Punjab Wrap Up : ਪੜ੍ਹੋ 09 ਜੁਲਾਈ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

Tuesday, Jul 09, 2019 - 05:35 PM (IST)

Punjab Wrap Up : ਪੜ੍ਹੋ 09 ਜੁਲਾਈ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

ਜਲੰਧਰ (ਵੈੱਬ ਡੈਸਕ) : ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਲੈ ਕੇ ਸ਼ਸ਼ੋਪੰਜ ਅਜੇ ਵੀ ਬਰਕਰਾਰ ਹੈ। ਆਮ ਆਦਮੀ ਪਾਰਟੀ ਤੋਂ ਬਾਅਦ ਹੁਣ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਵੀ ਅਪੀਲ ਕੀਤੀ ਹੈ ਕਿ ਸਿੱਧੂ ਨੂੰ ਆਪਣਾ ਵਿਭਾਗ ਸੰਭਾਲ ਲੈਣਾ ਚਾਹੀਦਾ ਹੈ। ਦੂਜੇ ਪਾਸੇ ਪੰਜਾਬ 'ਚ ਮਾਨਸੂਨ ਦੀ ਦੇਰੀ ਅਤੇ ਘੱਟ ਪਏ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਸਾਲ ਬੀਤੇ ਸਾਲ ਨਾਲੋਂ ਕਿਤੇ ਘੱਟ ਮੀਂਹ ਪਏ ਹਨ ਅਤੇ ਮਾਨਸੂਨ ਵੀ ਕਮਜ਼ੋਰ ਰਹੇਗਾ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

ਸਿੱਧੂ ਦੇ ਅਹੁਦਾ ਨਾ ਸੰਭਾਲਣ ਨੂੰ ਲੈ ਕੇ ਬੋਲੇ ਤ੍ਰਿਪਤ ਬਾਜਵਾ      
ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਲੈ ਕੇ ਸ਼ਸ਼ੋਪੰਜ ਅਜੇ ਵੀ ਬਰਕਰਾਰ ਹੈ। 

ਪੰਜਾਬ 'ਚ ਪਿਛਲੇ ਸਾਲ ਦੇ ਮੁਕਾਬਲੇ ਘੱਟ ਪਿਆ 'ਮੀਂਹ', ਵਧੀ ਕਿਸਾਨਾਂ ਦੀ ਚਿੰਤਾ
ਪੰਜਾਬ  'ਚ ਮਾਨਸੂਨ ਦੀ ਦੇਰੀ ਅਤੇ ਘੱਟ ਪਏ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। 

ਮੰਤਰੀ ਬਿਨਾਂ ਪਾਵਰਕਾਮ ਬਿਜਲੀ ਸਬਸਿਡੀ ਨੂੰ ਤਰਸੀ      
ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਰੱਸਾਕਸ਼ੀ 'ਚ ਫਸੇ ਮੰਤਰੀ ਬਿਨਾਂ ਬਿਜਲੀ ਵਿਭਾਗ ਜਾਂ ਫਿਰ ਸਰਕਾਰ ਦੀ ਉਦਾਸੀਨਤਾ ਕਾਰਨ ਪੰਜਾਬ ਪਾਵਰਕਾਮ ਦੀ ਵਿੱਤੀ ਹਾਲਤ ਖਸਤਾ ਹੁੰਦੀ ਜਾ ਰਹੀ ਹੈ।

ਹਸਪਤਾਲ ਦੀ ਅਣਗਹਿਲੀ ਕਾਰਨ 7 ਅੱਲੜ੍ਹ ਮੁੰਡੇ ਪੁੱਜੇ ਮੌਤ ਦੇ ਮੂੰਹ 'ਚ (ਵੀਡੀਓ)      
ਸੰਗਰੂਰ ਦੇ ਪਿੰਡ ਬਡਰੁੱਖਾ 'ਚ ਇਕ ਨਿੱਜੀ ਹਸਪਤਾਲ ਦੀ ਅਣਗਿਹਲੀ 7 ਜ਼ਿੰਦਗੀਆਂ 'ਤੇ ਭਾਰੀ ਪੈ ਗਈ। 

550 ਸਾਲਾ ਪ੍ਰਕਾਸ਼ ਪੁਰਬ 'ਤੇ ਸਤੰਬਰ ਤੋਂ ਦਿੱਲੀ 'ਚ ਸ਼ੁਰੂ ਹੋ ਜਾਣਗੇ ਧਾਰਮਿਕ ਸਮਾਗਮ : ਸਿਰਸਾ      
ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੱਡੇ ਪੱਧਰ 'ਤੇ ਦਿੱਲੀ 'ਚ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ.

ਸੁਖਬੀਰ ਬਾਦਲ ਦਾ ਜਨਮਦਿਨ ਅੱਜ, ਸੋਸ਼ਲ ਮੀਡੀਆ 'ਤੇ ਮਿਲ ਰਹੀਆਂ ਵਧਾਈਆਂ      
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 9 ਜੁਲਾਈ ਨੂੰ, ਮਤਲਬ ਕਿ ਅੱਜ 57 ਸਾਲਾਂ ਦੇ ਹੋ ਗਏ ਹਨ। ਸੁਖਬੀਰ ਦਿੱਲੀ 'ਚ ਆਪਣਾ ਜਨਮਦਿਨ ਮਨਾਉਣਗੇ। 

ਅਕਾਲੀ ਦਲ ਨੂੰ ਅਜੇ ਵੀ ਹਰਿਆਣਾ 'ਚ ਸੀਟਾਂ ਮਿਲਣ ਦੀ ਆਸ!      
ਸ਼੍ਰੋਮਣੀ ਅਕਾਲੀ ਦਲ ਹਰਿਆਣਾ 'ਚ ਵੀ ਪੰਜਾਬ ਦੀ ਤਰ੍ਹਾਂ ਹੀ ਭਾਰਤੀ ਜਨਤਾ ਪਾਰਟੀ (ਭਾਜਪਾ' ਨਾਲ ਮਿਲ ਕੇ ਵਿਧਾਨ ਸਭਾ ਚੋਣਾਂ ਲੜਨਾ ਚਾਹੁੰਦਾ ਹੈ ਪਰ ਭਾਜਪਾ ਨੇ ਇਸ ਬਾਰੇ ਬਿਲਕੁਲ ਚੁੱਪ ਧਾਰੀ ਹੋਈ ਹੈ।

ਚੁਫੇਰਿਓਂ ਘਿਰੇ ਨਵਜੋਤ ਸਿੱਧੂ ਨੂੰ ਬੀਬੀ ਜਗੀਰ ਕੌਰ ਨੇ ਕਿਹਾ ਨਾਲਾਇਕ      
ਇਕ ਮਹੀਨਾ ਲੰਘਣ ਦੇ ਬਾਵਜੂਦ ਵੀ ਊਰਜਾ ਵਿਭਾਗ ਨਾ ਸਾਂਭੇ ਜਾਣ 'ਤੇ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਨਵਜੋਤ ਸਿੱਧੂ ਨੂੰ ਨਾਲਾਇਕ ਮੰਤਰੀ ਕਰਾਰ ਦਿੱਤਾ ਹੈ। 

ਪਾਕਿਸਤਾਨ ਤੋਂ ਨਸ਼ਾ ਰੋਕਣ ਲਈ ਪੰਜਾਬ STF ਦਾ ਅਹਿਮ ਫੈਸਲਾ (ਵੀਡੀਓ)      
 ਪੰਜਾਬ ਵਿਚ ਨਸ਼ਾ ਤਸਕਰਾਂ 'ਤੇ ਕਿਵੇਂ ਨਕੇਲ ਕੱਸੀ ਜਾਵੇ ਅਤੇ ਕੀ ਕਾਰਵਾਈ ਕੀਤੀ ਜਾਵੇ, ਇਸ ਨੂੰ ਲੈ ਕੇ ਅੱਜ ਅੰਮ੍ਰਿਤਸਰ ਵਿਚ ਡੀ.ਜੀ.ਪੀ ਦਿਨਕਰ ਗੁਪਤਾ ਅਤੇ ਐੈੱਸ.ਟੀ.ਐੈੱਫ. ਚੀਫ ਗੁਰਪ੍ਰੀਤ ਦਿਓ ਸਮੇਤ ਹੋਰਨਾਂ ਵੱਡੇ ਅਧਿਕਾਰੀਆਂ ਨੇ ਅਹਿਮ ਬੈਠਕ ਕੀਤੀ ਗਈ।

ਵਿਆਹ ਦੇ ਚਾਅ ਰਹਿ ਗਏ ਅਧੂਰੇ, 8 ਮਹੀਨੇ ਪਹਿਲਾਂ ਵਿਆਹੀ ਲੜਕੀ ਨੇ ਕੀਤੀ ਖੁਦਕੁਸ਼ੀ (ਤਸਵੀਰਾਂ)      
ਇਥੋਂ ਦੇ ਪਿੰਡ ਸਤੌਰ ਦੀ ਰਹਿਣ ਵਾਲੀ 28 ਸਾਲਾ ਲੜਕੀ ਵੱਲੋਂ ਜ਼ਹਿਰੀਲੀ ਵਸਤੂ ਖਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

 


 


author

Anuradha

Content Editor

Related News