ਪੰਜਾਬ 'ਚ ਹੁਣ ਵਾਹਨਾਂ 'ਤੇ ਲੱਗੇਗੀ ਸਰਕਾਰੀ ਨੰਬਰ ਪਲੇਟ, ਨਹੀਂ ਤਾਂ ਹੋਵੇਗਾ ਭਾਰੀ ਜੁਰਮਾਨਾ

Thursday, Aug 20, 2020 - 09:31 AM (IST)

ਅੰਮ੍ਰਿਤਸਰ/ਫਿਰੋਜ਼ਪੁਰ (ਸੰਨੀ ਚੋਪੜਾ) : ਪੰਜਾਬ ਸਰਕਾਰ ਨੇ ਸੁਰੱਖਿਆ ਦੇ ਮੱਦੇਨਜ਼ਰ ਹੁਣ ਵਾਹਨਾਂ 'ਤੇ ਹਾਈ ਸਕਿਊਰਟੀ ਨੰਬਰ ਪਲੇਟਾਂ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਪੰਜਾਬ ਸਰਕਾਰ ਨੇ ਇਸ ਲਈ ਅਕਤੂਬਰ ਮਹੀਨੇ ਤੱਕ ਦਾ ਸਮਾਂ ਤੈਅ ਕੀਤਾ ਹੈ, ਜਿਸ 'ਚ ਸਾਰੇ ਨਵੇਂ ਪੁਰਾਣੇ ਵਾਹਨਾਂ 'ਤੇ ਨੰਬਰ ਪਲੇਟਾਂ ਲਗਾਉਣੀਆਂ ਜ਼ਰੂਰੀਆਂ ਹੋਣਗੀਆਂ। ਅਜਿਹਾ ਨਾ ਕਰਨ 'ਤੇ ਦੋ ਹਜ਼ਾਰ ਤੱਕ ਦਾ ਜ਼ੁਰਾਮਨਾ ਭਰਨਾ ਭਵੇਗਾ। 

ਇਹ ਵੀ ਪੜ੍ਹੋਂ : ਹੈਵਾਨੀਅਤ ਦੀਆਂ ਹੱਦਾਂ ਪਾਰ: ਨੌਜਵਾਨ ਨੇ ਨਾਬਾਲਗਾ ਨਾਲ ਲਗਾਤਾਰ ਦੋ ਦਿਨ ਕੀਤਾ ਜਬਰ-ਜ਼ਿਨਾਹ

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈ.ਟੀ.ਆਈ ਗੁਰਚਰਨ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਨੰਬਰ ਪਲੇਟਾਂ ਦੇ ਆਦੇਸ਼ ਜਾਰੀ ਕੀਤੇ ਹਨ। ਆਦੇਸ਼ਾਂ ਤੋਂ ਬਾਅਦ ਨੰਬਰ ਪਲੇਟਾਂ ਬਣਾਉਣ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਸਰਕਾਰੀ ਨੰਬਰ ਪਲੇਟ ਗੱਡੀ 'ਤੇ ਲਗਾਉਣ ਲਈ 514 ਰੁਪਏ ਜਦਕਿ ਮੋਟਰਸਾਈਕਲ ਲਈ 172 ਰੁਪਏ ਫ਼ੀਸ ਰੱਖੀ ਗਈ ਹੈ। ਇਹ ਫ਼ੀਸ ਜਮ੍ਹਾ ਕਰਵਾਉਣ 'ਤੇ ਇਕ ਜਾਂ ਦੋ ਦਿਨ ਨੰਬਰ ਪਲੇਟ ਲਗਾ ਦਿੱਤੀ ਜਾਵੇਗੀ। ਜਿਨ੍ਹਾਂ ਲੋਕਾਂ ਕੋਲ ਸਮੇਂ ਦੀ ਘਾਟ ਹੈ ਤਾਂ ਉਨ੍ਹਾਂ ਦੇ ਘਰਾਂ 'ਚ ਜਾ ਕੇ ਵੀ ਇਹ ਨੰਬਰ ਪਲੇਟਾਂ ਲਗਾਈਆਂ ਜਾਣਗੀਆਂ।

ਇਹ ਵੀ ਪੜ੍ਹੋਂ : ਕਲਯੁੱਗ: ਲਾਲਚ 'ਚ ਅੰਨ੍ਹੀ ਹੋਈ ਪਤਨੀ ਨੇ ਹੱਥੀਂ ਉਜਾੜਿਆ ਆਪਣਾ ਸੁਹਾਗ


Baljeet Kaur

Content Editor

Related News