Punjab Wrap : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

Saturday, Sep 14, 2019 - 05:56 PM (IST)

Punjab Wrap : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

ਜਲੰਧਰ (ਵੈੱਬ ਡੈਸਕ) : ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਨੇ ਦਿੱਤੀ ਹੈ। ਦੂਜੇ ਪਾਸੇ ਪੂਰੀ ਦੁਨੀਆ ਦੇ ਦਿਲਾਂ ਨੂੰ ਵਲੂੰਧਰ ਕੇ ਰੱਖ ਦੇਣ ਵਾਲੇ ਫਤਿਹਵੀਰ ਸਿੰਘ ਦੇ ਮਾਮਲੇ ਵਿਚ ਇਕ ਨਵਾਂ ਖੁਲਾਸਾ ਹੋਇਆ ਹੈ। ਫਤਿਹਵੀਰ ਨੂੰ ਚਾਹੇ ਬੋਰਵੈੱਲ 'ਚੋਂ ਜ਼ਿੰਦਾ ਬਾਹਰ ਨਹੀਂ ਕੱਢਿਆ ਗਿਆ ਪਰ ਉਸ 'ਤੇ ਜੋ ਬਿੱਲ ਆਇਆ ਉਹ ਲੱਖਾਂ ਵਿਚ ਸੀ, ਜਿਸ ਵਿਚ ਸਭ ਤੋਂ ਹੈਰਾਨ ਕਰਨ ਵਾਲਾ ਸੀ ਐਂਬੂਲੈਂਸ ਦਾ ਬਿੱਲ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

ਸੋਨੀਆ ਗਾਂਧੀ ਵਲੋਂ ਸੁਨੀਲ ਜਾਖੜ ਦਾ ਅਸਤੀਫਾ ਨਾਮਨਜ਼ੂਰ     
 ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਹੈ। 

ਖੁਲਾਸਾ : ਫਤਿਹਵੀਰ ਨੂੰ ਹਸਪਤਾਲ ਪਹੁੰਚਾਉਣ 'ਤੇ ਇਕ ਐਂਬੂਲੈਂਸ ਨੇ ਲਏ ਸੀ 72 ਹਜ਼ਾਰ ਰੁਪਏ (ਵੀਡੀਓ)     
ਪੂਰੀ ਦੁਨੀਆ ਦੇ ਦਿਲਾਂ ਨੂੰ ਵਲੂੰਧਰ ਕੇ ਰੱਖ ਦੇਣ ਵਾਲੇ ਫਤਿਹਵੀਰ ਸਿੰਘ ਦੇ ਮਾਮਲੇ ਵਿਚ ਇਕ ਨਵਾਂ ਖੁਲਾਸਾ ਹੋਇਆ ਹੈ। 

ਲੁਧਿਆਣਾ : ਪਾਰਟੀ 'ਚ ਗੋਲੀ ਚੱਲਣ ਦੌਰਾਨ ਵਿਅਕਤੀ ਦੀ ਮੌਤ, ਇਕ ਗ੍ਰਿਫਤਾਰ (ਵੀਡੀਓ)     
ਇੱਥੇ ਇਕ ਰੇਸਤਰਾਂ 'ਚ ਬੀਤੀ ਦੇਰ ਰਾਤ ਜਨਮਦਿਨ ਦੀ ਪਾਰਟੀ ਦੌਰਾਨ ਗੋਲੀ ਚੱਲਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਇਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀਂ ਹੋ ਗਿਆ...

ਕੈਪਟਨ ਦੀ ਫਿਲਮ ਇੰਟਰਵਲ ਤੋਂ ਬਾਅਦ ਵੀ ਨਹੀਂ ਹੋਈ ਵਧੀਆ : ਭਗਵੰਤ ਮਾਨ     
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਢਾਈ ਸਾਲ ਦੇ ਕਾਰਜਕਾਲ 'ਤੇ ਆਮ ਆਦਮੀ ਪਾਰਟੀ ਦੇ ਸਟਾਰ ਆਗੂ ਭਗਵੰਤ ਮਾਨ ਨੇ ਚੁਟਕੀ ਲਈ ਹੈ। 

ਪੁਲਸ ਕੁਟਾਪਾ ਮਾਮਲੇ 'ਚ ਆਈ.ਜੀ. ਵਲੋਂ ਵੱਡੀ ਕਾਰਵਾਈ, ਪੁਲਸ ਅਧਿਕਾਰੀ ਸਸਪੈਂਡ     
 ਅੰਮ੍ਰਿਤਸਰ ਦੇ ਚੋਗਾਵਾਂ 'ਚ ਛਾਪਾ ਮਾਰਨ ਆਈ ਪੁਲਸ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਹਮਲਾਵਰਾਂ 'ਤੇ ਮਾਮਲਾ ਦਰਜ ਕਰ ਲਿਆ ਹੈ...

ਪੰਜਾਬ ਪੁਲਸ ਦੇ 2 ਮੁਲਾਜ਼ਮ ਨਸ਼ੇ ਸਮੇਤ ਗ੍ਰਿਫਤਾਰ     
ਉਂਝ ਤਾਂ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਪੰਜਾਬ 'ਚ ਨਸ਼ੇ ਨੂੰ ਖਤਮ ਕਰਨ ਦੀ ਗੱਲ ਕਰਦਾ ਹੈ ਪਰ ਉਸ ਵੇਲੇ ਇਸ ਸਾਰੇ ਕੰਮ 'ਤੇ ਸਵਾਲੀਆ ਨਿਸ਼ਾਨ ਲੱਗ ਜਾਂਦੇ ਹਨ ਜਦੋਂ ਖੁਦ ਪੁਲਸ ਮੁਲਾਜ਼ਮ ਨਸ਼ਾ ਕਰਦੇ ਹੋਏ ਜਾਂ ਨਸ਼ੇ ਦੇ ਨਾਲ ਫੜੇ ਜਾਂਦੇ ਹਨ। 

ਵੱਡੇ ਬਾਦਲ ਦਾ ਭਗਵੰਤ ਮਾਨ ਨੂੰ ਜਵਾਬ, 'ਕਾਂਗਰਸੀਆਂ ਦੇ ਮੈਂ ਨੇੜੇ ਵੀ ਨਹੀਂ ਜਾਂਦਾ' (ਵੀਡੀਓ)     
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਬਠਿੰਡਾ ਪੁੱਜੇ, ਜਿਥੇ ਉਨ੍ਹਾਂ ਨੇ ਮੀਡੀਆ ਦੇ ਰੂ-ਬ-ਰੂ ਹੁੰਦੇ ਹੋਏ ਭਗਵੰਤ ਮਾਨ ਵੱਲੋਂ ਕੈਪਟਨ ਅਤੇ ਬਾਦਲਾਂ ਦੇ ਆਪਸ ਵਿਚ ਮਿਲੇ ਹੋਣ ਦੇ ਦਿੱਤੇ ਜਾ ਰਹੇ ਬਿਆਨਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪਤਾ ਨਹੀਂ ਵਿਰੋਧੀਆਂ ਨੂੰ ਕਿਉਂ ਲੱਗਦਾ ਹੈ...

ਕੈਪਟਨ ਦਾ ਦਾਅਵਾ, 161 ਵਾਅਦਿਆਂ 'ਚੋਂ 140 ਕੀਤੇ ਪੂਰੇ
ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਹਮੇਸ਼ਾ ਸਵਾਲਾਂ ਦੇ ਘੇਰੇ ਵਿਚ ਘਿਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਚੋਣਾਂ ਵੇਲੇ ਕੀਤੇ 161 ਵਾਅਦਿਆਂ 'ਚੋਂ 140 ਵਾਅਦੇ ਪੂਰੇ ਕੀਤੇ ਹਨ।    

ਜਾਣੋ, ਬਲੈਕ ਲਿਸਟ 'ਚੋਂ ਹਟਾਏ 312 ਵਿਦੇਸ਼ੀ ਸਿੱਖਾਂ 'ਤੇ ਕੀ ਬੋਲੇ ਬਿੱਟੂ (ਵੀਡੀਓ)
 ਮੋਦੀ ਸਰਕਾਰ ਵਲੋਂ ਵਿਦੇਸ਼ੀ 314 ਸਿੱਖਾਂ ਦੀ ਕਾਲੀ ਸੂਚੀ 'ਚੋਂ 312 ਨਾਂ ਹਟਾਉਣ 'ਤੇ ਬੋਲਦਿਆਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਸ ਮਾਮਲੇ 'ਤੇ ਸਿਆਸਤ ਨਹੀਂ ਕਰਨੀ ਚਾਹੀਦੀ। 

'ਛਪਾਰ ਮੇਲੇ' 'ਚ ਛਾਏ ਬੈਂਸ, ਚੁੱਕਿਆ ਪਾਣੀਆਂ ਦਾ ਮੁੱਦਾ (ਵੀਡੀਓ)     
ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਛਪਾਰ ਮੇਲੇ 'ਚ ਪਾਣੀ ਦਾ ਮੁੱਦਾ ਚੁੱਕਦਿਆਂ ਵਿਰੋਧੀਆਂ ਨੂੰ ਖੂਬ ਨਿਸ਼ਾਨੇ 'ਤੇ ਲਿਆ। ਸਿਮਰਜੀਤ ਸਿੰਘ ਬੈਂਸ ਵਲੋਂ ਸਿਆਸੀ ਕਾਨਫਰੰਸਾਂ ਦਾ ਵਿਰੋਧ ਕੀਤਾ ਗਿਆ...

 


author

Anuradha

Content Editor

Related News