ਨਵੇਂ ਸਾਲ 'ਚ ਵਿਧਾਨ ਸਭਾ ਚੋਣਾਂ 'ਤੇ ਟਿਕੀਆਂ ਪੂਰੇ ਪੰਜਾਬ ਦੀਆਂ ਨਜ਼ਰਾਂ, ਦਿਲਚਸਪ ਹੋਵੇਗਾ ਮੁਕਾਬਲਾ

Friday, Dec 31, 2021 - 10:54 AM (IST)

ਨਵੇਂ ਸਾਲ 'ਚ ਵਿਧਾਨ ਸਭਾ ਚੋਣਾਂ 'ਤੇ ਟਿਕੀਆਂ ਪੂਰੇ ਪੰਜਾਬ ਦੀਆਂ ਨਜ਼ਰਾਂ, ਦਿਲਚਸਪ ਹੋਵੇਗਾ ਮੁਕਾਬਲਾ

ਚੰਡੀਗੜ੍ਹ : ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸਭ ਤੋਂ ਦਿਲਚਸਪ ਮੁਕਾਬਲਾ ਪੰਜਾਬ ਵਿਚ ਹੁੰਦਾ ਦਿਖਾਈ ਦੇ ਰਿਹਾ ਹੈ। ਸਭ ਦੀਆਂ ਨਜ਼ਰਾਂ ਇਨ੍ਹਾਂ ਚੋਣਾਂ 'ਤੇ ਟਿਕੀਆਂ ਹੋਈਆਂ ਹਨ। ਇੱਥੇ ਦੋਸਤੀ, ਵਫ਼ਾ ਅਤੇ ਦਗ਼ਾ ਦੀ ਕਹਾਣੀ ਵਿਚ ਨਿੱਤ ਨਵੇਂ ਅਧਿਆਏ ਜੁੜ ਰਹੇ ਹਨ। ਨੇਤਾਵਾਂ ਦੀ ਆਪਸੀ ਬਿਆਨਬਾਜ਼ੀ ਕਾਫੀ ਤਲਖ਼ ਹੋ ਗਈ ਹੈ। ਸੂਬੇ ਵਿਚ ਸੱਤਾਧਾਰੀ ਕਾਂਗਰਸ ਨੂੰ ਬੀਤੇ ਸਾਲ ਉਹ ਦੇਖਣਾ ਪਿਆ, ਜਿਸ ਦੀ ਕਿਸੇ ਨੇ ਕਲਪਨਾ ਨਹੀਂ ਕੀਤੀ ਸੀ। ਕਾਂਗਰਸ ਨੇ ਪਿਛਲੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਲੜੀਆਂ ਸਨ। 117 ਮੈਂਬਰੀ ਵਿਧਾਨ ਸਭਾ ਵਿਚ ਕਾਂਗਰਸ ਨੇ 77 ਸੀਟਾਂ ਹਾਸਲ ਕੀਤੀਆਂ।

ਇਹ ਵੀ ਪੜ੍ਹੋ : ਲੁਧਿਆਣਾ ਬੰਬ ਧਮਾਕਾ : ਸਿੱਖਸ ਫਾਰ ਜਸਟਿਸ ਨੇ NIA ਅਤੇ ਪੰਜਾਬ ਪੁਲਸ ਨੂੰ ਦਿੱਤੀ ਧਮਕੀ

ਬਹੁਮਤ ਤੋਂ ਬਾਅਦ ਵੀ ਅਮਰਿੰਦਰ ਸਿੰਘ ਸਰਕਾਰ ਕਦੇ ਸਥਿਰ ਨਹੀਂ ਰਹੀ ਅਤੇ ਇਸ ਦਾ ਕਾਰਨ ਸੀ ਆਪਸੀ ਖਿੱਚੋਤਾਣ। ਭਾਜਪਾ ਤੋਂ ਕਾਂਗਰਸ ਵਿਚ ਆਏ ਨਵਜੋਤ ਸਿੰਘ ਸਿੱਧੂ ਨੂੰ ਅਮਰਿੰਦਰ ਸਿੰਘ ਮੰਤਰੀ ਮੰਡਲ ਵਿਚ ਜਗ੍ਹਾ ਤਾਂ ਦਿੱਤੀ ਗਈ ਪਰ ਦੋਵਾਂ ਨੇਤਾਵਾਂ ਦਰਮਿਆਨ ਦੂਰੀ ਵੱਧਦੀ ਹੀ ਰਹੀ। ਹਾਲਾਤ ਇੱਥੋਂ ਤੱਕ ਪਹੁੰਚ ਗਏ ਕਿ ਅਮਰਿੰਦਰ ਸਿੰਘ ਨੇ ਸੀ. ਐੱਮ. ਦੀ ਕੁਰਸੀ ਛੱਡ ਦਿੱਤੀ। ਬਾਅਦ ਵਿਚ ਉਨ੍ਹਾਂ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਗਠਨ ਕੀਤਾ ਅਤੇ ਭਾਜਪਾ ਦੇ ਨਾਲ ਮਿਲ ਕੇ ਲੜਨ ਦਾ ਐਲਾਨ ਕੀਤਾ। ਹੁਣ ਕਾਂਗਰਸ ਦੀ ਚੋਣ ਕਿਸ਼ਤੀ ਪਾਰ ਲਗਾਉਣ ਦੀ ਜ਼ਿੰਮੇਵਾਰੀ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਦੇ ਮੋਢਿਆਂ ’ਤੇ ਹੈ।

ਇਹ ਵੀ ਪੜ੍ਹੋ : ਮੋਗਾ ਵਿਖੇ 3 ਜਨਵਰੀ ਨੂੰ ਹੋਣ ਵਾਲੀ ਰਾਹੁਲ ਗਾਂਧੀ ਦੀ ਰੈਲੀ ਰੱਦ, ਇਹ ਦੱਸਿਆ ਜਾ ਰਿਹੈ ਕਾਰਨ

ਵਿਰੋਧੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੀ ਟੁੱਟ-ਫੁੱਟ ਤੋਂ ਬਚ ਨਹੀਂ ਸਕੀ। ਨਵੇਂ ਖੇਤੀਬਾੜੀ ਕਾਨੂੰਨ (ਜੋ ਹੁਣ ਰੱਦ ਹੋ ਗਏ ਹਨ) ਲਿਆਂਦੇ ਜਾਣ ਦੇ ਨਾਲ ਹੀ ਦੋਵਾਂ ਪਾਰਟੀਆਂ ਦੀ ਦਹਾਕਿਆਂ ਪੁਰਾਣੀ ਦੋਸਤੀ ਟੁੱਟ ਗਈ। ਸ਼੍ਰੋਮਣੀ ਅਕਾਲੀ ਦਲ ਨੇ ਆਉਂਦੀਆਂ ਚੋਣਾਂ ਬਸਪਾ ਦੇ ਨਾਲ ਮਿਲ ਕੇ ਲੜਨ ਦਾ ਐਲਾਨ ਕੀਤਾ ਹੈ। ਓਧਰ ਆਮ ਆਦਮੀ ਪਾਰਟੀ ਨੇ ਵੀ ਸੂਬੇ ਵਿਚ ਆਪਣੀ ਤਾਕਤ ਝੋਕ ਦਿੱਤੀ ਹੈ।

ਇਹ ਵੀ ਪੜ੍ਹੋ : ਇਲੈਕਸ਼ਨ ਮੋਡ 'ਚ ਪੰਜਾਬ ਪੁਲਸ, ਲਾਇਸੰਸੀ ਅਸਲਾ ਜਮ੍ਹਾਂ ਨਾ ਕਰਾਉਣ ਵਾਲੇ ਲੋਕਾਂ 'ਤੇ ਦਰਜ ਹੋਣਗੇ ਕੇਸ

ਅਨੁਮਾਨ ਅਤੇ ਨਤੀਜੇ ਵੀ ਉਸ ਦੇ ਪੱਖ ਵਿਚ ਆ ਰਹੇ ਹਨ। ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿਚ ਸਭ ਤੋਂ ਵੱਡੀ ਪਾਰਟੀ ਬਣਨ ਤੋਂ ਬਾਅਦ ਤੋਂ ਆਪ ਦੇ ਹੌਂਸਲੇ ਬੁਲੰਦ ਹਨ। ਓਧਰ ਕਈ ਚੋਣ ਤੋਂ ਪਹਿਲਾਂ ਸਰਵੇਖਣਾਂ ਵਿਚ ਆਪ ਦੇ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰਨ ਦਾ ਅਨੁਮਾਨ ਪ੍ਰਗਟਾਇਆ ਜਾ ਰਿਹਾ ਹੈ। ਅਜਿਹੇ ਵਿਚ ਅਗਲੀਆਂ ਚੋਣਾਂ ਸੂਬੇ ਵਿਚ ਨਵੀਂ ਸਰਕਾਰ ਲੈ ਕੇ ਤਾਂ ਆਏਗਾ ਹੀ, ਦੋਸਤੀ-ਅਦਾਵਤ ਦੀਆਂ ਨਵੀਆਂ ਕਹਾਣੀਆਂ ਵੀ ਘੜੇਗਾ। ਖੇਤੀਬਾੜੀ ਕਾਨੂੰਨਾਂ ਦੇ ਰੱਦ ਹੋਣ ਤੋਂ ਉਤਸ਼ਾਹਿਤ 22 ਖੇਤੀ ਸੰਗਠਨਾਂ ਨੇ ਵੀ ਆਪਣੀ ਇਕ ਸਿਆਸੀ ਪਾਰਟੀ ਬਣਾ ਲਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News