Punjab wrap up : ਪੜ੍ਹੋ ਪੰਜਾਬ ਦੀਆਂ 24 ਫਰਵਰੀ ਦੀਆਂ ਵੱਡੀਆਂ ਖ਼ਬਰਾਂ
Sunday, Feb 24, 2019 - 05:40 PM (IST)

ਜਲੰਧਰ (ਵੈੱਬ ਡੈਸਕ) : ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ਸਣੇ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਪੰਜਾਬ ਪੁਲਸ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਇਕ ਹੋਰ ਖੁਲਾਸਾ ਕੀਤਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਤੋਂ ਭਾਜਪਾ ਦੀ ਐੱਮ. ਪੀ. ਕਿਰਨ ਖੇਰ 'ਤੇ ਵੱਡਾ ਹਮਲਾ ਬੋਲਿਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਕੋਟਕਪੂਰਾ ਗੋਲੀ ਕਾਂਡ 'ਤੇ ਅਦਾਲਤ 'ਚ 'ਸਿਟ' ਦਾ ਇਕ ਹੋਰ ਵੱਡਾ ਖੁਲਾਸਾ
ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ਸਣੇ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਪੰਜਾਬ ਪੁਲਸ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਇਕ ਹੋਰ ਖੁਲਾਸਾ ਕੀਤਾ ਹੈ।
ਚੰਡੀਗੜ੍ਹ 'ਚ ਕਿਰਨ ਖੇਰ ਖਿਲਾਫ ਚੱਲੇ ਕੇਜਰੀਵਾਲ ਦੇ 'ਤੀਰ'
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਤੋਂ ਭਾਜਪਾ ਦੀ ਐੱਮ. ਪੀ. ਕਿਰਨ ਖੇਰ 'ਤੇ ਵੱਡਾ ਹਮਲਾ ਬੋਲਿਆ ਹੈ।
ਅਮਿਤ ਸ਼ਾਹ ਨੇ ਸਾਧੇ ਕੈਪਟਨ 'ਤੇ ਨਿਸ਼ਾਨੇ, ਹਰ ਵਾਅਦੇ 'ਚ ਰਹੀ ਫੇਲ
ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਨੌਜਵਾਨਾਂ ਦਾ ਖੂਨ ਵਿਅਰਥ ਨਹੀਂ ਜਾਵੇਗਾ ਅਤੇ ਭਾਰਤੀ ਫੌਜ ਜਲਦੀ ਹੀ ਪਾਕਿਸਤਾਨ ਨੂੰ ਸਬਕ ਸਿਖਾਏਗਾ।
ਜਾਣੋ ਕਿਉਂ ਬਲਜਿੰਦਰ ਕੌਰ ਦੇ ਵਿਆਹ 'ਚ ਬੈਨ ਹੋਈ ਖਹਿਰਾ ਦੀ ਐਂਟਰੀ (ਵੀਡੀਓ)
ਪੰਜਾਬ ਏਕਤਾ ਪਾਰਟੀ ਨੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵੱਲੋ ਵਿਧਾਇਕਾ ਬਲਜਿੰਦਰ ਕੌਰ ਵਲੋਂ ਉਨ੍ਹਾਂ ਨੂੰ ਵਿਆਹ 'ਚ ਨਾ ਸੱਦਣ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਘਰ ਜਾ ਸ਼ਗਨ ਲੈਣ ਜਾਣ ਦੇ ਦਿੱਤੇ ਬਿਆਨ ਦਾ ਬਲਜਿੰਦਰ ਕੌਰ ਤੇ ਉਨ੍ਹਾਂ ਦੇ ਪਤੀ ਸੁਖਰਾਜ ਸਿੰਘ ਬੱਲ ਨੇ ਠੋਕਵਾਂ ਜਵਾਬ ਦਿੱਤਾ ਹੈ।
'ਸਿੱਟ' ਦੀ ਜਾਂਚ 'ਤੇ ਬੋਲੇ ਦਾਦੂਵਾਲ, ਜਲਦ ਬਾਦਲ ਤੇ ਸੈਣੀ ਵੀ ਹੋਣਗੇ ਸਲਾਖਾਂ ਪਿੱਛੇ
ਪੰਜਾਬ ਸਰਕਾਰ ਵੱਲੋਂ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਲਈ ਬਣਾਈ ਗਈ 'ਸਿਟ' ਦੀ ਹੁਣ ਤੱਕ ਦੀ ਕਾਰਵਾਈ 'ਤੇ ਬਲਜੀਤ ਸਿੰਘ ਦਾਦੂਵਾਲ ਨੇ ਤਸੱਲੀ ਪ੍ਰਗਟਾਈ ਹੈ।
ਇਕ ਮਹੀਨਾ ਪਹਿਲਾਂ ਵਿਆਹੇ ਨੌਜਵਾਨ ਨੇ ਹਨੀਮੂਨ ਤੋਂ ਪਰਤ ਕੇ ਕੀਤੀ ਖੁਦਕੁਸ਼ੀ (ਤਸਵੀਰਾਂ)
ਪਿੰਡ ਗਾਜੀਪੁਰ ਦੇ 28 ਸਾਲਾ ਪੇਂਟ ਕਾਰੋਬਾਰੀ ਨੇ ਆਪਣੀ ਪਤਨੀ ਤੋਂ ਤੰਗ ਪਰੇਸ਼ਾਨ ਹੋ ਕੇ ਬਾਥਰੂਮ 'ਚ ਫਾਹ ਲੈ ਕੇ ਆਪਣੀ ਜਾਨ ਦੇ ਦਿੱਤੀ।
ਬਰਗਾੜੀ ਦੇ ਅਸਲ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਹੀ ਸੰਗਤ ਨੂੰ ਮਿਲੇਗੀ ਸ਼ਾਂਤੀ: ਜਥੇਦਾਰ ਮੰਡ
ਬਰਗਾੜੀ ਕਾਂਡ ਦੇ ਅਸਲ ਦੋਸ਼ੀਆਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਪੁਲਸ ਮੁਖੀ ਸੁਮੇਧ ਸੈਣੀ ਨੂੰ ਸਲਾਖਾਂ ਪਿੱਛੇ ਬੰਦ ਕਰਵਾ ਕੇ ਹੀ ਸੰਗਤਾਂ ਦੇ ਹਿਰਦੇ ਸ਼ਾਂਤ ਹੋਣਗੇ।
ਵੱਡੀ ਵਾਰਦਾਤ : ਵਿਦੇਸ਼ੋਂ ਪਰਤੀ ਧੀ ਦੇ ਕਤਲ ਮਗਰੋਂ ਪਿਤਾ ਨੇ ਕੀਤੀ ਖੁਦਕੁਸ਼ੀ
ਅੰਮ੍ਰਿਤਸਰ ਦੇ ਗੁਲਮੋਹਰ ਐਵੀਨਿਓ 'ਚ ਵਿਦੇਸ਼ੋਂ ਪਰਤੀ ਧੀ ਦਾ ਕਤਲ ਕਰਨ ਮਗਰੋਂ ਪਿਤਾ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਅੰਮ੍ਰਿਤਸਰ 'ਚ ਲੱਗੇ ਚੌਕੀਦਾਰ ਚੋਰ ਹੈ ਦੇ ਪੋਸਟਰ
ਪੁਲਵਾਮਾ ਹਮਲੇ ਤੋਂ ਬਾਅਦ ਪੰਜਾਬ ਦੀ ਸਿਆਸਤ ਅੰਦਰ ਪੋਸਟਰ ਵਾਰ ਜਾਰੀ ਹੈ।
ਗੰਨਾਂ ਕਿਸਾਨਾਂ ਦੀ ਆਵਾਜ਼ ਮੁੱਖ ਮੰਤਰੀ ਦੇ ਕੰਨਾਂ ਤਕ ਪਹੁੰਚਾਉਣਗੇ ਚੀਮਾ
ਪਿਛਲੇ 5 ਦਿਨਾਂ ਤੋਂ ਧੂਰੀ ਦੀ ਗੰਨਾ ਮਿਲ ਤੇ ਸਰਕਾਰ ਖਿਲਾਫ ਧਰਨੇ 'ਤੇ ਬੈਠੇ ਕਿਸਾਨਾਂ ਦੇ ਹੱਕ ਵਿਚ ਆਮ ਆਦਮੀ ਪਾਰਟੀ ਆ ਗਈ ਹੈ।