ਬਜਟ ਇਜਲਾਸ : ਪਹਿਲੇ ਦਿਨ ਸਦਨ ''ਚ ਵਿੱਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ
Thursday, Feb 20, 2020 - 07:15 PM (IST)

ਚੰਡੀਗੜ੍ਹ (ਰਮਨਜੀਤ) : ਪੰਜਾਬ ਵਿਧਾਨ ਸਭਾ 'ਚ ਬਜਟ ਇਜਲਾਸ ਦੇ ਪਹਿਲੇ ਦਿਨ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਸ਼ਰਧਾਂਜਲੀ 'ਚ ਚੌਧਰੀ ਖੁਰਸ਼ੀਦ ਅਹਿਮਦ, ਰਾਜ ਕੁਮਾਰ ਗੁਪਤਾ, ਅਸ਼ਵਨੀ ਕੁਮਾਰ ਚੋਪੜਾ, ਗੁਰਦੇਵ ਸਿੰਘ, ਦਰਬਾਰਾ ਸਿੰਘ, ਜਸਵੰਤ ਸਿੰਘ ਕੰਵਲ, ਲਾਚੀ ਬਾਵਾ ਤੋਂ ਇਲਾਵਾ ਲੌਂਗੋਵਾਲ ਹਾਦਸੇ ਦੇ ਸ਼ਿਕਾਰ 4 ਬੱਚਿਆਂ ਦੇ ਨਾਂਅ ਵੀ ਸ਼ਾਮਲ ਕੀਤੇ ਗਏ। ਇਸ ਤੋਂ ਇਲਾਵਾ ਪੱਤਰਕਾਰ ਅਮਨ ਬਰਾੜ, ਪੱਤਰਕਾਰ ਦਲਬੀਰ ਸਿੰਘ ਅਤੇ ਤਰਨਤਾਰਨ ਹਾਦਸੇ 'ਚ ਮਾਰੇ ਗਏ 2 ਲੋਕਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ।