ਨਵਾਂਸ਼ਹਿਰ: ਧੁੰਦ ਨੇ ਵਧਾਈ ਠੰਡ, ਅੱਜ ਮੀਂਹ ਪੈਣ ਦੇ ਆਸਾਰ

Friday, Dec 03, 2021 - 01:33 PM (IST)

ਨਵਾਂਸ਼ਹਿਰ: ਧੁੰਦ ਨੇ ਵਧਾਈ ਠੰਡ, ਅੱਜ ਮੀਂਹ ਪੈਣ ਦੇ ਆਸਾਰ

ਨਵਾਂਸ਼ਹਿਰ (ਮਨੋਰੰਜਨ)- ਧੁੰਦ ਨੇ ਸ਼ਹਿਰ ਨੂੰ ਜਕੜ ਰੱਖਿਆ ਹੈ। ਵੱਧਦੀ ਠੰਡ ਨੇ ਇਸ ਦਾ ਅਸਰ ਹੋਰ ਵਧਾ ਦਿੱਤਾ ਹੈ। ਸ਼ਾਮ ਢੱਲਣ ਤੋਂ ਲੈ ਕੇ ਸਵੇਰ ਦੇਰ ਤੱਕ ਧੁੰਦ ਕਾਰਨ ਵਿਜ਼ਿਬਿਲਟੀ ਕਾਫ਼ੀ ਘੱਟ ਹੈ। ਹਾਈਵੇਅ ਅਤੇ ਨਹਿਰ ਦੇ ਨੇੜਲੇ ਦੇ ਇਲਾਕਿਆਂ ਵਿਚ ਵਾਹਨ ਚਾਲਕਾਂ ਅਤੇ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਵੀਰਵਾਰ ਤੋਂ ਪੱਛਮੀ ਹਵਾਵਾਂ ਸਰਗਰਮ ਹੋਣ ਨਾਲ ਮੌਸਮ ਦਾ ਮਿਜਾਜ਼ ਬਦਲਿਆ ਹੈ। ਮੌਸਮ ਮਾਹਰਾਂ ਅਨੁਸਾਰ ਸ਼ੁਕਰਵਾਰ ਨੂੰ ਹਲਕਾ ਮੀਂਹ ਪੈਣ ਦੇ ਆਸਾਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 6 ਦਸੰਬਰ ਨੂੰ ਮੌਸਮ ਵਿਚ ਭਾਰੀ ਬਦਲਾਅ ਆਵੇਗਾ। ਇਸ ਦਿਨ ਪੂਰੇ ਪੰਜਾਬ ਵਿਚ ਚੰਗਾ ਮੀਂਹ ਪੈਣ ਦੇ ਆਸਾਰ ਹਨ। ਮੀਂਹ ਦੇ ਬਾਅਦ ਤੇਜ਼ੀ ਨਾਲ ਤਾਪਮਾਨ ਡਿੱਗਣਾ ਸ਼ੁਰੂ ਹੋਵੇਗਾ ਅਤੇ ਉੱਤਰੀ ਹਿਮਾਲਿਆ ਵਿਚ ਆਉਣ ਵਾਲੀਆਂ ਸੀਤ ਹਵਾਵਾਂ ਪੂਰੇ ਉੱਤਰ ਭਾਰਤ ਵਿਚ ਠੰਡ ਵਧਾਉਣਗੀਆਂ। ਮੀਂਹ ਪੈਣ ਨਾਲ ਧੁੰਦ ਤੋਂ ਰਾਹਤ ਵੀ ਮਿਲੇਗੀ।

ਇਹ ਵੀ ਪੜ੍ਹੋ: ਜਲੰਧਰ ਦੇ PAP ਚੌਂਕ ’ਚ ਵਿਦਿਆਰਥੀਆਂ ਨੇ ਕੀਤਾ ਚੱਕਾ ਜਾਮ, ਕਾਂਸਟੇਬਲ ਦੀ ਭਰਤੀ ਨੂੰ ਲੈ ਕੇ ਵੱਡਾ ਖ਼ੁਲਾਸਾ

ਵੀਰਵਾਰ ਨੂੰ ਦਿਨ ਭਰ ਬੱਦਲ ਛਾਏ ਰਹੇ। ਠੰਡੀਆਂ ਹਵਾਵਾਂ ਨੇ ਸੀਤਲਹਿਰ ਦਾ ਅਹਿਸਾਸ ਕਰਵਾ ਦਿੱਤਾ। ਲੋਕਾਂ ਨੇ ਜੈਕੇਟ, ਗਰਮ ਕੱਪਡ਼ੇ ਅਤੇ ਮਫਲਰ ਆਦਿ ਕੱਢ ਲਏ। ਮੌਸਮ ਵਿਭਾਗ ਦੇ ਅਨੁਸਾਰ ਪਿਛਲੇ 15 ਸਾਲ ਤੋਂ ਪਹਿਲੀ ਵਾਰ 2 ਦਸੰਬਰ ਦਾ ਦਿਨ ਸਭ ਤੋਂ ਠੰਡਾ ਰਿਹਾ। ਦਿਨ ਦਾ ਤਾਪਮਾਨ 20 ਡਿਗਰੀ ਸੈਲਸੀਅਸ ਰਿਹਾ। ਸਾਲ 2005 ਦੇ ਬਾਅਦ ਪਹਿਲੀ ਵਾਰ 2 ਦਸੰਬਰ ਨੂੰ ਦਿਨ ਦਾ ਤਾਪਮਾਨ ਐਨਾ ਘੱਟ ਰਿਹਾ।

ਮੀਂਹ ਨਾਲ ਲੋਕਾਂ ਅਤੇ ਫ਼ਸਲਾਂ ਨੂੰ ਹੋਵੇਗਾ ਫਾਇਦਾ
ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਪੱਛਮੀ ਹਵਾਵਾਂ ਸਰਗਰਮ ਹੋਣ ਨਾਲ ਬੱਦਲ ਛਾਏ , ਤਾਪਮਾਨ ਵਿੱਚ ਗਿਰਾਵਟ ਆਈ। ਦੋ ਤਿੰਨ ਅਤੇ ਪੰਜ ਦਸੰਬਰ ਨੂੰ ਬੱਦਲ ਛਾਏ ਰਹਿਣਗੇ। ਇਸ ਨਾਲ ਹਲਕੀ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਮੀਂਹ ਪੈਦਾ ਹੈ ਤਾਂ ਲੋਕਾਂ ਨੂੰ ਧੁੰਦ ਤੋਂ ਰਾਹਤ ਮਿਲੇਗੀ ਅਤੇ ਫਸਲਾਂ ਨੂੰ ਵੀ ਲਾਭ ਮਿਲੇਗਾ।

ਇਹ ਵੀ ਪੜ੍ਹੋ: ਵਿਦੇਸ਼ ਜਾਣ ਵਾਲੇ ਥੋੜ੍ਹਾ ਸਾਵਧਾਨ, ਇਨ੍ਹਾਂ ਤਰੀਕਿਆਂ ਨੂੰ ਅਪਣਾ ਕੇ ਸ਼ਾਤਰ ਠੱਗ ਕਰ ਰਹੇ ਜਾਅਲਸਾਜ਼ੀਆਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News