾਧਿਆ ਨਿਸ਼ਾਨਾ (ਵੀਡੀਓ)
ਫਿਰੋਜ਼ਪੁਰ ਦੇ ਸਾਂਸਦ ਸੁਖਬੀਰ ਸਿੰਘ ਬਾਦਲ ਅੱਜ ਨਵਜੋਤ ਸਿੰਘ ਸਿੱਧੂ ਦੇ ਟਵੀਟ 'ਤੇ ਨਿਸ਼ਾਨਾ ਸਾਧਦੇ ਹੋਏ ਨਜ਼ਰ ਆਏ।
ਪੰਜਾਬ ਸਰਕਾਰ ਨੇ 'ਲਾਲ ਬੱਤੀ' ਤੋਂ ਪਾਬੰਦੀ ਹਟਾਉਣ ਬਾਰੇ ਦਿੱਤਾ ਸਪੱਸ਼ਟੀਕਰਨ
ਜਾਬ ਸਰਕਾਰ ਨੇ ਸਰਕਾਰੀ ਗੱਡੀਆਂ 'ਤੇ ਲਾਲ ਬੱਤੀ ਤੋਂ ਪਾਬੰਦੀ ਹਟਾਏ ਜਾਣ ਸਬੰਧੀ ਆਪਣਾ ਸਪੱਸ਼ਟੀਕਰਨ ਦਿੱਤਾ ਹੈ
ਪੰਜਾਬ ਦੇ ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਦੀ ਤਰੀਕ 'ਚ ਵਾਧਾ
ਪੰਜਾਬ ਸਰਕਾਰ ਵਲੋਂ ਛੁੱਟੀਆਂ ਕਾਰਨ ਸੂਬੇ ਦੇ ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਕਰਨ ਦੀ ਤਰੀਕ 'ਚ ਐਤਵਾਰ ਨੂੰ ਤਬਦੀਲੀ ਕਰ ਦਿੱਤੀ ਗਈ ਹੈ।
ਬਰਗਾੜੀ ਮੋਰਚੇ ਤੋਂ ਵਰ੍ਹੇ ਬਾਅਦ ਪੈਦਾ ਹੋਏ ਨਵੇਂ ਸਮੀਕਰਨ
ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਇਨਸਾਫ ਪ੍ਰਾਪਤੀ ਨੂੰ ਲੈ ਕੇ 1 ਜੂਨ 2018 ਨੂੰ ਲੱਗੇ ਬਰਗਾੜੀ ਇਨਸਾਫ ਮੋਰਚੇ
ਹਰਸਿਮਰਤ ਬਾਦਲ ਨੇ ਬਠਿੰਡਾ ਏਮਜ਼ ਦਾ ਕੀਤਾ ਦੌਰਾ (ਵੀਡੀਓ)
ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਅੱਜ ਬਠਿੰਡਾ ਏਮਜ਼ ਦਾ ਦੌਰਾ ਕੀਤਾ ਗਿਆ।
ਗੁਰਦਾਸਪੁਰ ਜੇਲ 'ਚ ਦੋ ਗਰੁੱਪਾਂ ਵਿਚਾਲੇ ਝੜਪ, ਮਾਹੌਲ ਬਣਿਆ ਤਣਾਅਪੂਰਨ
ਸਥਾਨਕ ਕੇਂਦਰੀ ਜੇਲ ਵਿਚ ਮਾਮੂਲੀ ਗੱਲ ਨੂੰ ਲੈ ਕੇ ਬੈਰਕ 'ਚ ਬੰਦ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ,