Punjab Wrap Up: ਪੜ੍ਹੋ 24 ਮਾਰਚ ਦੀਆਂ ਵੱਡੀਆਂ ਖ਼ਬਰਾਂ
Sunday, Mar 24, 2019 - 05:31 PM (IST)
ਜਲੰਧਰ (ਵੈੱਬ ਡੈਸਕ) : ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ਭਾਵੇਂ ਕਾਂਗਰਸ ਦੇ 3 ਦਾਅਵੇਦਾਰ ਆਪੋ-ਆਪਣੇ ਜ਼ੋਰ ਅਜ਼ਮਾਈ ਕਰ ਰਹੇ ਹਨ ਪਰ ਕਾਂਗਰਸ ਹਾਈਕਮਾਡ ਵੱਲੋਂ ਮੈਨੂੰ ਹੀ ਟਿਕਟ ਦਿੱਤੇ ਜਾਣ ਦਾ ਯਕੀਨ ਦਿਵਾਇਆ ਹੈ। ਦੂਜੇ ਪਾਸੇ ਇਕ ਵਾਰ ਫਿਰ ਚੀਫ ਖਾਲਸਾ ਦੀਵਾਨ ਸੰਸਥਾ ਉਸ ਵੇਲੇ ਮੁੜ ਚਰਚਾ ਵਿਚ ਆ ਗਈ ਜਦੋਂ ਸੰਸਥਾ ਦੇ ਮੈਂਬਰਾਂ ਦੇ ਵਟਸਐਪ ਗਰੁੱਪ 'ਸੀਕੇਡੀ ਅਪਡੇਟਸ' ਵਿਚ ਇਕ ਮੈਂਬਰ ਨੇ ਅਸ਼ਲੀਲ ਤਸਵੀਰਾਂ ਪਾ ਦਿੱਤੀਆਂ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਨਵਜੋਤ ਸਿੱਧੂ ਤੋਂ ਬਾਅਦ ਹੁਣ ਪਵਨ ਬਾਂਸਲ ਨੇ ਬਿਆਨ ਦੇ ਕੇ ਕਸੂਤੀ ਫਸਾਈ ਕਾਂਗਰਸ
ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ਭਾਵੇਂ ਕਾਂਗਰਸ ਦੇ 3 ਦਾਅਵੇਦਾਰ ਆਪੋ-ਆਪਣੇ ਜ਼ੋਰ ਅਜ਼ਮਾਈ ਕਰ ਰਹੇ ਹਨ ਪਰ ਕਾਂਗਰਸ ਹਾਈਕਮਾਡ ਵੱਲੋਂ ਮੈਨੂੰ ਹੀ ਟਿਕਟ ਦਿੱਤੇ ਜਾਣ ਦਾ ਯਕੀਨ ਦਿਵਾਇਆ ਹੈ।
ਮੁੜ ਬਿਮਾਰ ਹੋਏ ਸਿੱਧੂ, ਗਲੇ ਤੋਂ ਬਾਅਦ ਹੁਣ ਇਸ ਅਲਾਮਤ ਨੇ ਘੇਰਿਆ
ਪੰਜਾਬ ਦੇ ਸੈਰ-ਸਪਾਟਾ ਅਤੇ ਸਥਾਨਕ ਸਰਕਾਰਾ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਪਿਛਲੇ ਇਕ ਹਫਤੇ ਤੋਂ ਹੋਏ ਵਾਇਰਲ ਤੋਂ ਉਭਰਣ ਤੋਂ ਬਾਅਦ ਮੁੜ ਬਿਮਾਰ ਹੋ ਗਏ ਹਨ।
ਚੀਫ ਖਾਲਸਾ ਦੀਵਾਨ ਦੇ ਵਟਸਐਪ ਗਰੁੱਪ 'ਚ ਮੈਂਬਰ ਨੇ ਪਾਈਆਂ ਅਸ਼ਲੀਲ ਤਸਵੀਰਾਂ
ਇਕ ਵਾਰ ਫਿਰ ਚੀਫ ਖਾਲਸਾ ਦੀਵਾਨ ਸੰਸਥਾ ਉਸ ਵੇਲੇ ਮੁੜ ਚਰਚਾ ਵਿਚ ਆ ਗਈ ਜਦੋਂ ਸੰਸਥਾ ਦੇ ਮੈਂਬਰਾਂ ਦੇ ਵਟਸਐਪ ਗਰੁੱਪ 'ਸੀਕੇਡੀ ਅਪਡੇਟਸ' ਵਿਚ ਇਕ ਮੈਂਬਰ ਨੇ ਅਸ਼ਲੀਲ ਤਸਵੀਰਾਂ ਪਾ ਦਿੱਤੀਆਂ।
ਹਫਤਾ ਭਰ ਅਜਿਹਾ ਰਹੇਗਾ ਮੌਸਮ, 28 ਨੂੰ ਬਾਰਿਸ਼ ਦੇ ਆਸਾਰ
ਸੂਬੇ 'ਚ ਸ਼ਨੀਵਾਰ ਨੂੰ ਧੁੱਪ ਨਿਕਲੀ। ਦਿਨ ਢਲਣ ਤੋਂ ਬਾਅਦ ਕਈ ਥਾਈਂ ਆਸਮਾਨ 'ਚ ਹਲਕੇ ਬੱਦਲ ਛਾਏ ਰਹੇ।
'ਵਿਕਾਸ ਨਹੀਂ ਕਰਾਉਣਾ ਸੀ ਤਾਂ ਕਿਉਂ ਲਿਆ ਪਿੰਡ ਨੂੰ ਗੋਦ'
ਆਦਰਸ਼ ਗ੍ਰਾਮ ਯੋਜਨਾ ਤਹਿਤ ਸਾਬਕਾ ਕੇਂਦਰੀ ਮੰਤਰੀ ਤੇ ਰਾਜ ਸਭਾ ਮੈਂਬਰ ਡਾ. ਅਸ਼ਵਨੀ ਕੁਮਾਰ ਨੇ ਗੁਰਦਾਸਪੁਰ ਵਿਧਾਨ ਸਭਾ ਦੇ ਪਿੰਡ ਹਰਦੋਬਥਵਾਲਾ ਨੂੰ ਗੋਦ ਲਿਆ ਸੀ।
ਲੋਕ ਸਭਾ ਚੋਣਾਂ 'ਚ ਕਿਸ ਪਾਰਟੀ ਨੂੰ ਭੁਗਤੇਗੀ ਡੇਰਾ ਵੋਟ
ਜਬਰ-ਜ਼ਨਾਹ ਮਾਮਲੇ ਵਿਚ ਉਮਰ ਕੈਦ ਅਤੇ ਰਾਮ ਚੰਦਰ ਛਤਰਪਤੀ ਹੱਤਿਆ ਮਾਮਲੇ ਵਿਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਡੇਰਾ ਪ੍ਰੇਮੀਆਂ ਲਈ ਇਹ ਪਹਿਲੀਆਂ ਚੋਣਾਂ ਹਨ।
ਭਾਜਪਾ 'ਚ ਆਮ ਵਰਕਰ ਵੀ ਬਣ ਸਕਦੈ ਪ੍ਰਧਾਨ ਮੰਤਰੀ : ਸ਼ਵੇਤ ਮਲਿਕ (ਵੀਡੀਓ)
ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਪਠਾਨਕੋਟ ਵਿਚ ਭਾਜਪਾ ਵੱਲੋਂ ਕਾਰਜਕਰਤਾ ਸੰਮੇਲਨ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸ਼ਵੇਤ ਮਲਿਕ ਵਿਸ਼ੇਸ਼ ਤੌਰ 'ਤੇ ਪਹੁੰਚੇ।
ਪੰਜਾਬ ਪੁਲਸ ਇਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ (ਵੀਡੀਓ)
10 ਦਿਨ ਪਹਿਲਾਂ ਗੁਰਦਾਸਪੁਰ 'ਚ ਇਕ 32 ਸਾਲਾ ਨੌਜਵਾਨ ਜਸਵਿੰਦਰ ਸਿੰਘ ਦੀ ਮੌਤ ਦਾ ਇਨਸਾਫ ਲੈਣ ਲਈ ਮ੍ਰਿਤਕ ਦੀ ਪਤਨੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਥਾਣੇ ਦਾ ਘਿਰਾਓ ਕੀਤਾ ਗਿਆ।
ਮਰਨ ਵਰਤ 'ਤੇ ਬੈਠੇ 1 ਹੋਰ ਕਿਸਾਨ ਨੂੰ ਪੁਲਸ ਨੇ ਜ਼ਬਰੀ ਉਠਾਇਆ (ਵੀਡੀਓ)
ਸੰਗਰੂਰ ਦੀ ਧੂਰੀ ਸ਼ੂਗਰ ਮਿਲ ਦੇ ਬਾਹਰ ਇਕ ਵਾਰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਮਰਨ ਵਰਤ 'ਤੇ ਬੈਠੇ ਕਿਸਾਨ ਨੂੰ ਪੁਲਸ ਵੱਲੋਂ ਜ਼ਬਰੀ ਚੁੱਕ ਕੇ ਹਸਪਤਾਲ ਲਿਜਾਇਆ ਗਿਆ।
ਕੇਂਦਰ ਤੇ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤਾ ਧੋਖਾ : ਖਹਿਰਾ
ਪੰਜਾਬ ਏਕਤਾ ਪਾਰਟੀ ਅਤੇ ਜਮਹੂਰੀ ਗਠਜੋੜ ਦੇ ਆਗੂ ਸੁਖਪਾਲ ਸਿੰਘ ਖਹਿਰਾ ਬੀਤੇ ਦਿਨ ਜ਼ੀਰਾ ਵਿਖੇ ਸੁਖਵਿੰਦਰ ਸਿੰਘ ਸ਼ਹਿਜ਼ਾਦਾ ਦੇ ਗ੍ਰਹਿ ਵਿਖੇ ਪੁੱਜੇ,
