Punjab Wrap Up : ਪੜ੍ਹੋ 9 ਮਈ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ
Thursday, May 09, 2019 - 05:29 PM (IST)
ਜਲੰਧਰ (ਵੈੱਬ ਡੈਸਕ) : ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਪੰਜਾਬ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ, ਜਿਸ 'ਚ ਪਾਰਟੀ ਨੇ ਲੋਕਾਂ ਨਾਲ 11 ਵਾਅਦੇ ਕੀਤੇ ਹਨ। ਦੂਜੇ ਪਾਸੇ ਇਥੋਂ ਦੇ ਲਵਲੀ ਆਟੋਜ਼ 'ਚ ਗੋਲੀਆਂ ਲੱਗਣ ਕਾਰਨ ਜ਼ਖਮੀ ਹੋਈ ਲੜਕੀ ਨੇ ਅੱਜ ਸਵੇਰੇ ਨਿੱਜੀ ਹਸਪਤਾਲ 'ਚ ਦਮ ਤੋੜ ਦਿੱਤਾ। ਉਸ ਦੀ ਮੌਤ ਦੇ ਪੁਸ਼ਟੀ ਨਿੱਜੀ ਹਸਪਤਾਲ ਦੇ ਪ੍ਰਬੰਧਕਾਂ ਨੇ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
'ਆਪ' ਵਲੋਂ ਪੰਜਾਬ ਲਈ 'ਚੋਣ ਮੈਨੀਫੈਸਟੋ' ਜਾਰੀ, ਕੀਤੇ 11 ਵਾਅਦੇ
ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਪੰਜਾਬ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ, ਜਿਸ 'ਚ ਪਾਰਟੀ ਨੇ ਲੋਕਾਂ ਨਾਲ 11 ਵਾਅਦੇ ਕੀਤੇ ਹਨ।
ਸਿਮਰਜੀਤ ਬੈਂਸ ਖਿਲਾਫ ਫੁੱਟਿਆ ਨੌਜਵਾਨਾਂ ਦਾ ਗੁੱਸਾ, ਵੀਡੀਓ ਵਾਇਰਲ
ਪੰਜਾਬ 'ਚ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਜਿੱਥੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ, ਉੱਥੇ ਹੀ ਕਈ ਆਗੂਆਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਜਲੰਧਰ: ਲਵਲੀ ਆਟੋਜ਼ 'ਚ ਗੋਲੀਆਂ ਲੱਗਣ ਕਾਰਨ ਜ਼ਖਮੀ ਹੋਈ ਕੁੜੀ ਨੇ ਤੋੜਿਆ ਦਮ
ਇਥੋਂ ਦੇ ਲਵਲੀ ਆਟੋਜ਼ 'ਚ ਗੋਲੀਆਂ ਲੱਗਣ ਕਾਰਨ ਜ਼ਖਮੀ ਹੋਈ ਲੜਕੀ ਨੇ ਅੱਜ ਸਵੇਰੇ ਨਿੱਜੀ ਹਸਪਤਾਲ 'ਚ ਦਮ ਤੋੜ ਦਿੱਤਾ।
ਸੰਨੀ ਦਿਓਲ 'ਤੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੇ ਵੱਡੇ ਹਮਲੇ (ਵੀਡੀਓ)
ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਦੇ ਹੱਕ 'ਚ ਪ੍ਰਚਾਰ ਕਰਨ ਪਹੁੰਚੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਭਾਜਪਾ ਉਮੀਦਵਾਰ ਸੰਨੀ ਦਿਓਲ 'ਤੇ ਵੱਡੇ ਹਮਲੇ ਕੀਤੇ।
...ਜਦੋਂ ਨੌਜਵਾਨਾਂ ਨੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਪਾਈਆਂ ਭਾਜੜਾਂ
ਪਿੰਡਾਂ ਵਿਚ ਕਾਂਗਰਸੀ ਮੰਤਰੀਆਂ ਦਾ ਵਿਰੋਧ ਲਗਾਤਾਰ ਜਾਰੀ ਹੈ ਤੇ ਇਸ ਦਾ ਸੇਕ ਹੁਣ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਲੱਗਾ ਹੈ।
ਜਦੋਂ ਰੋਡ ਸ਼ੋਅ ਦੌਰਾਨ ਸੰਨੀ ਦਿਓਲ ਨੂੰ ਔਰਤ ਨੇ ਕੀਤੀ 'ਕਿੱਸ' (ਵੀਡੀਓ)
ਗੁਰਦਾਸਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਤੇ ਅਦਾਕਾਰ ਸੰਨੀ ਦਿਓਲ ਬੁੱਧਵਾਰ ਨੂੰ ਬਟਾਲਾ 'ਚ ਰੋਡ ਸ਼ੋਅ ਕੱਢਿਆ ਗਿਆ।
ਅੰਮ੍ਰਿਤਸਰ: ਪੁਲਸ ਵੱਲੋਂ ਭਾਰਤੀ ਫੌਜ 'ਚ ਨੌਕਰੀ ਕਰਦਾ ਪਾਕਿਸਤਾਨੀ ਜਾਸੂਸ ਕਾਬੂ
ਜ਼ਿਲਾ ਅੰਮ੍ਰਿਤਸਰ ਦੀ ਦਿਹਾਤੀ ਪੁਲਸ ਨੇ ਭਾਰਤੀ ਸੈਨਾ 'ਚ ਨੌਕਰੀ ਕਰ ਰਹੇ ਪਾਕਿਸਤਾਨੀ ਜਾਸੂਸ ਨੂੰ ਗ੍ਰਿਫਤਾਰ ਕਰ 'ਚ ਸਫਲਤਾ ਹਾਸਲ ਕੀਤੀ ਹੈ।
ਦਾਦੂਵਾਲ ਨੇ ਦੱਸੀ ਬਾਦਲ ਪਿੰਡ 'ਚ ਹੋਈ ਝੜਪ ਦੀ ਅਸਲ ਸੱਚਾਈ
ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਬਾਦਲ ਪਰਿਵਾਰ ਨੂੰ ਲੋਕ ਸਭਾ ਚੋਣਾਂ ਵਿਚ ਹਰਾਉਣ ਲਈ ਬਰਗਾੜੀ ਤੋਂ ਪਿੰਡ ਬਾਦਲ ਤੱਕ ਕੱਢੇ ਰੋਸ ਵਿਚ ਹੋਈ ਝੜਪ ਦੀ ਬਲਜੀਤ ਸਿੰਘ ਦਾਦੂਵਾਲ ਨੇ ਅਸਲ ਸੱਚਾਈ ਦੱਸੀ ਹੈ।
ਸਵਾਲਾਂ ਦੀ ਝੜੀ ਲਾ ਜਨਤਾ ਕੱਢ ਰਹੀ ਖਾਰ, ਅੱਗੇ-ਅੱਗੇ ਦੌੜ ਰਹੇ 'ਉਮੀਦਵਾਰ'
ਲੋਕ ਸਭਾ ਚੋਣਾਂ ਦੇ ਸੱਤਵੇਂ ਗੇੜ 'ਚ 19 ਮਈ ਨੂੰ ਪੰਜਾਬ ਅੰਦਰ ਵੋਟਾਂ ਪੈਣੀਆਂ ਹਨ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰ ਆਪਣੀ ਸੀਟ ਪੱਕੀ ਕਰਨ ਲਈ ਲੋਕ ਕਚਹਿਰੀ 'ਚ ਹਨ
ਨਵਜੋਤ ਸਿੱਧੂ 'ਤੇ ਔਰਤ ਨੇ ਸੁੱਟੀ ਚੱਪਲ, ਹੰਗਾਮੇ ਤੋਂ ਬਾਅਦ ਰੋਕਣੀ ਪਈ ਰੈਲੀ (ਵੀਡੀਓ)
ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੂੰ ਬੁੱਧਵਾਰ ਰਾਤ ਰੋਹਤਕ 'ਚ ਚੋਣ ਪ੍ਰਚਾਰ ਦੌਰਾਨ ਵਿਰੋਧ ਦਾ ਸਾਹਮਣਾ ਕਰਨਾ ਪਿਆ।