ਪੰਜਾਬ ਮਹਿਲਾ ਕਮਿਸ਼ਨ ਹਾਈਕੋਰਟ ਨੂੰ ਲਿਖੇਗਾ ਸੈਕਸ਼ਨ-9 ਦੇ ਗਲਤ ਇਸਤੇਮਾਲ ’ਤੇ

Sunday, Nov 14, 2021 - 12:50 PM (IST)

ਅੰਮ੍ਰਿਤਸਰ (ਸੰਜੀਵ) - ਦਾਜ ਅਤੇ ਸਰੀਰਕ ਸ਼ੋਸ਼ਣ ਤੋਂ ਪ੍ਰੇਸ਼ਾਨ ਹੋ ਕੇ ਇਨਸਾਫ ਲਈ ਅਦਾਲਤ ਜਾਣ ਵਾਲੀਆਂ ਜਨਾਨੀਆਂ ਵਿਰੁੱਧ ਸਹੁਰਿਆਂ ਵਲੋਂ ਸੈਕਸ਼ਨ-9 ਦਾ ਗਲਤ ਇਸਤੇਮਾਲ ਕਰਨ ਵਿਰੁੱਧ ਪੰਜਾਬ ਸਟੇਟ ਵੂਮੈਨ ਕਮਿਸ਼ਨ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲ ਰੁਖ਼ ਕਰਨ ਜਾ ਰਿਹਾ ਹੈ। ਪੰਜਾਬ ਸਟੇਟ ਵੂਮੈਨ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦਾ ਕਹਿਣਾ ਹੈ ਕਿ ਬਹੁਤ ਜਲਦੀ ਸੈਕਸ਼ਨ-9 ਅਨੁਸਾਰ ਦਰਜ ਮਾਮਲਿਆਂ ਦੀ ਸੁਣਵਾਈ ਨੂੰ ਟਾਇਮ ਬਾਊਂਡ ਕਰਨ ਦੀ ਮੰਗ ਨੂੰ ਲੈ ਕੇ ਹਾਈਕੋਰਟ ’ਚ ਅਪੀਲ ਕਰਨ ਲਈ ਜਾ ਰਹੀ ਹੈ। ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਕੋਲ ਸੈਕਸ਼ਨ-9 ’ਚ ਪ੍ਰੇਸ਼ਾਨ ਹੋ ਰਹੀਆਂ ਜਨਾਨੀਆਂ ਦੇ ਕੇਸਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। 

ਪੜ੍ਹੋ ਇਹ ਵੀ ਖ਼ਬਰ ਪੰਜਾਬ ਦੇ ਇਸ ਜ਼ਿਲ੍ਹੇ ’ਚ ਕੋਰੋਨਾ ਵੈਕਸੀਨ ਨਾ ਲਗਵਾਉਣ ਵਾਲੇ ਕਰਮਚਾਰੀਆਂ ਨੂੰ ਨਹੀਂ ਮਿਲੇਗੀ ਤਨਖ਼ਾਹ

ਗ੍ਰਿਫ਼ਤਾਰੀ ਤੋਂ ਬਚਣ ਲਈ ਸਹੁਰਾ ਪਰਿਵਾਰ ਸੈਕਸ਼ਨ-9 ਤਹਿਤ ਅਦਾਲਤ ’ਚ ਮਾਮਲਾ ਦਰਜ ਕਰ ਲੈਂਦਾ ਹੈ ਅਤੇ ਉਸ ਦੇ ਬਾਅਦ ਪੀੜਤ ਜਨਾਨੀ ਨੂੰ ਅਦਾਲਤੀ ਦਾਅ-ਪੇਚ ’ਚ ਉਲਝਾ ਕੇ ਉਸਦੀ ਜ਼ਿੰਦਗੀ ਇਸ ’ਚ ਕੱਢ ਦਿੰਦੇ ਹਨ। ਅਜਿਹਾ ਹੀ ਇਕ ਮਾਮਲਾ ਉਨ੍ਹਾਂ ਕੋਲ ਆਇਆ, ਜਿਸ ’ਚ ਪਤਨੀ ਵਲੋਂ ਪਤੀ ਦੇ ਦੂਜੇ ਵਿਆਹ ਕਰਨ ਦੇ ਵੀ ਸਬੂਤ ਦਿੱਤੇ ਗਏ ਸਨ। ਜਦੋਂ ਉਨ੍ਹਾਂ ਉਸ ਦੇ ਪਤੀ ਨੂੰ ਕਿਹਾ ਕਿ ਉਹ ਆਪਣੀ ਪਤਨੀ ਨੂੰ ਘਰ ਲੈ ਕੇ ਜਾਵੇ ਉਸ ਨੇ ਸਾਫ਼ ਮਨ੍ਹਾ ਕੀਤਾ ਅਤੇ ਕਿਹਾ ਕਿ ਸੈਕਸ਼ਨ-9 ਅਧੀਨ ਮਾਮਲਾ ਅਦਾਲਤ ’ਚ ਹੈ। ਅਦਾਲਤ ਦੇ ਫ਼ੈਸਲੇ ’ਤੇ ਹੀ ਉਹ ਉਸ ਨੂੰ ਘਰ ਲੈ ਕੇ ਜਾ ਸਕਦਾ ਹੈ ਜਦੋਂਕਿ ਉਸਨੇ ਅਦਾਲਤ ’ਚ ਇਹੀ ਮਾਮਲਾ ਦਰਜ ਕੀਤਾ ਸੀ ਕਿ ਉਹ ਉਸ ਨੂੰ ਘਰ ਲੈ ਜਾਣਾ ਚਾਹੁੰਦਾ ਹੈ ।

ਪੜ੍ਹੋ ਇਹ ਵੀ ਖ਼ਬਰ ਤਰਨਤਾਰਨ ’ਚ ਮੁੜ ਦਾਗ਼ਦਾਰ ਹੋਈ ਖਾਕੀ : ASI ਨੇ 6.68 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਛੱਡੇ ਅਫੀਮ ਸਮੱਗਲਰ

ਕੀ ਹੈ ਸੈਕਸ਼ਨ-9?
ਜਨਾਨੀਆਂ ਦੀ ਸੁਰੱਖਿਆ ਲਈ ਤਿਆਰ ਕੀਤਾ ਗਿਆ ਸੈਕਸ਼ਨ-9 ਹੁਣ ਉਨ੍ਹਾਂ ਵਿਰੁੱਧ ਇਸਤੇਮਾਲ ਕੀਤਾ ਜਾ ਰਿਹਾ ਹੈ। ਸੈਕਸ਼ਨ-9 ਹਿੰਦੂ ਵਿਆਹ ਐਕਟ ਤਹਿਤ ਪਤਨੀ ਨੂੰ ਵਾਪਸ ਘਰ ਬੁਲਾਉਣ ਲਈ ਅਰਜ਼ੀ ਦਿੱਤੀ ਜਾਂਦੀ ਹੈ। ਇਸ ਧਾਰਾ ਨੂੰ ਬਣਾਉਣ ਦੇ ਪਿੱਛੇ ਇਹੀ ਮਕਸਦ ਸੀ ਕਿ ਪਤੀ-ਪਤਨੀ ਜੀਵਨ ’ਚ ਸੁਧਾਰ ਲਿਆਇਆ ਜਾ ਸਕੇ। ਪਤੀ ਦੁਆਰਾ ਵੀ ਇਸ ਧਾਰਾ ਅਧੀਨ ਅਦਾਲਤ ’ਚ ਅਰਜ਼ੀ ਦਿੱਤੀ ਜਾਂਦੀ ਹੈ ਅਤੇ ਉਸ ਦੇ ਬਾਅਦ ਅਦਾਲਤ ਪਤਨੀ ਨੂੰ ਹੁਕਮ ਜਾਰੀ ਕਰਦੀ ਹੈ ਕਿ ਉਹ ਆਪਣੇ ਸਹੁਰਾ ਪਰਿਵਾਰ ਜਾ ਕੇ ਪਤੀ ਦੇ ਨਾਲ ਰਹੇ। ਪਤਨੀ ਦੇ ਮਨ੍ਹਾ ਕਰਨ ’ਤੇ ਇਸ ਧਾਰਾ ’ਚ ਦਿੱਤੇ ਗਏ ਹੁਕਮਾਂ ਉਪਰੰਤ ਪਤੀ ਨੂੰ ਤਾਲਾਕ ਲੈਣ ਦੇ ਅਧਿਕਾਰ ਵੱਧ ਜਾਂਦੇ ਹਨ।

ਪੜ੍ਹੋ ਇਹ ਵੀ ਖ਼ਬਰ ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਮਾਚਿਸ ਦੀ ਡੱਬੀ ਕਾਰਨ ਦੁਕਾਨਦਾਰ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਨੌਜਵਾਨ (ਤਸਵੀਰਾਂ)

ਕਿਸ ਤਰ੍ਹਾਂ ਹੋ ਰਿਹਾ ਗ਼ਲਤ ਇਸਤੇਮਾਲ ?
ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਜਿਵੇਂ ਹੀ ਪਤਨੀ ਸਰੀਰਕ ਅਤੇ ਦਾਜ ਸ਼ੋਸ਼ਣ ਤੋਂ ਪ੍ਰੇਸ਼ਾਨ ਹੋ ਕੇ ਸਹੁਰੇ ਪਰਿਵਾਰ ਵਾਲਿਆਂ ਵਿਰੁੱਧ ਮਾਮਲਾ ਦਰਜ ਕਰਵਾਂਦੀਆਂ ਹਨ ਤਾਂ ਸਹੁਰਾ-ਪਰਿਵਾਰ ਤੁਰੰਤ ਗ੍ਰਿਫ਼ਤਾਰੀ ਤੋਂ ਬਚਣ ਲਈ ਧਾਰਾ 9 ਅਧੀਨ ਅਦਾਲਤ ’ਚ ਜਾ ਕੇ ਜਨਾਨੀਆਂ ਨੂੰ ਵਸਾਉਣ ਦਾ ਕੇਸ ਕਰ ਦਿੰਦਾ ਹੈ। ਫਿਰ ਉਸ ਦੇ ਬਾਅਦ ਸਾਲਾਂ ਅਦਾਲਤ ’ਚ ਚੱਕਰ ਲੱਗਦੇ ਹਨ। ਉਨ੍ਹਾਂ ਕਿਹਾ ਕਿ ਉਹ ਬਹੁਤ ਜਲਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਅਪੀਲ ਕਰਨ ਜਾ ਰਹੀ ਹੈ ਕਿ ਸੈਕਸ਼ਨ-9 ’ਚ ਦਰਜ ਕੀਤੇ ਗਏ ਕੇਸਾਂ ਦਾ ਨਿਪਟਾਰਾ ਟਾਇਮ ਬਾਊਂਡ ਕੀਤਾ ਜਾਵੇ ਤਾਂ ਕਿ ਸਹੁਰੇ ਪਰਿਵਾਰ ਦੀ ਇੱਛਾ ਸਾਫ਼ ਹੋਵੇ। ਟਾਈਮ ਬਾਊਂਡ ’ਚ ਸਹੁਰੇ ਪੱਖ ਤੋਂ ਪਤਨੀ ਵਲੋਂ ਕੀਤੇ ਗਏ ਮਾਮਲੇ ਤੋਂ ਬਚਣ ਲਈ ਜ਼ਿਆਦਾ ਸਮਾਂ ਨਹੀਂ ਲੈ ਪਾਵੇਗਾ।

ਪੜ੍ਹੋ ਇਹ ਵੀ ਖ਼ਬਰ ਵੱਡੀ ਖ਼ਬਰ : ਚੋਣ ਮੈਦਾਨ 'ਚ ਉਤਰੇਗੀ ਸੋਨੂੰ ਸੂਦ ਦੀ ਭੈਣ ਮਾਲਵਿਕਾ 


rajwinder kaur

Content Editor

Related News