Punjab Wrap Up : ਪੜ੍ਹੋ 17 ਅਪ੍ਰੈਲ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ
Wednesday, Apr 17, 2019 - 05:18 PM (IST)
ਜਲੰਧਰ (ਵੈੱਬ ਡੈਸਕ) : ਜੈਨ ਧਰਮ ਦੇ 24ਵੇਂ ਤੀਰਥੰਕਰ ਭਗਵਾਨ ਮਹਾਂਵੀਰ ਸਵਾਮੀ ਜੀ ਦੇ ਜਨਮ ਦਿਵਸ ਮੌਕੇ ਪੰਜਾਬ ਸਰਕਾਰ ਦੀ ਵੱਡੀ ਭੁੱਲ ਸਾਹਮਣੇ ਆਈ ਹੈ, ਜਿਸ ਨੂੰ ਲੈ ਕੇ ਪੂਰੇ ਜੈਨ ਸਮਾਜ 'ਚ ਸਰਕਾਰ ਖਿਲਾਫ ਰੋਸ ਪਾਇਆ ਜਾ ਰਿਹਾ ਹੈ। ਦੂਜੇ ਪਾਸੇ ਪਾਕਿਸਤਾਨ ਦੀ ਕੋਟ ਲਖਪਤ ਜੇਲ 'ਚ ਕਤਲ ਕੀਤੇ ਗਏ ਕੈਦੀ ਮਰਹੂਮ ਸਰਬਜੀਤ ਸਿੰਘ ਨੂੰ ਆਪਣਾ ਭਰਾ ਦੱਸਣ ਵਾਲੀ ਦਲਬੀਰ ਕੌਰ ਦਾ ਡੀ. ਐੱਨ. ਏ. ਟੈਸਟ ਕਰਵਾ ਕੇ ਇਸ ਗੱਲ ਦੀ ਪੁਸ਼ਟੀ ਕੀਤੀ ਜਾਵੇਗੀ ਕਿ ਉਹ ਸਵ. ਸਰਬਜੀਤ ਸਿੰਘ ਦੀ ਭੈਣ ਹੈ ਜਾਂ ਨਹੀਂ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
'ਮਹਾਂਵੀਰ ਜੈਯੰਤੀ' 'ਤੇ ਪੰਜਾਬ ਸਰਕਾਰ ਦੀ ਵੱਡੀ ਭੁੱਲ, ਜੈਨ ਸਮਾਜ 'ਚ ਰੋਸ
ਜੈਨ ਧਰਮ ਦੇ 24ਵੇਂ ਤੀਰਥੰਕਰ ਭਗਵਾਨ ਮਹਾਂਵੀਰ ਸਵਾਮੀ ਜੀ ਦੇ ਜਨਮ ਦਿਵਸ ਮੌਕੇ ਪੰਜਾਬ ਸਰਕਾਰ ਦੀ ਵੱਡੀ ਭੁੱਲ ਸਾਹਮਣੇ ਆਈ ਹੈ, ਜਿਸ ਨੂੰ ਲੈ ਕੇ ਪੂਰੇ ਜੈਨ ਸਮਾਜ 'ਚ ਸਰਕਾਰ ਖਿਲਾਫ ਰੋਸ ਪਾਇਆ ਜਾ ਰਿਹਾ ਹੈ।
ਖਡੂਰ ਸਾਹਿਬ ਸੀਟ ਖੁੰਝਣ ਤੋਂ ਬਾਅਦ ਜ਼ੀਰਾ ਨੇ ਮੰਗਿਆ ਫਿਰੋਜ਼ਪੁਰ
ਖਡੂਰ ਸਾਹਿਬ ਸੀਟ ਹੱਥੋਂ ਖੁੰਝਣ ਤੋਂ ਬਾਅਦ ਸੀਨੀਅਰ ਕਾਂਗਰਸੀ ਆਗੂ ਇੰਦਰਜੀਤ ਸਿੰਘ ਜ਼ੀਰਾ ਨੇ ਹਾਈਕਮਾਨ ਤੋਂ ਹੁਣ ਫਿਰੋਜ਼ਪੁਰ ਦੀ ਟਿਕਟ ਮੰਗੀ ਹੈ।
ਮੋਹਾਲੀ 'ਚ ਹਵਸ ਦੇ ਪੁਜਾਰੀ ਨੇ ਰੋਲੀ ਕੁੜੀ ਦੀ ਇੱਜ਼ਤ, ਐੱਸ. ਐੱਚ. ਓ. ਮੁਅੱਤਲ
ਮੋਹਾਲੀ ਦੇ ਇਕ ਕਾਲ ਸੈਂਟਰ 'ਚ ਕੰਮ ਕਰਨ ਵਾਲੀ ਹਿਮਾਚਲ ਦੀ ਕੁੜੀ ਨਾਲ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦਾ ਹੋਵੇਗਾ ਡੀ.ਐੱਨ.ਏ.ਟੈਸਟ
ਪਾਕਿਸਤਾਨ ਦੀ ਕੋਟ ਲਖਪਤ ਜੇਲ 'ਚ ਕਤਲ ਕੀਤੇ ਗਏ ਕੈਦੀ ਮਰਹੂਮ ਸਰਬਜੀਤ ਸਿੰਘ ਨੂੰ ਆਪਣਾ ਭਰਾ ਦੱਸਣ ਵਾਲੀ ਦਲਬੀਰ ਕੌਰ ਦਾ ਡੀ.ਐੱਨ.ਏ. ਟੈਸਟ ਕਰਵਾ ਕੇ ਇਸ ਗੱਲ ਦੀ ਪੁਸ਼ਟੀ ਕੀਤੀ ਜਾਵੇਗੀ ਕਿ ਉਹ ਸਵ. ਸਰਬਜੀਤ ਸਿੰਘ ਦੀ ਭੈਣ ਹੈ ਜਾਂ ਨਹੀਂ।
ਪੰਜਾਬ ਨੂੰ ਭਗਵੰਤ ਮਾਨ 'ਪਿਆਰਾ', ਹਟਾ'ਤਾ ਕੇਜਰੀਵਾਲ ਦਾ ਨਾਅਰਾ
ਪੰਜਾਬ 'ਚ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਆਏ ਚੋਣ ਨਤੀਜਿਆਂ ਨੂੰ ਮੁੱਖ ਰੱਖਦਿਆਂ ਇਸ ਵਾਰ ਪਾਰਟੀ ਨੇ ਆਪਣੀ ਰਣਨੀਤੀ 'ਚ ਕੁਝ ਬਦਲਾਅ ਕਰਦਿਆਂ ਪੰਜਾਬ ਲਈ ਭਗਵੰਤ ਮਾਨ ਪਿਆਰਾ ਕਰਾਰ ਦਿੰਦਿਆਂ ਕੇਜਰੀਵਾਲ ਦਾ ਨਾਅਰਾ ਹਟਾ ਦਿੱਤਾ ਗਿਆ ਹੈ।
ਭਗਵਾਨ ਮਹਾਵੀਰ ਸਵਾਮੀ ਜੀ ਦੀ ਗਲਤ ਤਸਵੀਰ ਛਾਪਣ 'ਤੇ ਪੰਜਾਬ ਸਰਕਾਰ ਨੂੰ ਨੋਟਿਸ
ਜੈਨ ਧਰਮ ਦੇ 24ਵੇਂ ਤੀਰਥਾਂਕਰ ਭਗਵਾਨ ਮਹਾਵੀਰ ਸਵਾਮੀ ਜੀ ਦੇ ਜਨਮ ਦਿਵਸ ਮੌਕੇ ਪੰਜਾਬ ਸਰਕਾਰ ਵਲੋਂ ਇਸ਼ਤਿਹਾਰ 'ਤੇ ਗਲਤ ਤਸਵੀਰ ਲਗਾਏ ਜਾਣ ਦੇ ਰੋਸ 'ਚ ਜੈਨ ਸਮਾਜ ਦੇ ਸੂਬਾ ਕੋਆਰਡੀਨੇਟਰ ਡਾ. ਸੰਦੀਪ ਜੈਨ ਨੇ ਸੂਬਾ ਸਰਕਾਰ ਨੂੰ ਲਿਖਤੀ ਰੂਪ 'ਚ ਨੋਟਿਸ ਭੇਜ ਕੇ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਚੋਣ ਕਮਿਸ਼ਨ ਵਲੋਂ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਦਾ ਤਬਾਦਲਾ
ਚੋਣ ਕਮਿਸ਼ਨ ਵਲੋਂ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਪਰਮਪਾਲ ਸਿੰਘ ਦਾ ਤਬਾਦਲਾ ਕੀਤਾ ਗਿਆ ਹੈ। ਪਰਮਪਾਲ ਸਿੰਘ ਦੀ ਜਗ੍ਹਾ ਵਿਕਰਮਜੀਤ ਦੁੱਗਲ ਨੂੰ ਅੰਮ੍ਰਿਤਸਰ ਦਿਹਾਤੀ ਦਾ ਨਵਾਂ ਐੱਸ. ਐੱਸ. ਪੀ. ਨਿਯੁਕਤ ਕੀਤਾ ਗਿਆ ਹੈ।
ਗੁਰਜੀਤ ਸਿੰਘ ਔਜਲਾ ਨੂੰ ਮਿਲੀਆਂ ਧਮਕੀਆਂ
ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਧਮਕੀਆਂ ਮਿਲਣ ਤੋਂ ਬਾਅਦ ਉਨ੍ਹਾਂ ਪੁਲਸ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ।
'ਰੁੱਸਿਆਂ' ਨੂੰ ਮਨਾਉਣ ਲੱਗੇ ਕੈਪਟਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਟਿਕਟਾਂ ਦੀ ਵੰਡ ਕਾਰਨ ਰੁੱਸੇ ਹੋਏ ਕਾਂਗਰਸੀ ਆਗੂਆਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਕੇਜਰੀਵਾਲ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਨਾਲ ਕਰਨ ਦਾ ਮਾਮਲਾ ਅਕਾਲ ਤਖ਼ਤ ਸਾਹਿਬ ਪੁੱਜਾ
ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਵਲੋਂ ਇਕ ਵੈੱਬ ਚੈਨਲ 'ਤੇ ਕੇਜਰੀਵਾਲ ਦੀ ਤੁਲਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਨ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੁੱਜਾ ਹੈ।