ਕਰਤਾਰਪੁਰ ਸੀਟ ਤੋਂ ‘ਆਪ’ ਦੇ ਉਮੀਦਵਾਰ ਬਲਕਾਰ ਸਿੰਘ ਜਿੱਤੇ, ਕਾਂਗਰਸ ਹਾਰੀ
Thursday, Mar 10, 2022 - 01:38 PM (IST)
ਕਰਤਾਰਪੁਰ (ਵੈੱਬ ਡੈਸਕ, ਸਾਹਨੀ)— ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਕਰਤਾਰਪੁਰ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਨੇ ਜਿੱਤ ਹਾਸਲ ਕਰ ਲਈ ਹੈ ਜਦਕਿ ਕਾਂਗਰਸ ਪਾਰਟੀ ਦੂਜੇ ਨੰਬਰ ’ਤੇ ਰਹੀ। ਬਲਕਾਰ ਸਿੰਘ ਨੂੰ 41651 ਵੋਟਾਂ ਹਾਸਲ ਹੋਈਆਂ ਹਨ ਜਦਕਿ ਕਾਂਗਰਸ ਦੇ ਚੌਧਰੀ ਸੁਰਿੰਦਰ ਸਿੰਘ ਨੂੰ 37130 ਵੋਟਾਂ ਮਿਲੀਆਂ ਹਨ। ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ 33598 ਵੋਟਾਂ ਨਾਲ ਤੀਜੇ ਨੰਬਰ ’ਤੇ ਰਹੇ ਹਨ। ਬਲਕਾਰ ਸਿੰਘ ਨੇ ਸੁਰਦਿੰਰ ਸਿੰਘ ਨੂੰ 4521 ਵੋਟਾਂ ਨਾਲ ਹਰਾਇਆ ਹੈ।