ਸ਼ਾਹਕੋਟ ਤੋਂ ਕਾਂਗਰਸ ਦੇ ਲਾਡੀ ਸ਼ੇਰੋਵਾਲੀਆ ਤੇ ਨਕੋਦਰ ਤੋਂ ‘ਆਪ’ ਦੀ ਇੰਦਰਜੀਤ ਕੌਰ ਮਾਨ ਜਿੱਤੇ

Thursday, Mar 10, 2022 - 05:13 PM (IST)

ਸ਼ਾਹਕੋਟ ਤੋਂ ਕਾਂਗਰਸ ਦੇ ਲਾਡੀ ਸ਼ੇਰੋਵਾਲੀਆ ਤੇ ਨਕੋਦਰ ਤੋਂ ‘ਆਪ’ ਦੀ ਇੰਦਰਜੀਤ ਕੌਰ ਮਾਨ ਜਿੱਤੇ

ਸ਼ਾਹਕੋਟ/ਨਕੋਦਰ (ਵੈੱਬ ਡੈਸਕ, ਤ੍ਰੇਹਨ, ਪਾਲੀ)— 20 ਫਰਵਰੀ ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਐਲਾਨ ਦਿੱਤੇ ਗਏ ਹਨ। ਇਨ੍ਹਾਂ ਨਤੀਜਿਆਂ ’ਚ ਪੰਜਾਬ ’ਚ ਆਮ ਆਦਮੀ ਪਾਰਟੀ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ। ਜਲੰਧਰ ’ਚ ਪੈਂਦੇ ਸ਼ਾਹਕੋਟ ਹਲਕੇ ਤੋਂ ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ ਨੇ ਅਕਾਲੀ ਦਲ ਦੇ ਬਚਿੱਤਰ ਸਿੰਘ ਕੋਹਾੜ ਨੂੰ 11595 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਹੈ। ਸ਼ੇਰੋਵਾਲੀਆ ਨੂੰ 49341 ਵੋਟਾਂ ਪਈਆਂ ਜਦਕਿ ਬਚਿੱਤਰ ਸਿੰਘ ਕੋਹਾੜ ਨੂੰ 37746 ਵੋਟਾਂ ਹਾਸਲ ਹੋਈਆਂ। ਉਥੇ ਹੀ ਰਤਨ ਸਿੰਘ ਆਪ ਦੇ ਉਮੀਦਵਾਰ 28 ਹਜ਼ਾਰ ਵੋਟਾਂ ਦੇ ਨਾਲ ਤੀਜੇ ਨੰਬਰ ’ਤੇ ਰਹੇ ਹਨ। 

ਨਕੋਦਰ ਹਲਕੇ ਤੋਂ ‘ਆਪ’ ਉਮੀਦਵਾਰ ਇੰਦਰਜੀਤ ਕੌਰ ਨੇ ਅਕਾਲੀ ਦਲ ਦੇ ਉਮੀਦਵਾਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ 2587 ਵੋਟਾਂ ਨਾਲ ਹਰਾਇਆ। ਇੰਦਰਜੀਤ ਕੌਰ ਮਾਨ ਨੂੰ 40211 ਵੋਟਾਂ ਜਦਕਿ ਗੁਰਪ੍ਰਤਾਪ ਸਿੰਘ ਵਡਾਲਾ ਨੂੰ 27624 ਵੋਟਾਂ ਮਿਲੀਆਂ। ਕਾਂਗਰਸ ਦੇ ਨਵਜੋਤ ਸਿੰਘ ਦਾਹੀਆ 33979 ਵੋਟਾਂ ਨਾਲ ਤੀਜੇ ਨੰਬਰ ’ਤੇ ਰਹੇ ਹਨ। 


author

shivani attri

Content Editor

Related News