ਵਿਰੋਧੀਆਂ ਦੇ ਰੌਲੇ ''ਤੇ ਸਪੀਕਰ ਨੂੰ ਬੋਲੇ CM ਮਾਨ-ਮੈਂ ਵੀ ਇੱਥੇ ਹੀ ਬੈਠਾਂਗਾ, ਅੱਜ ਇੰਝ ਹੀ ਚੱਲਣ ਦਿਓ
Monday, Mar 04, 2024 - 06:27 PM (IST)
ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਵਿਰੋਧੀਆਂ ਵਲੋਂ ਲਗਾਤਾਰ ਕੀਤੀ ਜਾ ਰਹੀ ਨਾਅਰੇਬਾਜ਼ੀ ਦੌਰਾਨ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਕਿਹਾ ਕਿ 1 ਮਾਰਚ ਨੂੰ ਰਾਜਪਾਲ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਵਾਰ-ਵਾਰ ਰੌਲਾ ਪਾਇਆ ਅਤੇ ਉਨ੍ਹਾਂ ਨੂੰ ਪੂਰਾ ਭਾਸ਼ਣ ਨਹੀਂ ਪੜ੍ਹਨ ਦਿੱਤਾ ਗਿਆ। ਇਸ ਲਈ ਉਹ ਸਦਨ 'ਚ ਹਾਜ਼ਰ ਮੈਂਬਰਾਂ ਦੇ ਇਸ ਵਰਤਾਓ ਦੀ ਭਰਪੂਰ ਨਿੰਦਾ ਕਰਦੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਇਲਾਕੇ 'ਚ ਅੱਜ ਸਰਕਾਰੀ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ ਤੇ ਹੋਰ ਅਦਾਰੇ ਰਹਿਣਗੇ ਬੰਦ
ਇਨ੍ਹਾਂ ਮੈਂਬਰਾਂ ਵਲੋਂ ਇਸ ਤਰ੍ਹਾਂ ਕਰਕੇ ਸਦਨ ਦੀ ਤੌਹੀਨ ਕੀਤੀ ਗਈ ਹੈ। ਇਸ ਲਈ ਸੰਦੀਪ ਜਾਖੜ ਨੂੰ ਛੱਡ ਕੇ ਬਾਕੀ ਮੈਂਬਰਾਂ ਵਲੋਂ ਸਦਨ ਦੀ ਉਲੰਘਣਾ ਕਰਨ ਕਾਰਨ ਸਪੀਕਰ ਵਲੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਇਹ ਮਾਮਲਾ ਵਿਸ਼ੇਸ਼ ਕਮੇਟੀ ਨੂੰ ਸੌਂਪਿਆ ਜਾਵੇ।
ਇਹ ਵੀ ਪੜ੍ਹੋ : ਪੰਜਾਬ 'ਚ ਡਿਫਾਲਟਰ ਬਿਜਲੀ ਖ਼ਪਤਕਾਰਾਂ ਨੂੰ ਵੱਡਾ ਝਟਕਾ, ਪੜ੍ਹੋ ਕੀ ਹੈ ਪੂਰੀ ਖ਼ਬਰ
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਬਾਹਰ ਜਾ ਨਹੀਂ ਸਕਦੇ ਕਿਉਂਕਿ ਤਾਲਾ ਦਿਖਦਾ, ਅੰਦਰ ਰਹਿ ਨਹੀਂ ਸਕਦੇ ਕਿਉਂਕਿ ਹਿੰਮਤ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਇੰਝ ਹੀ ਚੱਲਣ ਦਿਓ, ਮੈਂ ਵੀ ਇੱਥੇ ਹੀ ਬੈਠਾਂਗਾ। ਇਸ ਦੌਰਾਨ ਵਿਰੋਧੀ ਲਗਾਤਾਰ ਰੌਲਾ ਪਾਉਂਦੇ ਰਹੇ ਤਾਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਨ੍ਹਾਂ ਨੂੰ ਮੁਰਦਾਬਾਦ ਦੇ ਨਾਅਰੇ ਲਾਉਣ ਲਈ 15 ਮਿੰਟਾਂ ਦਾ ਸਮਾਂ ਦੇ ਦਿੱਤਾ ਜਾਵੇ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵਿਰੋਧੀ ਧਿਰ ਨੇ ਹੰਗਾਮੇ ਬਾਰੇ ਬੋਲਦਿਆਂ ਸਪੀਕਰ ਨੂੰ ਇਨ੍ਹਾਂ ਦੇ ਮੂੰਹਾਂ ਨੂੰ ਤਾਲਾ ਲਾਉਣ ਬਾਰੇ ਕਿਹਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8