ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਪਏਗਾ ਭਾਰੀ ਮੀਂਹ

Thursday, Mar 12, 2020 - 07:46 PM (IST)

ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਪਏਗਾ ਭਾਰੀ ਮੀਂਹ

ਚੰਡੀਗੜ੍ਹ,(ਯੂ. ਐੱਨ. ਆਈ.)– ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਭਾਰੀ ਮੀਂਹ ਪਏਗਾ, ਇਸ ਗੱਲ ਦਾ ਪ੍ਰਗਟਾਵਾ ਮੌਸਮ ਵਿਭਾਗ ਵਲੋਂ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਕਈ ਹਿੱਸਿਆਂ 'ਚ ਸ਼ਨੀਵਾਰ ਸ਼ਾਮ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਹੋਰ ਗੜੇ ਵੀ ਪੈ ਸਕਦੇ ਹਨ ਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਵਿਭਾਗ ਦੇ ਇਸ ਅਨੁਮਾਨ ਕਾਰਣ ਕਿਸਾਨਾਂ ਦੇ ਸਾਹ ਸੂਤੇ ਪਏ ਹਨ ਤੇ ਉਨ੍ਹਾਂ ਦੀ ਚਿੰਤਾ ਵਧ ਗਈ ਹੈ। ਵਿਭਾਗ ਨੇ ਕਿਹਾ ਹੈ ਕਿ ਸ਼ਨੀਵਾਰ ਸ਼ਾਮ ਤੱਕ ਹੋਣ ਵਾਲੀ ਗੜੇਮਾਰੀ ਕਾਰਣ ਕਿਸਾਨਾਂ ਦਾ ਨੁਕਸਾਨ ਪਹਿਲਾਂ ਤੋਂ ਵੱਧ ਹੋਣ ਦਾ ਡਰ ਹੈ।
ਜ਼ਿਕਰਯੋਗ ਹੈ ਕਿ ਪੰਜਾਬ, ਹਰਿਆਣਾ ਤੇ ਨਾਲ ਲੱਗਦੇ ਇਲਾਕਿਆਂ 'ਚ ਪਿਛਲੇ 24 ਘੰਿਟਆਂ ਦੌਰਾਨ ਕਈ ਥਾਈਂ ਤੇਜ਼ ਹਵਾਵਾਂ ਚੱਲੀਆਂ, ਗੜੇਮਾਰੀ ਹੋਈ ਅਤੇ ਮੀਂਹ ਪਿਆ ਹੈ। ਇਸ ਕਾਰਣ ਕਣਕ, ਸਰ੍ਹੋਂ ਤੇ ਛੋਲਿਆਂ ਦੀ ਫਸਲ ਨੂੰ ਭਾਰੀ ਨੁਕਸਾਨ ਪੁੱਜਾ ਹੈ। ਇਸੇ ਦੌਰਾਨ ਚੰਡੀਗੜ੍ਹ 'ਚ ਪਿਛਲੇ 24 ਘੰਟਿਆਂ ਦੌਰਾਨ 17 ਮਿ. ਮੀ. ਮੀਂਹ ਪਿਆ। ਹਿਸਾਰ 'ਚ 4 ਮਿ. ਮੀ., ਅੰਬਾਲਾ ਵਿਚ 10 ਮਿ. ਮੀ., ਕਰਨਾਲ ਵਿਚ 19 ਮਿ. ਮੀ., ਰੋਹਤਕ ਵਿਚ 5 ਮਿ. ਮੀ., ਸਿਰਸਾ ਵਿਚ 7 ਮਿ. ਮੀ., ਅੰਮ੍ਰਿਤਸਰ ਵਿਚ 20 ਮਿ. ਮੀ., ਲੁਧਿਆਣਾ ਵਿਚ 11 ਮਿ. ਮੀ., ਪਟਿਆਲਾ ਵਿਚ 29 ਮਿ. ਮੀ., ਪਠਾਨਕੋਟ ਵਿਚ 20 ਮਿ. ਮੀ., ਜਲੰਧਰ ਵਿਚ 9 ਮਿ. ਮੀ., ਬਠਿੰਡਾ ਵਿਚ 6 ਮਿ. ਮੀ., ਗੁਰਦਾਸਪੁਰ ਵਿਚ 13 ਮਿ. ਮੀ., ਜੰਮੂ ਵਿਚ 25 ਮਿ. ਮੀ. ਅਤੇ ਸ਼੍ਰੀਨਗਰ ਵਿਚ 5 ਮਿ. ਮੀ. ਮੀਂਹ ਪਿਆ। ਹਿਮਾਚਲ ਪ੍ਰਦੇਸ਼ ਦੇ ਉਚਾਈ ਵਾਲੇ ਇਲਾਕਿਆਂ ਵਿਚ ਬਰਫਬਾਰੀ ਹੋਈ ਅਤੇ ਨੀਵੇਂ ਇਲਾਕਿਆਂ ਵਿਚ ਮੀਂਹ ਪਿਆ। ਕਲਪਾ ਵਿਚ 22 ਸੈਂਟੀਮੀਟਰ ਤੱਕ ਬਰਫਬਾਰੀ ਹੋਈ। ਮਨਾਲੀ ਵਿਚ 33 ਮਿ. ਮੀ., ਸ਼ਿਮਲਾ ਵਿਚ 22 ਮਿ. ਮੀ., ਕਾਂਗੜਾ ਵਿਚ 34 ਮਿ. ਮੀ., ਊਨਾ ਵਿਚ 25 ਮਿ. ਮੀ., ਸੋਲਨ ਵਿਚ 33 ਮਿ. ਮੀ., ਧਰਮਸ਼ਾਲਾ ਵਿਚ 42 ਮਿ. ਮੀ. ਅਤੇ ਭੂੰਤਰ ਵਿਚ 15 ਮਿ. ਮੀ. ਮੀਂਹ ਪਿਆ।


Related News