ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 26 ਨਵੰਬਰ ਨੂੰ
11/23/2019 10:18:37 AM
ਚੰਡੀਗੜ੍ਹ (ਵਰੁਣ) : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 26 ਨਵੰਬਰ ਨੂੰ ਹੋਣ ਜਾ ਰਿਹਾ ਹੈ। 26 ਨਵੰਬਰ ਨੂੰ 'ਸੰਵਿਧਾਨ ਦਿਹਾੜਾ' ਹੈ, ਜਿਸ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਇਜਲਾਸ ਬੁਲਾਉਣ ਦਾ ਫੈਸਲਾ ਲਿਆ ਗਿਆ ਹੈ। ਵਿਸ਼ੇਸ਼ ਇਜਲਾਸ ਵਾਲੇ ਦਿਨ ਸਦਨ 'ਚ ਪੂਰਾ ਦਿਨ ਸੰਵਿਧਾਨ 'ਤੇ ਹੀ ਚਰਚਾ ਕੀਤਾ ਜਾਵੇਗੀ ਅਤੇ ਇਜਲਾਸ ਦੌਰਾਨ ਸਾਰੀਆਂ ਧਿਰਾਂ ਇਸ 'ਚ ਹਿੱਸਾ ਲੈਣਗੀਆਂ।