ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖ਼ਬਰ, ਇਨ੍ਹਾਂ ਤਾਰੀਖਾਂ ਨੂੰ ਪੈ ਸਕਦਾ ਹੈ ਭਾਰੀ ਮੀਂਹ

Tuesday, Jul 30, 2024 - 06:34 PM (IST)

ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖ਼ਬਰ, ਇਨ੍ਹਾਂ ਤਾਰੀਖਾਂ ਨੂੰ ਪੈ ਸਕਦਾ ਹੈ ਭਾਰੀ ਮੀਂਹ

ਚੰਡੀਗੜ੍ਹ : ਜੁਲਾਈ ਵਿਚ ਉਮੀਦਾਂ ਦੇ ਉਲਟ ਬੇਹੱਦ ਕਮਜ਼ੋਰ ਰਿਹਾ ਮਾਨਸੂਨ ਜੁਲਾਈ ਦੇ ਅੰਤ ਵਿਚ ਕੁਝ ਰਾਹਤ ਦੇ ਸਕਦਾ ਹੈ। ਸਾਉਣ ਮਹੀਨੇ ਦੇ ਦੂਜੇ ਸੋਮਵਾਰ ਦੀ ਸਵੇਰੇ ਪੰਜਾਬ, ਹਿਮਾਚਲ ਦੇ ਕਈ ਜ਼ਿਲ੍ਹਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਸੋਮਵਾਰ ਨੂੰ ਦਿਨ ਭਰ ਅਸਮਾਨ ਵਿਚ ਬਦਲ ਛਾਏ ਰਹੇ ਜਦਕਿ ਜਲੰਧਰ, ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ ਸਮੇਤ ਕਈ ਜ਼ਿਲ੍ਹਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਜਦਕਿ ਪੰਜਾਬ ਵਿਚ ਇਹ ਅੰਕੜਾ 7.6 ਐੱਮ. ਐੱਮ. ਰਿਹਾ ਹੈ। ਦੂਜੇ ਪਾਸੇ ਹਿਮਾਚਲ ਦੇ ਜੋਗਿੰਦਰ ਨਗਰ ਵਿਚ 50, ਧਰਮਸ਼ਾਲਾ ਵਿਚ 48 ਅਤੇ ਸ਼ਿਮਲਾ ਵਿਚ 23 ਮਿ.ਮੀ. ਮੀਂਹ ਦਰਜ ਕੀਤਾ ਗਿਆ ਹੈ। ਹਿਮਾਚਲ ਦੇ ਨੈਸ਼ਨਲ ਹਾਈਵੇਅ ਪੰਜ ਚੰਡੀਗੜ੍ਹ, ਸ਼ਿਮਲਾ ਮਾਰਗ ਸੋਮਵਾਰ ਤੜਕੇ ਦਤਯਾਰ ਦੇ ਨੇੜੇ ਹੋਈ ਲੈਂਡਸਲਾਈਡ ਦੀ ਲਪੇਟ ਵਿਚ ਚੰਡੀਗੜ੍ਹ ਅਖ਼ਬਾਰ ਲੈ ਕੇ ਜਾ ਰਹੀ ਗੱਡੀ ਲਪੇਟ ਵਿਚ ਆ ਗਈ। ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਤਿੰਨ ਜ਼ਖਮੀ ਹੋ ਗਏ। 

ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਲਈ ਬੇਹੱਦ ਅਹਿਮ ਖ਼ਬਰ, ਜਾਰੀ ਹੋਈ ਐਡਵਾਈਜ਼ਰੀ

ਅੱਗੇ ਕਿਹੋ ਜਿਹਾ ਰਹੇਗਾ ਮੌਸਮ

ਪੰਜਾਬ ਅਤੇ ਹਰਿਆਣਾ ਵਿਚ 30 ਜੁਲਾਈ ਵਿਚ ਮਾਨਸੂਨ ਦੀ ਸਰਗਰਮੀ ਵਧੇਗੀ। ਮੰਗਲਵਾਰ ਤੋਂ ਪੰਜਾਬ ਵਿਚ ਕੁਝ ਥਾਵਾਂ 'ਤੇ ਭਾਰੀ ਮੀਂਹ ਦੇ ਆਸਾਰ ਹਨ। 31 ਜੁਲਾਈ ਤੋਂ 1 ਅਗਸਤ ਦੌਰਾਨ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਮੀਂਹ ਪੈ ਸਕਦਾ ਹੈ। ਗੁਆਂਢੀ ਸੂਬੇ ਹਰਿਆਣਾ ਵਿਚ ਵੀ 31 ਜੁਲਾਈ ਨੂੰ ਭਾਰੀ ਮੀਂਹ ਦਾ ਅਲਰਟ ਹੈ। 

ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਦਾ ਪੇਪਰ ਦੇਣ ਜਾ ਰਹੀ ਔਰਤ ਦੀ ਮੌਤ, ਨਹੀਂ ਪਤਾ ਸੀ ਇੰਝ ਆਵੇਗੀ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News