Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

Monday, Jun 03, 2019 - 05:31 PM (IST)

Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

ਜਲੰਧਰ (ਵੈੱਬ ਡੈਸਕ) : ਐਤਵਾਰ ਸਵੇਰੇ ਅੰਮ੍ਰਿਤਸਰ-ਰਾਜਾਸਾਂਸੀ ਰੋਡ 'ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਲੋਂ ਸੁੱਟੇ ਗਏ ਬੈਗ 'ਚੋਂ ਦੋ ਗ੍ਰਨੇਡ ਬਰਾਮਦ ਹੋਣ ਦੇ ਮਾਮਲੇ 'ਚ ਪੁਲਸ ਨੇ ਵੱਡਾ ਖੁਲਾਸਾ ਕੀਤਾ ਹੈ। ਜ਼ਿਲਾ ਪੁਲਸ ਮੁਖੀ ਵਿਕਰਮਜੀਤ ਦੁੱਗਲ ਮੁਤਾਬਕ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਪਾਕਿਸਤਾਨ 'ਚ ਬੈਠਾ ਗਰਮਖਿਆਲੀ ਹਰਪ੍ਰੀਤ ਸਿੰਘ ਉਰਫ ਹੈੱਪੀ ਪੀ. ਐੱਚ. ਡੀ. ਘੱਲੂਘਾਰਾ ਹਫਤੇ ਦੇ 35 ਸਾਲ ਪੂਰੇ ਹੋਣ ਦੇ ਚੱਲਦੇ ਪੰਜਾਬ ਵਿਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਹੈ। ਦੂਜੇ ਪਾਸੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਐੱਸ. ਆਈ. ਟੀ. ਤੋਂ ਕਦੇ ਹਟਾਇਆ ਹੀ ਨਹੀਂ ਗਿਆ ਸੀ, ਉਨ੍ਹਾਂ ਨੂੰ ਸਿਰਫ ਕੁਝ ਸਮੇਂ ਲਈ ਅਹੁਦੇ (ਵਿੱਦ ਡਰਾਅ) ਤੋਂ ਵੱਖ ਕੀਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

ਫਗਵਾੜਾ ਤੋਂ ਭਾਜਪਾ ਦੇ ਵਿਧਾਇਕ ਸੋਮ ਪ੍ਰਕਾਸ਼ ਨੇ ਦਿੱਤਾ ਅਸਤੀਫਾ      
ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਚੋਣ ਜਿੱਤ ਕੇ ਸੰਸਦ ਮੈਂਬਰ ਬਣੇ ਫਗਵਾੜਾ ਤੋਂ ਭਾਜਪਾ ਦੇ ਵਿਧਾਇਕ ਸੋਮ ਪ੍ਰਕਾਸ਼ ਨੇ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਹੈ। 

 ਰਾਜਾਸਾਂਸੀ ਨੇੜੇ ਬਰਾਮਦ ਹੋਏ ਹੈਂਡ ਗ੍ਰਨੇਡ ਮਾਮਲੇ 'ਚ ਪੁਲਸ ਦਾ ਵੱਡਾ ਖੁਲਾਸਾ      
ਐਤਵਾਰ ਸਵੇਰੇ ਅੰਮ੍ਰਿਤਸਰ-ਰਾਜਾਸਾਂਸੀ ਰੋਡ 'ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਲੋਂ ਸੁੱਟੇ ਗਏ ਬੈਗ 'ਚੋਂ ਦੋ ਗ੍ਰਨੇਡ ਬਰਾਮਦ ਹੋਣ ਦੇ ਮਾਮਲੇ 'ਚ ਪੁਲਸ ਨੇ ਵੱਡਾ ਖੁਲਾਸਾ ਕੀਤਾ ਹੈ।

ਕੁੰਵਰ ਵਿਜੇ ਪ੍ਰਤਾਪ ਨੂੰ ਕਦੇ 'ਸਿਟ' ਤੋਂ ਹਟਾਇਆ ਹੀ ਨਹੀਂ ਗਿਆ ਸੀ : ਰੰਧਾਵਾ      
ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਐੱਸ. ਆਈ. ਟੀ. ਤੋਂ ਕਦੇ ਹਟਾਇਆ ਹੀ ਨਹੀਂ ਗਿਆ ਸੀ, ਉਨ੍ਹਾਂ ਨੂੰ ਸਿਰਫ ਕੁਝ ਸਮੇਂ ਲਈ ਅਹੁਦੇ (ਵਿੱਦ ਡਰਾਅ) ਤੋਂ ਵੱਖ ਕੀਤਾ ਗਿਆ ਸੀ। 

550ਵਾਂ ਪ੍ਰਕਾਸ਼ ਪੁਰਬ : ਗੁਰੂ ਸਾਹਿਬ ਦੀ ਜੀਵਨੀ ਦਰਸਾਉਣ ਦਾ ਅਨੋਖਾ ਉਪਰਾਲਾ (ਤਸਵੀਰਾਂ)      
ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਪੁਰਬ ਲਈ ਜਿੱਥੇ ਸਰਕਾਰਾਂ ਵੱਲੋਂ ਵੱਡੀ ਪੱਧਰ ਕੀਤੇ ਤਿਆਰੀਆਂ ਜਾਰੀ ਹਨ

ਰੁੱਸੀ ਪਤਨੀ ਨੂੰ ਅਮਰੀਕਾ ਜਾ ਕੇ ਮਨਾਉਣਗੇ 'ਭਗਵੰਤ ਮਾਨ'      
ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਅੰਦਰ ਆਪਣੀ ਰੁੱਸੀ ਹੋਈ ਪਤਨੀ ਲਈ ਮੋਹ ਜਾਗ ਗਿਆ ਹੈ। ਇਸੇ ਲਈ ਤਾਂ ਉਹ ਹੁਣ ਆਪਣੀ ਪਤਨੀ ਨੂੰ ਮਨਾਉਣ ਲਈ ਅਮਰੀਕਾ ਜਾ ਰਹੇ ਹਨ। 

ਪੁਰਾਣੀ ਤਸਵੀਰ ਪਾ ਕੇ ਕੈਪਟਨ ਨੇ ਦਿੱਤਾ ਸਾਈਕਲ ਚਲਾਉਣ ਦਾ ਸੁਨੇਹਾ      
 ਮਹਿਲਾਂ 'ਚ ਰਹਿਣ ਵਾਲੇ ਰਾਜਾ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਖਾਤੇ 'ਤੇ ਅੱਜ ਵਰਲਡ ਸਾਈਕਲ ਡੇਅ 'ਤੇ ਸਾਈਕਲ ਚਲਾਉਂਦਿਆਂ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। 

ਲੁਧਿਆਣਾ : ਧਰਤੀ 'ਚੋਂ ਰੋਜ਼ਾਨਾ 600 ਮਿਲੀਅਨ ਲੀਟਰ ਕੱਢਿਆ ਜਾ ਰਿਹੈ 'ਪਾਣੀ'      
ਲੁਧਿਆਣਾ 'ਚ ਰੋਜ਼ਾਨਾ ਨਗਰ ਨਿਗਮ ਦੇ 1000 ਅਤੇ 15000 ਪ੍ਰਾਈਵੇਟ ਟਿਊਬਵੈੱਲਾਂ ਰਾਹੀਂ 600 ਮਿਲੀਅਨ ਲੀਟਰ ਪਾਣੀ ਧਰਤੀ 'ਚੋਂ ਕੱਢਿਆ ਜਾ ਰਿਹਾ ਹੈ। 

ਪੰਜਾਬ ਦੀਆਂ ਜੇਲਾਂ ਦੇ ਕੈਦੀ ਹੁਣ ਚਲਾਉਣਗੇ ਪੈਟਰੋਲ ਪੰਪ      
ਹੁਣ ਪੰਜਾਬ ਵਿਚਲੀਆਂ ਜੇਲਾਂ ਦੇ ਕੈਦੀ ਵੀ ਪੈਟਰੋਲ ਪੰਪ ਚਲਾਉਣਗੇ। ਦਰਅਸਲ ਪਟਿਆਲਾ ਵਿਚ ਆਪਣੀ ਕਿਸਮ ਦਾ ਪਹਿਲਾ ਅਜਿਹਾ ਪੈਟਰੋਲ ਪੰਪ ਲੱਗਣ ਜਾ ਰਿਹਾ ਹੈ

 ਹਰਸਿਮਰਤ ਬਾਦਲ ਬਣੀ 'ਅੰਗਰੇਜ਼ੀ ਵਾਲੀ ਮੈਡਮ', ਸੋਸ਼ਲ ਮੀਡੀਆ 'ਤੇ ਉੱਡਿਆ ਮਜ਼ਾਕ      
ਸੋਸ਼ਲ ਮੀਡੀਆ 'ਤੇ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਇਕ ਵੀਡੀਓ ਦਾ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ। 

ਪਰਨੀਤ ਕੌਰ ਨੂੰ 10 ਦਿਨ ਆਰਾਮ ਕਰਨ ਦੀ ਸਲਾਹ      
 ਸਾਬਕਾ ਵਿਦੇਸ਼ ਮੰਤਰੀ ਅਤੇ ਪਟਿਆਲਾ ਤੋਂ ਮੌਜੂਦਾ ਸੰਸਦ ਮੈਂਬਰ ਪਰਨੀਤ ਕੌਰ ਨੂੰ ਡਾਕਟਰਾਂ ਨੇ 10 ਦਿਨ ਆਰਾਮ ਕਰਨ ਦੀ ਸਲਾਹ ਦਿੱਤੀ ਹੈ। 

 

 

 


author

Anuradha

Content Editor

Related News