ਪੰਜਾਬ ''ਚ ਪ੍ਰਸ਼ਾਸਨਿਕ ਫੇਰਬਦਲ! ਇਨ੍ਹਾਂ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ
Friday, Oct 23, 2026 - 07:28 PM (IST)
ਜਲੰਧਰ (ਅਲੀ)-ਪੰਜਾਬ ਵਕਫ਼ ਬੋਰਡ 'ਚ ਪ੍ਰਸ਼ਾਸਨਿਕ ਪੱਧਰ 'ਤੇ ਵੱਡੇ ਬਦਲਾਅ ਕਰਦੇ ਹੋਏ ਵੱਖ-ਵੱਖ ਜ਼ਿਲ੍ਹਿਆਂ ਦੇ ਆਰ. ਸੀ. ਅਤੇ ਐੱਲ. ਐੱਸ. ਏ. ਸਮੇਤ 7 ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਂ ਤਾਇਨਾਤੀਆਂ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਮੁਹੰਮਦ ਓਵੈਸ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਲਤੀਫ਼ ਅਹਿਮਦ ਥਿੰਦ (ਆਈ. ਏ. ਐੱਸ.) ਵੱਲੋਂ ਜਾਰੀ ਹੁਕਮਾਂ ਅਨੁਸਾਰ ਇਹ ਤਬਾਦਲੇ ਪ੍ਰਸ਼ਾਸਨਿਕ ਆਧਾਰ ’ਤੇ ਅਤੇ ਬੋਰਡ ਦੇ ਹਿੱਤ ਵਿਚ ਕੀਤੇ ਗਏ ਹਨ। ਤਬਾਦਲਿਆਂ ਦੀ ਜਾਰੀ ਸੂਚੀ ਮੁਤਾਬਕ ਸ੍ਰੀ ਮੁਕਤਸਰ ਸਾਹਿਬ ਵਿਚ ਆਰ. ਸੀ. ਦੇ ਅਹੁਦੇ ’ਤੇ ਤਾਇਨਾਤ ਲਿਆਕਤ ਅਲੀ ਨੂੰ ਆਰ. ਸੀ. ਜ਼ੀਰਾ ਭੇਜਿਆ ਗਿਆ ਹੈ, ਜਦਕਿ ਆਰ. ਸੀ. ਮੋਗਾ ਅਤੇ ਫ਼ਰੀਦਕੋਟ ਦੀਆਂ ਜ਼ਿੰਮੇਵਾਰੀਆਂ ਸੰਭਾਲ ਰਹੇ ਯਾਕੂਬ ਨੂੰ ਆਰ. ਸੀ. ਸ੍ਰੀ ਮੁਕਤਸਰ ਸਾਹਿਬ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।
ਇਹ ਵੀ ਪੜ੍ਹੋ: ਸ਼ਨੀਵਾਰ ਨੂੰ ਅੱਧੇ ਦਿਨ ਦੀ ਰਹੇਗੀ ਸਰਕਾਰੀ ਛੁੱਟੀ! ਬੰਦ ਰਹਿਣਗੇ ਜਲੰਧਰ ਦੇ ਸਕੂਲ-ਕਾਲਜ ਤੇ ਦਫ਼ਤਰ
ਇਸੇ ਤਰ੍ਹਾਂ ਹੈੱਡ ਆਫ਼ਿਸ ਵਿਚ ਅਕਾਊਂਟਸ ਕਲਰਕ ਦੇ ਰੂਪ ਵਿਚ ਕੰਮ ਕਰ ਰਹੇ ਦੀਪਕ ਕੁਮਾਰ ਨੂੰ ਆਰ. ਸੀ. ਗੜ੍ਹਸ਼ੰਕਰ ਨਿਯੁਕਤ ਕੀਤਾ ਗਿਆ ਹੈ। ਹੈੱਡ ਆਫ਼ਿਸ ਦੇ ਲੀਗਲ ਸੈਕਸ਼ਨ ਵਿਚ ਐੱਲ. ਐੱਸ. ਏ. ਦੇ ਰੂਪ ਵਿਚ ਤਾਇਨਾਤ ਬਬਨਪ੍ਰੀਤ ਲੱਧੜ ਨੂੰ ਆਈ. ਓ. ਪਟਿਆਲਾ ਅਤੇ ਐੱਲ. ਐੱਸ. ਏ. ਰਾਜਪੁਰਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ, ਜਦਕਿ ਐੱਲ. ਐੱਸ. ਏ. ਰੋਪੜ ਦੇ ਅਹੁਦੇ ’ਤੇ ਤਾਇਨਾਤ ਤਬੱਸੁਮ ਨੂੰ ਹੈੱਡ ਆਫ਼ਿਸ ਦੇ ਲੀਗਲ ਸੈਕਸ਼ਨ ਵਿਚ ਨਿਯੁਕਤ ਕੀਤਾ ਗਿਆ ਹੈ।

ਐੱਲ. ਐੱਸ. ਏ. ਖੰਨਾ ਦੇ ਰੂਪ ਵਿਚ ਕੰਮ ਕਰ ਰਹੀ ਅੰਬਰੀਨ ਨੂੰ ਐੱਲ. ਐੱਸ. ਏ. ਮਾਲੇਰਕੋਟਲਾ ਦੇ ਨਾਲ ਆਈ. ਓ. ਦਾ ਵਾਧੂ ਚਾਰਜ ਸੌਂਪਿਆ ਗਿਆ ਹੈ। ਉਨ੍ਹਾਂ ਨੂੰ ਸ਼ਗੁਫ਼ਤਾ ਨਾਜ਼ ਦੀ ਛੁੱਟੀ ਖ਼ਤਮ ਹੋਣ ਤੱਕ ਧਾਰਾ 52 ਅਤੇ 54 ਨਾਲ ਸਬੰਧਤ ਕੰਮ ਵੀ ਦੇਖਣਾ ਹੋਵੇਗਾ। ਇਸ ਤੋਂ ਇਲਾਵਾ ਐੱਲ. ਐੱਸ. ਏ. ਮੋਹਾਲੀ ਦੇ ਰੂਪ ਵਿਚ ਤਾਇਨਾਤ ਫ਼ਜ਼ਲ ਹੁਸੈਨ ਨੂੰ ਐੱਲ. ਐੱਸ. ਏ. ਰੋਪੜ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਵਾਲਮੀਕਿ ਜਯੰਤੀ ਮੌਕੇ ਜਲੰਧਰ 'ਚ ਰੂਟ ਡਾਇਵਰਸ਼ਨ, ਟ੍ਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ, ਇਹ ਰਸਤੇ ਰਹਿਣਗੇ ਬੰਦ
ਹੁਕਮਾਂ ਵਿਚ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਹੁਕਮ ਜਾਰੀ ਹੋਣ ਦੇ ਤਿੰਨ ਦਿਨਾਂ ਅੰਦਰ ਆਪਣੀ ਨਵੀਂ ਤਾਇਨਾਤੀ ’ਤੇ ਜੁਆਇਨ ਕਰਨ। ਇਸ ਦੇ ਨਾਲ ਹੀ ਚਾਰਜ ਸੌਂਪਣ ਵੇਲੇ ਬਕਾਇਆ ਰਿਕਵਰੀ, ਅਦਾਲਤਾਂ ਵਿਚ ਵਿਚਾਰ ਅਧੀਨ ਮਾਮਲਿਆਂ, ਬਕਾਇਆ ਜਾਂਚਾਂ, ਧਾਰਾ 52 ਅਤੇ 54 ਨਾਲ ਸਬੰਧਤ ਮਾਮਲਿਆਂ, ਜ਼ਮੀਨ ਐਕੁਆਇਰ ਦੇ ਮੁਆਵਜ਼ੇ ਨਾਲ ਜੁੜੇ ਮਾਮਲਿਆਂ ਅਤੇ ਲੀਜ਼ ਪ੍ਰਸਤਾਵਾਂ ਦੀ ਵਿਸਥਾਰਿਤ ਰਿਪੋਰਟ ਵੀ ਲਾਜ਼ਮੀ ਤੌਰ ’ਤੇ ਪੇਸ਼ ਕਰਨੀ ਹੋਵੇਗੀ। ਵਕਫ਼ ਬੋਰਡ ਦੇ ਸੀ. ਈ. ਓ. ਲਤੀਫ਼ ਅਹਿਮਦ ਥਿੰਦ ਵੱਲੋਂ ਇਨ੍ਹਾਂ ਪ੍ਰਸ਼ਾਸਨਿਕ ਬਦਲਾਵਾਂ ਰਾਹੀਂ ਬੋਰਡ ਦੇ ਕਾਨੂੰਨੀ ਅਤੇ ਵਿੱਤੀ ਮਾਮਲਿਆਂ ਨੂੰ ਬਿਹਤਰ ਢੰਗ ਨਾਲ ਚਲਾਉਣ ’ਤੇ ਜ਼ੋਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਵਿਧਾਨ ਸਭਾ 'ਚ CM ਮਾਨ ਨੇ ਪੇਸ਼ ਕੀਤੇ ਅੰਕੜੇ, ਕਿਹਾ ਅਸੀਂ ਪੰਜਾਬ ਨੂੰ 'ਡਾਰਕ ਜ਼ੋਨ' 'ਚੋਂ ਬਾਹਰ ਕੱਢਿਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
