ਪੰਜਾਬ ਯੂਨੀਵਰਸਿਟੀ ਦੇ Girls Hostel 'ਚ ਰਾਤ ਵੇਲੇ ਵੜਿਆ ਨੌਜਵਾਨ, CCTV  ਫੁਟੇਜ ਆਈ ਸਾਹਮਣੇ (ਵੀਡੀਓ)

Friday, Apr 28, 2023 - 04:39 PM (IST)

ਪੰਜਾਬ ਯੂਨੀਵਰਸਿਟੀ ਦੇ Girls Hostel 'ਚ ਰਾਤ ਵੇਲੇ ਵੜਿਆ ਨੌਜਵਾਨ, CCTV  ਫੁਟੇਜ ਆਈ ਸਾਹਮਣੇ (ਵੀਡੀਓ)

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ਨੰਬਰ-4 'ਚ ਪੋਸਟ ਗ੍ਰੇਜੂਏਸ਼ਨ ਪ੍ਰੋਫੈਸ਼ਨਲ ਕੋਰਸ ਦੀ ਇਕ ਵਿਦਿਆਰਥਣ ਦੇ ਕਮਰੇ 'ਚ ਰਾਤ ਵੇਲੇ ਇਕ ਨੌਜਵਾਨ ਵੜ ਗਿਆ ਅਤੇ ਉਸ ਨਾਲ ਯੌਨ ਸ਼ੋਸਣ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਕੁੜੀ ਨੇ ਰੌਲਾ ਪਾਇਆ ਤਾਂ ਨੌਜਵਾਨ ਭੱਜ ਗਿਆ। ਘਬਰਾਹਟ 'ਚ ਕੁੜੀ ਨੇ ਇਸ ਦੀ ਜਾਣਕਾਰੀ ਆਪਣੇ ਦੋਸਤਾਂ ਨੂੰ ਦਿੱਤੀ ਅਤੇ ਹੋਸਟਲ ਦੀ ਰਿਸੈਪਸ਼ਨ 'ਤੇ ਸੂਚਨਾ ਦਿੱਤੀ ਗਈ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਮੀਟਿੰਗ ਬਾਰੇ CM ਮਾਨ ਦਾ ਵੱਡਾ ਐਲਾਨ, ਮਜ਼ਦੂਰਾਂ ਨੂੰ ਵੀ ਦਿੱਤੀ ਖ਼ੁਸ਼ਖ਼ਬਰੀ

ਇਸ ਦੌਰਾਨ ਇਸ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆ ਗਈ। ਇਸ 'ਚ ਦਿਖਾਇਆ ਗਿਆ ਕਿ ਨੌਜਵਾਨ ਦੇ ਗਲੇ 'ਚ ਕੱਪੜਾ ਅਤੇ ਬੈਗ ਵੀ ਸੀ। ਇਸ ਦੀ ਸੂਚਨਾ ਪੁਲਸ ਨੂੰ ਵੀ ਦਿੱਤੀ ਗਈ। ਫਿਲਹਾਲ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਯੂਨੀਵਰਸਿਟੀ ਸਖ਼ਤ ਕਾਰਵਾਈ ਕਰਨ ਦੀ ਤਿਆਰੀ 'ਚ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 1 ਮਈ ਨੂੰ ਸਰਕਾਰੀ ਛੁੱਟੀ ਦਾ ਐਲਾਨ, ਦਫ਼ਤਰ ਤੇ ਵਿੱਦਿਅਕ ਅਦਾਰੇ ਰਹਿਣਗੇ ਬੰਦ

ਇਸ ਬਾਰੇ ਯੂਨੀਵਰਸਿਟੀ ਦੀ ਵੀ. ਸੀ. ਪ੍ਰੋ. ਰੇਣੂ ਵਿਗ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੀ ਸੁਰੱਖਿਆ ਪਹਿਲਾਂ ਹੈ ਅਤੇ ਜੋ ਵੀ ਜ਼ਿੰਮੇਵਾਰ ਵਿਅਕਤੀ ਹੈ, ਉਸ ਖ਼ਿਲਾਫ਼ ਕਾਰਵਾਈ ਜ਼ਰੂਰੀ ਹੋਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News