ਅਹਿਮ ਖ਼ਬਰ : ਵਿਧਾਨ ਸਭਾ ’ਚ ਸਿਫ਼ਰਕਾਲ ਤੋਂ ਪਹਿਲਾਂ ਨਿਕਲੇਗਾ 'ਡਰਾਅ', ਚੁਣੇ ਵਿਧਾਇਕ ਹੀ ਪੁੱਛ ਸਕਣਗੇ ਸਵਾਲ

06/17/2022 3:15:22 PM

ਚੰਡੀਗੜ੍ਹ (ਅਸ਼ਵਨੀ) : ਪੰਜਾਬ ਵਿਧਾਨ ਸਭਾ 'ਚ ਹੁਣ ਸਿਫ਼ਰਕਾਲ ਦੌਰਾਨ ਵਿਧਾਇਕ ਬੜੇ ਆਰਾਮ ਨਾਲ ਸਵਾਲ ਪੁੱਛ ਸਕਣਗੇ। ਵਿਧਾਇਕਾਂ ਨੂੰ ਹੁਣ ਸਵਾਲ ਪੁੱਛਣ ਲਈ ਵਾਰ-ਵਾਰ ਸੀਟ ’ਤੇ ਖੜ੍ਹੇ ਨਹੀਂ ਹੋਣਾ ਪਏਗਾ। ਇਹ ਸਭ ਸੰਭਵ ਹੋਵੇਗਾ ਡਰਾਅ ਰਾਹੀਂ। ਪੰਜਾਬ ਵਿਧਾਨ ਸਭਾ 'ਚ ਪਹਿਲੀ ਵਾਰ ਇਕ ਘੰਟੇ ਦੇ ਸਿਫ਼ਰਕਾਲ ਤੋਂ ਪਹਿਲਾਂ ਸਵਾਲ ਪੁੱਛਣ ਦੇ ਇੱਛੁਕ ਵਿਧਾਇਕਾਂ ਦਾ ਡਰਾਅ ਕੱਢਿਆ ਜਾਵੇਗਾ। ਇਸ ਨਾਲ ਨਾ ਸਿਰਫ਼ ਵਿਧਾਇਕ ਦੇ ਵੱਧ ਤੋਂ ਵੱਧ ਸਵਾਲ ਲਏ ਜਾ ਸਕਣਗੇ, ਸਗੋਂ ਵਿਰੋਧੀ ਦਲਾਂ ਦੇ ਵਿਧਾਇਕਾਂ ਨੂੰ ਆਪਣੀ ਗੱਲ ਰੱਖਣ ਦਾ ਚੰਗਾ ਮੌਕਾ ਮਿਲ ਸਕੇਗਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਰਾਮ ਰਹੀਮ' ਨੂੰ ਮਿਲੀ ਪੈਰੋਲ, ਇਕ ਮਹੀਨਾ UP ਦੇ ਬਾਗਪਤ 'ਚ ਰਹੇਗਾ ਡੇਰਾ ਮੁਖੀ

ਦੱਸਿਆ ਜਾ ਰਿਹਾ ਹੈ ਕਿ ਇਸ ਸਬੰਧੀ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਵਿਰੋਧੀ ਧਿਰ ਨੇਤਾ ਦੇ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਦਾ ਸੈਸ਼ਨ 24 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਵਿਚ ਇਸੇ ਪ੍ਰੀਕਿਰਿਆ ਨੂੰ ਅਮਲ 'ਚ ਲਿਆਂਦਾ ਜਾਵੇਗਾ। ਇਸ ਬਜਟ ਸੈਸ਼ਨ 'ਚ ਸ਼ਨੀਵਾਰ ਨੂੰ ਵੀ ਸੈਸ਼ਨ ਬੁਲਾਉਣ ਦੀ ਪਹਿਲ ਹੋਣ ਜਾ ਰਹੀ ਹੈ। ਖ਼ਾਸ ਗੱਲ ਇਹ ਹੈ ਕਿ 24 ਜੂਨ ਨੂੰ 11 ਵਜੇ ਸ਼ਰਧਾਂਜਲੀ ਦੇਣ ਤੋਂ ਬਾਅਦ ਦੁਪਹਿਰ 2 ਵਜੇ ਦੁਬਾਰਾ ਤੋਂ ਸੈਸ਼ਨ ਦਾ ਆਗਾਜ਼ ਕੀਤਾ ਜਾਵੇਗਾ, ਜਿਸ 'ਚ ਰਾਜਪਾਲ ਦੇ ਭਾਸ਼ਣ ’ਤੇ ਚਰਚਾ ਹੋਵੇਗੀ। ਇਸੇ ਕੜੀ ਵਿਚ ਅਗਲੇ ਦਿਨ ਸ਼ਨੀਵਾਰ ਨੂੰ ਛੁੱਟੀ ਦੀ ਬਜਾਏ ਬਜਟ ਸੈਸ਼ਨ ਜਾਰੀ ਰਹੇਗਾ। 26 ਤਾਰੀਖ਼ ਨੂੰ ਐਤਵਾਰ ਦੀ ਛੁੱਟੀ ਤੋਂ ਬਾਅਦ 27 ਨੂੰ ਸਾਲ 2022-23 ਦੇ ਬਜਟ ਅਨੁਮਾਨ ਪੇਸ਼ ਕੀਤੇ ਜਾਣਗੇ।

ਇਹ ਵੀ ਪੜ੍ਹੋ : ਲੁਧਿਆਣਾ : ਤੇਜ਼ ਰਫ਼ਤਾਰ ਟਾਟਾ-407 ਨੇ ਪਰਿਵਾਰ 'ਤੇ ਵਰ੍ਹਾਇਆ ਕਹਿਰ, ਭੈਣ-ਭਰਾ ਦੀ ਮੌਤ

ਇਸੇ ਕੜੀ ਵਿਚ 28 ਜੂਨ ਤੇ 29 ਜੂਨ ਨੂੰ ਬਜਟ ’ਤੇ ਚਰਚਾ ਦੇ ਨਾਲ ਬਿੱਲ ਪੇਸ਼ ਹੋਣਗੇ ਤੇ 30 ਜੂਨ ਨੂੰ ਵਿਧਾਨ ਸਭਾ ਸੈਸ਼ਨ ਅਣਮਿੱਥੇ ਸਮੇਂ ਲਈ ਮੁਲਤਵੀ ਹੋ ਜਾਵੇਗਾ। ਉਧਰ, ਬਜਟ ਸੈਸ਼ਨ ਤੋਂ ਪਹਿਲਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਵੀ ਮਿਲਣਗੇ। ਪੰਜਾਬ ਵਿਧਾਨ ਸਭਾ ਦਾ ਇਹ ਬਜਟ ਸੈਸ਼ਨ ਇਸ ਵਾਰ ਲੋਕ ਸਭਾ ਤੇ ਦਿੱਲੀ ਵਿਧਾਨ ਸਭਾ ਦੀ ਤਰਜ਼ ’ਤੇ ਹੋਵੇਗਾ। ਇਸ ਸਬੰਧੀ ਪੰਜਾਬ ਵਿਧਾਨ ਸਭਾ ਵੱਲੋਂ ਲੋਕ ਸਭਾ ਤੇ ਦਿੱਲੀ ਵਿਧਾਨ ਸਭਾ ਨਾਲ ਸੰਪਰਕ ਸਾਧਿਆ ਗਿਆ ਹੈ ਤੇ ਸਾਰਿਆਂ ਨਾਲ ਵਿਚਾਰ ਚਰਚਾ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : PGI 'ਚ 48 ਘੰਟਿਆਂ ਅੰਦਰ 9 ਲੋਕਾਂ ਨੂੰ ਮਿਲੀ ਨਵੀਂ ਜ਼ਿੰਦਗੀ, 2 ਮਰੀਜ਼ਾਂ ਨੂੰ ਕਿਡਨੀ ਹੋਈ ਟਰਾਂਸਪਲਾਂਟ
3 ਮੈਂਬਰੀ ਕਮੇਟੀ ਦਾ ਗਠਨ, ਸੁਰੱਖਿਆ ਵਿਵਸਥਾ ’ਤੇ ਤੇਜ਼ ਨਜ਼ਰ
ਪੰਜਾਬ ਵਿਧਾਨ ਸਭਾ ਦੀ ਕਾਰਜ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਵਿਧਾਨ ਸਭਾ ਦੇ ਪੱਧਰ ’ਤੇ ਇਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਸਾਰੇ ਪੱਧਰਾਂ ’ਤੇ ਗੱਲਬਾਤ ਕਰਕੇ ਆਪਣੇ ਸੁਝਾਅ ਸਪੀਕਰ ਨੂੰ ਦੇਵੇਗੀ। ਨਾਲ ਹੀ ਬਜਟ ਸੈਸ਼ਨ ਨੂੰ ਬਿਹਤਰ ਤਰੀਕੇ ਨਾਲ ਮੁਕੰਮਲ ਕਰਨ 'ਚ ਵੀ ਅਹਿਮ ਭੂਮਿਕਾ ਨਿਭਾਏਗੀ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਬਜਟ ਸੈਸ਼ਨ 'ਚ ਸੁਰੱਖਿਆ ਵਿਵਸਥਾ ਨੂੰ ਲੈ ਕੇ ਵੀ ਇਸ ਵਾਰ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ। ਬਜਟ ਸੈਸ਼ਨ ਦੌਰਾਨ ਕਈ ਲੇਅਰ ਵਿਚ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News