ਪੰਜਾਬ ''ਚ ਮੌਸਮ ਬਾਰੇ ਵਿਭਾਗ ਦੀ ਭਵਿੱਖਬਾਣੀ, ਆਉਣ ਵਾਲੇ ਦਿਨਾਂ ''ਚ ਪਵੇਗਾ ਮੀਂਹ

Saturday, Apr 18, 2020 - 12:25 PM (IST)

ਪੰਜਾਬ ''ਚ ਮੌਸਮ ਬਾਰੇ ਵਿਭਾਗ ਦੀ ਭਵਿੱਖਬਾਣੀ, ਆਉਣ ਵਾਲੇ ਦਿਨਾਂ ''ਚ ਪਵੇਗਾ ਮੀਂਹ

ਲੁਧਿਆਣਾ (ਨਰਿੰਦਰ) : ਪੰਜਾਬ 'ਚ ਮੌਸਮ ਦਾ ਮਿਜਾਜ਼ ਲਗਾਤਾਰ ਬਦਲਦਾ ਜਾ ਰਿਹਾ ਹੈ। ਬੀਤੇ ਥੋੜ੍ਹੇ ਦਿਨਾਂ 'ਚ ਸੂਬੇ 'ਚ ਗਰਮੀ ਕਾਫੀ ਵਧਣ ਲੱਗੀ ਸੀ ਪਰ ਅਚਾਨਕ ਬੀਤੇ ਦਿਨ ਅਤੇ ਤੜਕਸਾਰ ਮੌਸਮ ਨੇ ਕਰਵਟ ਲਈ ਅਤੇ ਮੀਂਹ ਕਾਰਨ ਮੁੜ ਤੋਂ ਮੌਸਮ ਠੰਡਾ ਹੋ ਗਿਆ। ਇਸ ਦੇ ਨਾਲ ਹੀ ਪਾਰਾ ਵੀ ਹੇਠਾਂ ਡਿੱਗ ਗਿਆ, ਜਿਸ ਕਾਰਨ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ।

ਇਹ ਵੀ ਪੜ੍ਹੋ : ਕੋਰੋਨਾ ਦੇ ਕਹਿਰ 'ਤੇ ਛਮਛਮ ਵਰਸੇਗਾ ਮੀਂਹ, IMD ਨੇ ਜਾਰੀ ਕੀਤਾ ਇਸ ਸਾਲ ਲਈ ਮਾਨਸੂਨ ਦਾ ਅਨੁਮਾਨ

PunjabKesari

ਦੂਜੇ ਪਾਸੇ ਮੌਸਮ ਦੇ ਬਦਲਣ ਨਾਲ ਕਿਸਾਨਾਂ ਦੇ ਚਿਹਰਿਆਂ 'ਤੇ ਉਦਾਸੀ ਛਾ ਗਈ ਕਿਉਂਕਿ ਕਿਸਾਨਾਂ ਵੱਲੋਂ ਵੱਢੀ ਗਈ ਕਣਕ ਇਸ ਸਮੇਂ ਮੰਡੀਆਂ 'ਚ ਪਈ ਹੋਈ ਹੈ ਅਤੇ ਖੇਤਾਂ 'ਚ ਵੀ ਪੱਕੀ ਕਣਕ ਖੜ੍ਹੀ ਹੈ, ਜਿਸ ਕਾਰਨ ਕਿਸਾਨ ਮੌਸਮ ਨੂੰ ਲੈ ਕੇ ਚਿੰਤਤ ਦਿਖਾਈ ਦਿੱਤੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਵਿਗਿਆਨੀ ਡਾ. ਕੁਲਵਿੰਦਰ ਕੌਰ ਨੇ ਕਿਹਾ ਹੈ ਕਿ ਮੀਂਹ ਕਾਫੀ ਹਲਕਾ ਪਿਆ ਹੈ, ਇਸ ਕਰਕੇ ਖੇਤਾਂ 'ਚ ਖੜ੍ਹੀ ਕਣਕ ਨੂੰ ਤਾਂ ਇਸ ਦਾ ਕੋਈ ਨੁਕਸਾਨ ਨਹੀਂ ਪਰ ਮੰਡੀਆਂ ਅੰਦਰ ਪਈ ਕਣਕ 'ਚ ਨਮੀਂ ਦੀ ਮਾਤਰਾ ਜ਼ਰੂਰ ਵੱਧ ਸਕਦੀ ਹੈ।

ਇਹ ਵੀ ਪੜ੍ਹੋ : ਕੋਰੋਨਾ : ਪੰਜਾਬ ਦੇ 30,567 ਪੁਲਸ ਜਵਾਨਾਂ ਦਾ ਹੋਇਆ ਚੈੱਕਅਪ, ਜਾਪਾਨੀ ਮਸ਼ੀਨਾਂ ਨਾਲ ਸੈਨੇਟਾਈਜ਼ ਹੋ ਰਹੇ 'ਨਾਕੇ'
ਆਉਣ ਵਾਲੇ ਦਿਨਾਂ 'ਚ ਪਵੇਗਾ ਮੀਂਹ
ਡਾ. ਕੁਲਵਿੰਦਰ ਕੌਰ ਗਿੱਲ ਨੇ ਕਿਹਾ ਕਿ ਅਪ੍ਰੈਲ ਮਹੀਨੇ 'ਚ ਇਹ ਪਹਿਲੀ ਬਾਰਸ਼ ਹੋਈ ਹੈ ਅਤੇ 4.5 ਐੱਮ. ਐੱਮ ਮੀਂਹ ਲੁਧਿਆਣਾ 'ਚ ਦਰਜ ਕੀਤਾ ਗਿਆ ਹੈ, ਜਦੋਂ ਕਿ ਮਾਰਚ ਮਹੀਨੇ 'ਚ ਵੀ ਇਸ ਵਾਰ ਆਮ ਨਾਲੋਂ ਜ਼ਿਆਦਾ ਬਾਰਸ਼ ਹੋਈ ਹੈ, ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਪਾਰੇ 'ਚ ਲਗਾਤਾਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵੈਸਟਰਨ ਡਿਸਟਰਬੈਂਸ ਕਾਫੀ ਭਾਰੀ ਰਹੀ ਹੈ ਅਤੇ 21-22 ਤਰੀਕ ਨੂੰ ਮੁੜ ਤੋਂ ਬਾਰਸ਼ ਪੈ ਸਕਦੀ ਹੈ। ਡਾ. ਕੁਲਵਿੰਦਰ ਕੌਰ ਗਿੱਲ ਨੇ ਕਿਹਾ ਕਿ ਇਸ ਵਾਰ ਮਾਨਸੂਨ ਵੀ ਕਾਫੀ ਮਜ਼ਬੂਤ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦਾ ਕੋਹਰਾਮ, ਪੀੜਤਾਂ ਦੀ ਗਿਣਤੀ 216 ਹੋਈ, ਜਾਣੋ ਤਾਜ਼ਾ ਹਾਲਾਤ
ਇਹ ਵੀ ਪੜ੍ਹੋ : ਲੁਧਿਆਣਾ ਦੇ ਕੋਰੋਨਾ ਪਾਜ਼ੇਟਿਵ ACP ਦੀ ਪਲਾਜ਼ਮਾ ਥੈਰੇਪੀ ਕਰਵਾਏਗੀ ਪੰਜਾਬ ਸਰਕਾਰ


author

Babita

Content Editor

Related News