Punjab Wrap Up : ਪੜ੍ਹੋ 10 ਜੁਲਾਈ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

07/10/2019 5:25:59 PM

ਜਲੰਧਰ (ਵੈੱਬ ਡੈਸਕ) : ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਕੋਈ ਵਿਭਾਗ ਨਹੀਂ ਛੱਡਿਆ ਹੈ ਅਤੇ ਉਨ੍ਹਾਂ ਕੋਲ ਵਿਭਾਗ ਦੀਆਂ ਫਾਈਲਾਂ ਜਾਂਦੀਆਂ ਹਨ, ਜਿਸ ਦੀ ਦੇਖ-ਰੇਖ ਹੋ ਰਹੀ ਹੈ। ਇਹ ਖੁਲਾਸਾ ਖੁਦ ਜੇਲ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤਾ ਹੈ। ਦੂਜੇ ਪਾਸੇ ਇਥੋਂ ਦੇ ਹਲਕਾ ਚੱਬੇਵਾਲ ਦੇ ਪਿੰਡ ਸੈਦੋ ਪੱਟੀ 'ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਇਥੇ ਵਿਆਹ ਸਮਾਗਮ 'ਚ ਲਾਵਾਂ ਦੀ ਰਸਮ ਮੌਕੇ ਪਤਨੀ ਨੇ ਮੌਕੇ 'ਤੇ ਪਹੁੰਚ ਕੇ ਵਿਆਹ ਰੁਕਵਾ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਉਕਤ ਨੌਜਵਾਨ ਦੇ ਪਹਿਲਾਂ ਵੀ ਦੋ ਵਿਆਹ ਹੋ ਚੁੱਕੇ ਸਨ ਅਤੇ ਇਹ ਤੀਜਾ ਵਿਆਹ ਕਰਵਾਉਣ ਵਾਲਾ ਸੀ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

ਸੁਖਜਿੰਦਰ ਰੰਧਾਵਾ ਦਾ ਨਵਜੋਤ ਸਿੱਧੂ 'ਤੇ ਵੱਡਾ ਖੁਲਾਸਾ      
ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਕੋਈ ਵਿਭਾਗ ਨਹੀਂ ਛੱਡਿਆ ਹੈ ਅਤੇ ਉਨ੍ਹਾਂ ਕੋਲ ਵਿਭਾਗ ਦੀਆਂ ਫਾਈਲਾਂ ਜਾਂਦੀਆਂ ਹਨ, ਜਿਸ ਦੀ ਦੇਖ-ਰੇਖ ਹੋ ਰਹੀ ਹੈ। 

ਹੁਸ਼ਿਆਰਪੁਰ: ਤੀਜਾ ਵਿਆਹ ਰਚਾਉਣ ਜਾ ਰਹੇ ਲਾੜੇ ਦੀਆਂ ਪਤਨੀ ਨੇ ਰੋਕੀਆਂ ਲਾਵਾਂ, ਪਹੁੰਚਾਇਆ ਥਾਣੇ      
ਇਥੋਂ ਦੇ ਹਲਕਾ ਚੱਬੇਵਾਲ ਦੇ ਪਿੰਡ ਸੈਦੋ ਪੱਟੀ 'ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਇਥੇ ਵਿਆਹ ਸਮਾਗਮ 'ਚ ਲਾਵਾਂ ਦੀ ਰਸਮ ਮੌਕੇ ਪਤਨੀ ਨੇ ਮੌਕੇ 'ਤੇ ਪਹੁੰਚ ਕੇ ਵਿਆਹ ਰੁਕਵਾ ਦਿੱਤਾ। 

ਪਾਣੀ ਦੇ ਮੁੱਦੇ 'ਤੇ ਬੈਂਸ-ਬਾਜਵਾ ਵਿਚਕਾਰ ਛਿੜੀ ਬਹਿਸ      
ਗੁਆਂਢੀ ਸੂਬੇ ਰਾਜਸਥਾਨ ਤੋਂ ਪਾਣੀ ਦੀ ਵਸੂਲੀ ਕਰਨ ਦਾ ਮੁੱਦਾ ਭਖਦਾ ਹੀ ਜਾ ਰਿਹਾ ਹੈ ਅਤੇ ਇਸ ਨੂੰ ਲੈ ਕੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਅਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵਿਚਕਾਰ ਬਹਿਸ ਛਿੜ ਗਈ ਹੈ। 

ਡੇਰਾਬੱਸੀ ਦੀ ਕੈਮੀਕਲ ਫੈਕਟਰੀ 'ਚ ਜ਼ੋਰਦਾਰ ਧਮਾਕਾ, ਨੇੜਲੇ ਘਰਾਂ ਦੇ ਸ਼ੀਸ਼ੇ ਟੁੱਟੇ      
ਡੇਰਾਬੱਸੀ ਦੀ ਮੁਬਾਰਕਪੁਰ ਰਾਮਗੜ੍ਹ ਰੋਡ 'ਤੇ ਸਥਿਤ ਪੀ. ਸੀ. ਸੀ. ਪੀ. ਐੱਲ. ਕੈਮੀਕਲ ਫੈਕਟਰੀ 'ਚ ਬੁੱਧਵਾਰ ਕਰੀਬ 11.30 ਵਜੇ ਜ਼ਬਰਦਸਤ ਧਮਾਕਾ ਹੋਇਆ, ਜਿਸ ਤੋਂ ਬਾਅਦ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ।

ਜਨਮ ਦਿਨ 'ਤੇ ਸੁਖਬੀਰ ਬਾਦਲ ਨੂੰ ਬੱਚਿਆਂ ਨੇ ਦਿੱਤੀ Surprise Party      
 9 ਜੁਲਾਈ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣਾ ਜਨਮ ਦਿਨ ਬੜੇ ਹੀ ਸਾਦੇ ਤਰੀਕੇ ਨਾਲ ਮਨਾਇਆ

550ਵੇਂ ਪ੍ਰਕਾਸ਼ ਪੁਰਬ ਮੌਕੇ ਅਕਾਲੀ ਦਲ ਨੇ ਸਰਗਰਮ ਕੀਤੇ ਸਾਬਕਾ ਪ੍ਰਧਾਨ      
 ਸ਼੍ਰੋਮਣੀ ਅਕਾਲੀ ਦਲ ਨੇ ਐੱਸ. ਜੀ. ਪੀ. ਸੀ. ਦੇ ਸਾਬਕਾ ਪ੍ਰਧਾਨਾਂ ਨੂੰ ਮੁੜ ਸਰਗਰਮ ਕਰ ਲਿਆ ਹੈ। 

ਪੰਜਾਬ 'ਚ ਕੁੜੀਆਂ ਨੂੰ ਮੁਫਤ ਸਿੱਖਿਆ ਦੇਣ ਲਈ ਸਰਕਾਰ ਪੱਬਾ ਭਾਰ      
ਪੰਜਾਬ ਦੇ ਕਾਲਜਾਂ 'ਚ ਕੁੜੀਆਂ ਦੀ ਮੁਫਤ ਪੜ੍ਹਾਈ ਲਈ ਹੁਣ ਉੱਚ ਪੱਧਰੀ ਸਿੱਖਿਆ ਵਿਭਾਗ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। 

ਸ੍ਰੀ ਹਰਿਮੰਦਰ ਸਾਹਿਬ ਦਾ 400 ਸਾਲ ਪੁਰਾਣਾ ਮਾਡਲ ਬਣਾਇਆ      
ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ 400 ਸਾਲ ਪੁਰਾਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਇਕ ਮਾਡਲ ਤਿਆਰ ਕੀਤਾ ਹੈ। 

ਗੁਆਂਢੀ ਤੋਂ ਬਦਲਾ ਲੈਣ ਲਈ ਮਾਂ ਨੇ ਮਾਸੂਮ ਧੀ ਦੀ ਜਾਨ ਲਾਈ ਦਾਅ 'ਤੇ      
ਸਮਾਣਾ ਨੇੜਲੇ ਪਿੰਡ ਆਲਮਪੁਰ ਵਿਖੇ ਬੀਤੀ ਰਾਤ ਲਾਪਤਾ ਹੋਈ ਪਿੰਡ ਦੀ 5 ਸਾਲਾ ਦੋਹਤੀ ਨੂੰ ਪਟਿਆਲਾ ਪੁਲਸ ਨੇ ਮੁਸਤੈਦੀ ਵਰਤਦਿਆਂ 20 ਘੰਟਿਆਂ ਦੇ ਅੰਦਰ ਹੀ ਇਕ ਘਰ ਦੀ ਤੀਸਰੀ ਮੰਜ਼ਲ 'ਤੇ ਪਾਣੀ ਦੀ ਟੈਂਕੀ 'ਚੋਂ ਜਿਊਂਦੀ ਬਰਾਮਦ ਕਰ ਲਿਆ ਹੈ।

 

 

 


Anuradha

Content Editor

Related News