Punjab wrap up: ਪੜ੍ਹੋ 25 ਮਈ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ

05/25/2019 5:15:11 PM

ਜਲੰਧਰ (ਵੈਬ ਡੈਸਕ)—ਬਠਿੰਡਾ 'ਚ 'ਫ੍ਰੈਂਡਲੀ ਮੈਚ' ਦਾ ਬਿਆਨ ਦੇ ਕੇ ਵਿਵਾਦਾਂ 'ਚ ਘਿਰੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੁਝ ਨਵਾਂ ਧਮਾਕਾ ਕਰਨ ਦੇ ਸੰਕੇਤ ਦਿੱਤੇ ਹਨ। ਆਪਣੇ ਟਵਿੱਟਰ ਹੈਂਡਲ 'ਤੇ ਟਵੀਟ ਕਰਕੇ ਸਿੱਧੂ ਨੇ ਇਸ਼ਾਰਿਆਂ-ਇਸ਼ਾਰਿਆਂ 'ਚ ਇਕ ਸੰਕੇਤ ਦਿੱਤਾ ਹੈ। ਦਰਅਸਲ ਸਿੱਧੂ ਨੇ ਟਵਿੱਟਰ 'ਤੇ ਇਕ ਕਵਿਤਾ ਪੋਸਟ ਕੀਤੀ ਹੈÍ ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂੰ ਕਰਵਾਇਆ ਜਾ ਰਿਹਾ ਹੈ। ਇਸ ਨਿਊਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਦੀਆਂ ਜੁੜੀਆਂ ਖਬਰਾਂ ਦੱਸਾਂਗੇ-

ਇਸ਼ਾਰਿਆਂ-ਇਸ਼ਾਰਿਆਂ 'ਚ ਸਿੱਧੂ ਨੇ ਨਵਾਂ ਧਮਾਕਾ ਕਰਨ ਦੇ ਦਿੱਤੇ ਸੰਕੇਤ
ਬਠਿੰਡਾ 'ਚ 'ਫ੍ਰੈਂਡਲੀ ਮੈਚ' ਦਾ ਬਿਆਨ ਦੇ ਕੇ ਵਿਵਾਦਾਂ 'ਚ ਘਿਰੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੁਝ ਨਵਾਂ ਧਮਾਕਾ ਕਰਨ ਦੇ ਸੰਕੇਤ ਦਿੱਤੇ ਹਨ। 

ਹਾਰੀਆਂ ਸੀਟਾਂ 'ਤੇ ਮੰਤਰੀਆਂ-ਵਿਧਾਇਕਾਂ ਖਿਲਾਫ ਐਕਸ਼ਨ ਦੀ ਤਿਆਰੀ 'ਚ ਕੈਪਟਨ!
 
ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਿਸ਼ਨ-13 ਦੇ ਰੂਪ ਵਿਚ ਸਾਰੀਆਂ ਸੀਟਾਂ ਜਿੱਤਣ ਦਾ ਟੀਚਾ ਲੈ ਕੇ ਮੈਦਾਨ ਵਿਚ ਉਤਰੇ ਸਨ ਪਰ ਉਨ੍ਹਾਂ ਦਾ ਮਿਸ਼ਨ 8 ਸੀਟਾਂ 'ਤੇ ਸੁੰਗੜ ਕੇ ਰਹਿ ਗਿਆ।

ਮੋਦੀ ਦੀ ਕੈਬਨਿਟ 'ਚ ਮੁੜ ਮੰਤਰੀ ਬਣ ਸਕਦੀ ਹੈ ਬੀਬਾ ਬਾਦਲ!
ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਵਾਂ ਮੰਤਰੀ ਮੰਡਲ ਬਨਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। 

ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਵੱਡੀ ਸਲਾਹ
ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ 'ਚ ਦੂਜੀ ਵਾਰ ਜਿੱਤ ਹਾਸਲ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਮੋਦੀ ਦੇਸ਼ 'ਚ ਨਫਰਤ ਦੀ ਰਾਜਨੀਤੀ ਨਾ ਕਰਨ। 

ਸੁਖਬੀਰ ਬਾਦਲ ਲਈ 2022 ਤੱਕ ਦਾ ਰਸਤਾ ਮੁਸ਼ਕਲ
2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਰਾਰੀ ਹਾਰ ਤੋਂ ਬਾਅਦ 2019 ਦੀਆਂ ਲੋਕ ਸਭਾ ਚੋਣਾਂ ਵਿਚ ਬੇਸ਼ੱਕ ਅਕਾਲੀ ਦਲ ਨੇ ਆਪਣੀ ਕਾਰਗੁਜ਼ਾਰੀ 'ਚ ਕੁੱਝ ਇੰਪਰੂਵਮੈਂਟ ਕੀਤੀ ਹੈ।

ਅੱਤਵਾਦੀ ਜ਼ਾਕਿਰ ਮੂਸਾ ਦੀ ਲਾਸ਼ ਨਾਲ ਦੱਬ ਗਏ ਪੰਜਾਬ ਦੇ ਲਿੰਕ!
ਸੀ. ਟੀ. ਇੰਸਟੀਚਿਊਟ 'ਚ ਹਥਿਆਰ ਪਹੁੰਚਾਉਣ ਦੇ ਮਾਸਟਰ ਮਾਈਂਡ ਅਤੇ ਥਾਣਾ ਮਕਸੂਦਾਂ 'ਚ ਬਲਾਸਟ ਕਰਵਾਉਣ ਵਾਲੇ ਅੱਤਵਾਦੀ ਜ਼ਾਕਿਰ ਮੂਸਾ ਦੀ ਲਾਸ਼ ਦੇ ਨਾਲ ਉਸ ਦੇ ਪੰਜਾਬ ਲਿੰਕ ਵੀ ਦੱਬ ਗਏ।

ਜਿੱਤ ਤੋਂ ਬਾਅਦ ਦੇਖੋ ਕੀ ਬੋਲੇ ਮੁਹੰਮਦ ਸਦੀਕ
ਫਰੀਦਕੋਟ ਲੋਕ ਸਭਾ ਹਲਕੇ ਤੋਂ ਜੇਤੂ ਰਹੇ ਕਾਂਗਰਸ ਉਮੀਦਵਾਰ ਮੁਹੰਮਦ ਸਦੀਕ ਅੱਜ ਬਾਘਾਪੁਰਾਣਾ ਪਹੁੰਚੇ।

ਸੋਸ਼ਲ ਮੀਡੀਆ 'ਤੇ ਉੱਡ ਰਹੇ ਮਜ਼ਾਕ ਦਾ ਨੀਟੂ ਸ਼ਟਰਾਂ ਵਾਲੇ ਨੇ ਇੰਝ ਦਿੱਤਾ ਜਵਾਬ (ਤਸਵੀਰਾਂ)
 ਲੋਕ ਸਭਾ ਚੋਣਾਂ ਤੋਂ ਬਾਅਦ ਸੁਰਖੀਆਂ 'ਚ ਆਏ ਨੀਟੂ ਸ਼ਰਟਾਂਵਾਲਾ ਇਸ ਸਮੇਂ ਕਾਫੀ ਲੋਕ ਪ੍ਰਸਿੱਧ ਕਾਫੀ ਹੋ ਗਏ ਹਨ। 

ਪੰਜਾਬ ਦੇ ਗੱਭਰੂ ਨੇ ਮਾਊਂਟ ਐਵਰੈਸਟ 'ਤੇ ਚੜ੍ਹ ਲਹਿਰਾਇਆ ਤਿਰੰਗਾ
 ਪਿੰਡ ਜਟਾਣਾ ਕਲਾਂ ਦਾ ਰਹਿਣ ਵਾਲੇ ਰਮਨਵੀਰ ਸਿੰਘ ਨੇ ਮਾਲਵੇ ਦੇ ਰੇਤਲੇ ਟਿੱਬਿਆਂ 'ਚੋਂ ਨਿਕਲ ਹਿਮਾਲਿਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ 'ਤੇ ਤਿਰੰਗਾ ਲਹਿਰਾ ਕੇ ਨਾ ਸਿਰਫ ਦੇਸ਼ ਸਗੋਂ ਪੰਜਾਬ ਤੇ ਆਪਣੇ ਪਿੰਡ ਦਾ ਨਾਂ ਵੀ ਰੌਸ਼ਨ ਕੀਤਾ ਹੈ। 

ਨੀਟੂ ਸ਼ਟਰਾਂ ਵਾਲੇ ਤੋਂ ਬਾਅਦ ਇਕ ਹੋਰ ਪਾਰਟੀ ਨੇ EVM ਮਸ਼ੀਨਾਂ 'ਤੇ ਚੁੱਕੇ ਸਵਾਲ
ਲੋਕ ਸਭਾ ਦੀਆਂ ਚੋਣਾਂ ਦੌਰਾਨ ਈ. ਵੀ. ਐੱਮ. ਮਸ਼ੀਨਾਂ ਨਾਲ ਛੇੜਛਾੜ ਹੋਣਾ ਤਕਰੀਬਨ ਆਮ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਆ ਰਹੀਆਂ ਹਨ।


Shyna

Content Editor

Related News