ਪੰਜਾਬ ਛੇਤੀ ਹੀ ਜੁੜੇਗਾ ਕੇਂਦਰ ਦੀ ''ਆਯੁਸ਼ਮਾਨ ਭਾਰਤ'' ਯੋਜਨਾ ਨਾਲ : ਬ੍ਰਹਮ ਮਹਿੰਦਰਾ

Monday, Sep 24, 2018 - 08:24 PM (IST)

ਪੰਜਾਬ ਛੇਤੀ ਹੀ ਜੁੜੇਗਾ ਕੇਂਦਰ ਦੀ ''ਆਯੁਸ਼ਮਾਨ ਭਾਰਤ'' ਯੋਜਨਾ ਨਾਲ : ਬ੍ਰਹਮ ਮਹਿੰਦਰਾ

ਚੰਡੀਗੜ੍ਹ (ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਯੋਜਨਾ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ 'ਆਯੁਸ਼ਮਾਨ ਭਾਰਤ' ਦੇਸ਼ ਨੂੰ ਸਮਰਪਿਤ ਕਰ ਦਿੱਤੀ ਗਈ ਹੈ| ਜਿਸ ਵਿਚ ਗਰੀਬਾਂ ਨੂੰ ਵੀ ਅਮੀਰ ਲੋਕਾਂ ਵਾਂਗ ਸਿਹਤ ਸਹੂਲਤਾਂ ਮਿਲਣਗੀਆਂ।ਇਸ ਯੋਜਨਾ ਅਧੀਨ ਦਿਲ, ਕਿਡਨੀ, ਲੀਵਰ ਤੇ ਸ਼ੂਗਰ ਸਮੇਤ 1300 ਗੰਭੀਰ ਬਿਮਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਇਸ ਯੋਜਨਾ ਵਿਚ ਪੰਜਾਬ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ, ਜਿਸ ਬਾਰੇ ਗੱਲਬਾਤ ਕਰਦਿਆਂ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪੰਜਾਬ ਛੇਤੀ ਹੀ ਪ੍ਰਧਾਨ ਮੰਤਰੀ ਵੱਲੋਂ ਜਾਰੀ ਕੀਤੀ ਗਈ ਯੋਜਨਾ 'ਆਯੁਸ਼ਮਾਨ ਭਾਰਤ' ਨਾਲ ਜੁੜੇਗਾ। ਉਨ੍ਹਾਂ ਕਿਹਾ, "ਸੂਬਾ ਯੋਜਨਾ ਦਾ ਲਾਭ ਲੈਣਾ ਚਾਹੁੰਦਾ ਹੈ ਅਤੇ ਇਸ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਮੇਰੀ ਕੋਸ਼ਿਸ਼ ਹੈ ਕਿ ਮੈਂ ਇਸ ਯੋਜਨਾ ਦਾ ਮੁੱਦਾ ਕੈਬਨਿਟ ਮੀਟਿੰਗ ਵਿੱਚ ਲੈ ਕੇ ਆਵਾਂ।"

ਉਨ੍ਹਾਂ ਕਿਹਾ ਕਿ ਪੰਜਾਬ ਬਾਰੇ ਮਈ 'ਚ ਸ਼ਿਮਲਾ ਸੈਰੇਮਨੀ ਵਿੱਚ ਵੀ ਗੱਲ ਕੀਤੀ ਗਈ ਸੀ। "ਕੁਝ 4-5 ਮੁੱਦੇ ਸਨ, ਜੋ ਅਸੀਂ ਕੇਂਦਰ ਨਾਲ ਵਿਚਾਰਨਾ ਚਾਹੁੰਦੇ ਸੀ। ਹੁਣ ਸਭ ਕੁਝ ਸੁਲਝ ਗਿਆ ਹੈ।" ਦਰਅਸਲ ਪੰਜਾਬ ਉਨ੍ਹਾਂ ਪੰਜ ਸੂਬਿਆਂ ਵਿਚੋਂ ਇੱਕ ਹੈ, ਜੋ ਕੇਂਦਰ ਦੀ ਸਕੀਮ ਦਾ ਹਿੱਸਾ ਨਹੀਂ ਹਨ ਅਤੇ ਰਿਪੋਰਟ ਇਹ ਵੀ ਸੀ ਕਿ ਇਹ ਯੋਜਨਾ ਨੂੰ ਲਾਗੂ ਕਰਨ ਵਿਰੁੱਧ ਸਨ।


Related News