ਸਦਨ 'ਚ ਕੁੱਝ ਨਾ ਬੋਲੇ ਰਾਜਾ ਵੜਿੰਗ ਤਾਂ ਵਿਚਾਲੇ ਹੀ ਅਮਨ ਅਰੋੜਾ ਨੇ ਸਪੀਕਰ ਨੂੰ ਕੀਤੀ ਅਪੀਲ

Monday, Mar 04, 2024 - 02:17 PM (IST)

ਸਦਨ 'ਚ ਕੁੱਝ ਨਾ ਬੋਲੇ ਰਾਜਾ ਵੜਿੰਗ ਤਾਂ ਵਿਚਾਲੇ ਹੀ ਅਮਨ ਅਰੋੜਾ ਨੇ ਸਪੀਕਰ ਨੂੰ ਕੀਤੀ ਅਪੀਲ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਰਾਜਪਾਲ ਦੇ ਭਾਸ਼ਣ 'ਤੇ ਬਹਿਸ ਲਈ ਬੋਲਣ ਬਾਰੇ ਜਦੋਂ ਰਾਜਾ ਵੜਿੰਗ ਨੂੰ ਕਿਹਾ ਗਿਆ ਤਾਂ ਉਹ ਕੁੱਝ ਨਹੀਂ ਬੋਲੇ। ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਾਨੂੰ ਪ੍ਰਸ਼ਨ ਕਾਲ ਨਹੀਂ ਦਿੱਤਾ ਗਿਆ। ਇਸ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਕਾਂਗਰਸ ਦੇ ਆਗੂਆਂ ਨੂੰ ਬੋਲਣ ਲਈ ਸਮਾਂ ਦਿੱਤਾ ਗਿਆ ਸੀ ਪਰ ਉਹ ਕੁੱਝ ਨਹੀਂ ਬੋਲੇ ਕਿਉਂਕਿ ਉਨ੍ਹਾਂ ਕੋਲ ਬੋਲਣ ਲਈ ਕੁੱਝ ਨਹੀਂ ਹੈ। ਇਸ ਦਾ ਮਤਲਬ ਬਾਕੀ ਕਾਂਗਰਸ ਦੇ ਮੈਂਬਰ ਵੀ ਬੋਲਣਾ ਨਹੀਂ ਚਾਹੁੰਦੇ।

ਇਹ ਵੀ ਪੜ੍ਹੋ : ਪੰਜਾਬ 'ਚ ਡਿਫਾਲਟਰ ਬਿਜਲੀ ਖ਼ਪਤਕਾਰਾਂ ਨੂੰ ਵੱਡਾ ਝਟਕਾ, ਪੜ੍ਹੋ ਕੀ ਹੈ ਪੂਰੀ ਖ਼ਬਰ

ਇਸ ਲਈ ਅਮਨ ਅਰੋੜਾ ਨੇ ਸਪੀਕਰ ਨੂੰ ਕਿਹਾ ਕਿ ਜਿਹੜਾ ਸਮਾਂ ਕਾਂਗਰਸ ਪਾਰਟੀ ਨੂੰ ਦਿੱਤਾ ਗਿਆ ਸੀ, ਉਹ ਸਾਰਾ ਸਮਾਂ ਦੂਜੇ ਸਾਰੇ ਮੈਂਬਰਾਂ ਨੂੰ ਵੰਡ ਦਿੱਤਾ ਜਾਵੇ।  ਇਸ ਦੌਰਾਨ ਬੋਲਦਿਆਂ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਮਾਨ ਸਰਕਾਰ ਦੀ ਅਗਵਾਈ 'ਚ ਪੰਜਾਬ ਦੇ ਨੌਜਵਾਨਾਂ ਨੂੰ 40 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ।

ਇਹ ਵੀ ਪੜ੍ਹੋ : ਵਿਰੋਧੀਆਂ ਦੇ ਰੌਲੇ 'ਤੇ ਸਪੀਕਰ ਨੂੰ ਬੋਲੇ CM ਮਾਨ-ਮੈਂ ਵੀ ਇੱਥੇ ਹੀ ਬੈਠਾਂਗਾ, ਅੱਜ ਇੰਝ ਹੀ ਚੱਲਣ ਦਿਓ

ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਕੰਮ ਸਾਡੇ ਆਖ਼ਰੀ ਸਾਹਾਂ ਤੱਕ ਜਾਰੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੋਕਾਂ ਨੇ ਕਹਿ ਕੇ ਭੇਜਿਆ ਹੈ ਕਿ ਮੈਂ ਮੁੱਖ ਮੰਤਰੀ ਦਾ ਧੰਨਵਾਦ ਕਰਾਂ ਕਿਉਂਕਿ ਉਹ ਮੇਰੇ ਇਲਾਕੇ 'ਚ ਵੀ 2 ਹਜ਼ਾਰ ਨੌਕਰੀਆਂ ਦੇ ਚੁੱਕੇ ਹਨ। ਮੁੱਖ ਮੰਤਰੀ ਨੇ ਮੇਰੇ ਹਲਕੇ 'ਚ ਲੋਕਾਂ ਨੂੰ ਤੀਰਥ ਯਾਤਰਾ 'ਤੇ ਵੀ ਭੇਜਿਆ, ਲੋਕਾਂ ਲਈ ਸਰਕਾਰੀ ਦਵਾਈਆਂ ਵੀ ਭੇਜੀਆਂ ਅਤੇ ਇਹ ਪੰਜਾਬ ਦੇ ਸਾਰੇ ਹਲਕਿਆਂ 'ਚ ਹੋ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News