Punjab Wrap Up: ਪੜ੍ਹੋ 18 ਮਾਰਚ ਦੀਆਂ ਵੱਡੀਆਂ ਖ਼ਬਰਾਂ
Monday, Mar 18, 2019 - 05:28 PM (IST)
 
            
            ਜਲੰਧਰ (ਵੈੱਬ ਡੈਸਕ) : ਸੰਗਰੂਰ 'ਚ ਇਕ ਸਨਮਾਨ ਸਮਾਰੋਹ 'ਚ ਸ਼ਿਕਰਤ ਕਰਨ ਲਈ ਪੁੱਜੇ ਸੁਖਦੇਵ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਫ ਕਿਹਾ ਕਿ ਉਨ੍ਹਾਂ ਵੱਲੋਂ ਹੀ ਪਰਮਿੰਦਰ ਢੀਂਡਸਾ ਨੂੰ ਸੰਗਰੂਰ ਲੋਕਸਭਾ ਸੀਟ ਤੋਂ ਚੋਣ ਲੜਨ ਤੋਂ ਰੋਕਿਆ ਗਿਆ ਹੈ। ਦੂਜੇ ਪਾਸੇ ਲੋਕ ਸਭਾ ਚੋਣਾਂ ਦੇ ਨਜ਼ਦੀਕ ਆਉਂਦੇ ਮੌਜੂਦਾ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ 'ਤੇ ਵਿਰੋਧੀ ਪਾਰਟੀਆਂ ਨੇ ਸਵਾਲ ਉਠਾਉਂਦੇ ਹੋਏ ਤੰਜ ਕੱਸਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵੀ ਨਰਿੰਦਰ ਮੋਦੀ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੀਆਂ ਚੋਣਾਂ 'ਚ ਆਪਣੇ ਆਪ ਨੂੰ ਚੌਕੀਦਾਰ ਕਹਿੰਦੇ ਰਹੇ ਹਨ, ਹੁਣ ਪੰਜ ਸਾਲ ਬਾਅਦ ਉਨ੍ਹਾਂ ਨੂੰ ਫਿਰ ਉਹੀ ਜੁਮਲਾ ਯਾਦ ਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਕੀ ਸੁਖਦੇਵ ਢੀਂਡਸਾ ਦੀ ਗੱਲ ਮੰਨਣਗੇ ਪਰਮਿੰਦਰ ਢੀਂਡਸਾ?      
ਸੰਗਰੂਰ ਵਿਚ ਇਕ ਸਨਮਾਨ ਸਮਾਰੋਹ ਵਿਚ ਸ਼ਿਕਰਤ ਕਰਨ ਲਈ ਪੁੱਜੇ ਸੁਖਦੇਵ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਫ ਕਿਹਾ ਕਿ ਉਨ੍ਹਾਂ ਵੱਲੋਂ ਹੀ ਪਰਮਿੰਦਰ ਢੀਂਡਸਾ ਨੂੰ ਸੰਗਰੂਰ ਲੋਕਸਭਾ ਸੀਟ ਤੋਂ ਚੋਣ ਲੜਨ ਤੋਂ ਰੋਕਿਆ ਗਿਆ ਹੈ 
ਮੋਦੀ 'ਤੇ ਵਰ੍ਹੇ ਧਰਮਸੋਤ, ਕਿਹਾ- 'ਚੌਕੀਦਾਰ' ਨੇ 5 ਸਾਲ ਲੁੱਟਿਆ      
ਲੋਕ ਸਭਾ ਚੋਣਾਂ ਦੇ ਨਜ਼ਦੀਕ ਆਉਂਦੇ ਮੌਜੂਦਾ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ 'ਤੇ ਵਿਰੋਧੀ ਪਾਰਟੀਆਂ ਨੇ ਸਵਾਲ ਉਠਾਉਂਦੇ ਹੋਏ ਤੰਜ ਕੱਸਣੇ ਸ਼ੁਰੂ ਕਰ ਦਿੱਤੇ ਹਨ। 
ਮੋਗਾ ਦਾ ਜਵਾਨ ਕਰਮਜੀਤ ਜੰਮੂ 'ਚ ਸ਼ਹੀਦ      
ਮੋਗਾ ਜ਼ਿਲੇ ਹਲਕਾ ਧਰਮਕੋਟ ਅਧੀਨ ਪੈਂਦੇ ਪਿੰਡ ਜਨੇਰ ਦਾ ਨੌਜਵਾਨ ਕਰਮਜੀਤ ਸਿੰਘ ਜੰਮੂ-ਕਸ਼ਮੀਰ ਦੇ ਉੜੀ ਵਿਚ ਸ਼ਹੀਦ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਕਰਮਜੀਤ ਸਿੰਘ 18 ਲੈਫਟੀਨੇਟ 'ਚ ਤਾਇਨਾਤ ਸੀ।
ਸਿਆਸੀ ਪਿੜ 'ਚ ਨਿੱਤਰਣ ਤੋਂ ਤੌਬਾ ਕਰਨ ਲੱਗੇ ਕਲਾਕਾਰ!      
 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੇ ਪੰਜਾਬੀ ਕਲਾਕਾਰਾਂ ਦਾ ਜੋਸ਼ 2019 ਦੀਆਂ ਲੋਕ ਸਭਾ ਚੋਣਾਂ 'ਚ ਫਿੱਕਾ ਪੈਂਦਾ ਨਜ਼ਰ ਆ ਰਿਹਾ ਹੈ। 
ਚੋਣਾਂ 'ਚ ਹਾਰਨ ਪਿੱਛੋਂ ਘਟਦੀ ਗਈ 'ਅਕਾਲੀ ਦਲ' ਦੀ ਆਮਦਨ      
ਸਾਲ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਹਾਰਨ ਤੋਂ ਬਾਅਦ ਅਕਾਲੀ ਦਲ ਦੀ ਆਮਦਨ 82 ਫੀਸਦੀ ਘਟੀ ਹੈ। ਸਾਲ 2016-17 'ਚ ਪਾਰਟੀ ਦੇ ਕਾਰਜਕਾਲ ਦੌਰਾਨ ਇਹ ਆਮਦਨ 21.89 ਕਰੋੜ ਰੁਪਏ ਸੀ
ਪਰਮਰਾਜ ਸਿੰਘ ਉਮਰਾਨੰਗਲ ਨੂੰ ਹਾਈਕੋਰਟ ਵਲੋਂ ਨੋਟਿਸ ਜਾਰੀ      
ਬੇਅਦਬੀ ਮਾਮਲੇ ਸਬੰਧੀ ਵਿਵਾਦਾਂ 'ਚ ਘਿਰੇ ਸਾਬਕਾ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਨੋਟਿਸ ਜਾਰੀ ਕੀਤਾ ਗਿਆ ਹੈ। 
 ਭਗਵੰਤ ਮਾਨ ਨੂੰ ਘੇਰਨ ਲਈ ਖਹਿਰਾ ਦਾ ਮਾਸਟਰ ਪਲਾਨ, ਇਹ ਹੋ ਸਕਦੈ ਉਮੀਦਵਾਰ!      
ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਲੋਕ ਸਭਾ ਚੋਣਾਂ ਵਿਚ ਭਗਵੰਤ ਮਾਨ ਖ਼ਿਲਾਫ਼ ਗੱਠਜੋੜ ਦੇ ਉਮੀਦਵਾਰ ਹੋ ਸਕਦੇ ਹਨ। 
ਕੋਟਕਪੂਰਾ ਗੋਲੀ ਕਾਂਡ 'ਚ ਗ੍ਰਿਫਤਾਰੀ ਤੋਂ ਬਾਅਦ ਪਹਿਲੀ ਵਾਰ ਬੋਲੇ ਉਮਰਾਨੰਗਲ      
 ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ਦੇ ਵਿਵਾਦਾਂ 'ਚ ਘਿਰੇ ਸਾਬਕਾ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਨੇ ਗ੍ਰਿਫਤਾਰੀ ਤੋਂ ਬਾਅਦ ਪਹਿਲੀ ਵਾਰ ਮੀਡੀਆ ਸਾਹਮਣੇ ਆ ਕੇ ਬਿਆਨ ਦਿੱਤਾ ਹੈ। 
6 ਮਹੀਨੇ ਦੀ ਜੱਦੋ-ਜਹਿਦ ਬਾਅਦ ਵਿਦੇਸ਼ੋਂ ਮੰਗਵਾਈ ਪੁੱਤ ਦੀ ਲਾਸ਼      
 ਨਜ਼ਦੀਕੀ ਪਿੰਡ ਮੰਨਣਹਾਨਾ ਦਾ ਇਕ 35 ਸਾਲਾ ਨੌਜਵਾਨ ਜੋ ਪਿਛਲੇ ਪੰਜ ਸਾਲਾਂ ਤੋਂ ਸਾਊਦੀ ਅਰਬ ਵਿਖੇ ਰਹਿ ਰਿਹਾ ਸੀ, ਉਸ ਦੀ ਮੌਤ 6 ਮਹੀਨੇ ਪਹਿਲਾਂ ਉਥੇ ਭੇਤਭਰੀ ਹਾਲਤ 'ਚ ਹੋ ਗਈ ਸੀ
 ...ਤੇ ਇਸ ਲਈ ਨਹੀਂ ਹੋਇਆ 'ਆਪ' ਤੇ ਟਕਸਾਲੀਆਂ ਵਿਚਾਲੇ ਗਠਜੋੜ (ਵੀਡੀਓ)      
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਆਮ ਆਦਮੀ ਪਾਰਟੀ ਵਿਚਾਲੇ ਚੋਣ ਗਠਜੋੜ ਸਬੰਧੀ ਜੋ ਗੱਲਬਾਤ ਦਾ ਦੌਰ ਚੱਲ ਰਿਹਾ ਸੀ, ਉਹ ਲੱਗਭਗ ਖਤਮ ਹੋ ਗਿਆ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                            