ਆਉਂਦੇ ਦਿਨਾਂ ’ਚ ਪੰਜਾਬ ਵਾਸੀਆਂ ਨੂੰ ਮਿਲੇਗੀ ਗਰਮੀ ਤੋਂ ਰਾਹਤ, ਬਦਲੇਗਾ ਮੌਸਮ ਦਾ ਮਿਜਾਜ਼

Monday, May 31, 2021 - 06:38 PM (IST)

ਲੁਧਿਆਣਾ (ਨਰਿੰਦਰ ਮਹਿੰਦਰੂ) : ਪੰਜਾਬ ਵਿਚ ਮਈ ਮਹੀਨੇ ’ਚ ਆਮ ਨਾਲੋਂ ਗਰਮੀ ਘੱਟ ਪਈ ਹੈ, ਇਹ ਦਾਅਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਨੇ ਕੀਤਾ ਹੈ। ਮਈ ਮਹੀਨੇ ਵਿਚ ਜ਼ਿਆਦਾਤਰ ਆਮ ਨਾਲੋਂ ਪਾਰਾ 2-3 ਡਿਗਰੀ ਘੱਟ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ 48 ਘੰਟਿਆਂ ਅੰਦਰ ਪੰਜਾਬ ਵਿਚ ਮੌਸਮ ਬੱਦਲਵਾਈ ਵਾਲਾ ਜਾਂ ਕਿਤੇ-ਕਿਤੇ ਹਲਕੀ ਬਾਰਿਸ਼ ਵਾਲਾ ਰਹੇਗਾ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ। ਮੌਸਮ ਵਿਭਾਗ ਵਿਗਿਆਨੀ ਡਾ. ਪ੍ਰਭਜੋਤ ਕੌਰ ਨੇ ਕਿਹਾ ਕਿ ਮੌਸਮ ਵਿਚ ਵੱਡੀਆਂ ਤਬਦੀਲੀਆਂ ਵੀ ਵੇਖਣ ਨੂੰ ਮਿਲ ਰਹੀਆਂ ਹਨ ਪਰ ਚੰਗੀ ਖ਼ਬਰ ਇਹ ਹੈ ਕਿ ਮੌਨਸੂਨ ਸਮੇਂ ਸਿਰ ਦੇਸ਼ ਅੰਦਰ ਆ ਰਿਹਾ ਹੈ ਅਤੇ ਉਮੀਦ ਹੈ ਕਿ ਪਹਿਲੀ ਜੁਲਾਈ ਤਕ ਪੰਜਾਬ ’ਚ ਵੀ ਦਾਖ਼ਲ ਹੋ ਜਾਵੇਗਾ।

ਇਹ ਵੀ ਪੜ੍ਹੋ : ਸੰਗਰੂਰ ’ਚ ਕਾਂਗਰਸੀ ਆਗੂ ’ਤੇ ਕਾਤਲਾਨਾ ਹਮਲਾ, ਚੱਲੀਆਂ ਗੋਲ਼ੀਆਂ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਮਈ ਮਹੀਨੇ ਵਿਚ ਜ਼ਿਆਦਾਤਰ ਪਾਰਾ 40 ਡਿਗਰੀ ਤੋਂ ਹੇਠਾਂ ਰਿਹਾ ਹੈ, ਸਿਰਫ ਇਕ ਅੱਧੇ ਦਿਨ ਹੀ ਗਰਮੀ ਜ਼ਿਆਦਾ ਪਈ ਹੈ। ਲਗਾਤਾਰ ਆ ਰਹੇ ਸਾਈਕਲੋਨ ਅਤੇ ਚੱਕਰਵਾਤ ਕਾਰਨ ਗਰਮੀ ਉਸ ਪੱਧਰ ਦੀ ਨਹੀਂ ਪਈ, ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਆਉਂਦੇ ਦਿਨਾਂ ’ਚ ਮੌਸਮ ਗਰਮੀ ਤੋਂ ਕੁਝ ਰਾਹਤ ਦੇਵੇਗਾ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿੱਚ ਵੱਡੇ ਕਲਾਈਮੇਟ ਚੇਂਜ ਹੋ ਰਹੇ ਨੇ ਜਿਸ ਕਰਕੇ ਹਾਲਾਂਕਿ ਪ੍ਰਿਥਵੀ ਦਾ ਅੰਦਰੂਨੀ ਤਾਪਮਾਨ ਚ ਸਿਰਫ ਇੱਕ ਡਿਗਰੀ ਦਾ ਹੀ ਫ਼ਰਕ ਪਿਆ ਹੈ ਪਰ ਇਸਦਾ ਜਾਨਵਰਾਂ ਅਤੇ ਬਨਸਪਤੀ ਤੇ ਜ਼ਿਆਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ : ਜਲੰਧਰ ਦੀ ਮਸ਼ਹੂਰ ਪਰਾਂਠਿਆਂ ਵਾਲੀ ਬੇਬੇ ਦਾ ਦੇਹਾਂਤ

ਉਨ੍ਹਾਂ ਕਿਹਾ ਇਹੀ ਕਾਰਨ ਹੈ ਕਿ ਗਰਮੀ ਅਤੇ ਸਰਦੀਆਂ ਆਪਣੇ ਸਮੇਂ ਤੋਂ ਦੇਰੀ ਨਾਲ ਜਾਂ ਪਹਿਲਾਂ ਆ ਜਾਂਦੀਆਂ ਹਨ ਅਤੇ ਇਕਦਮ ਗਰਮੀ ਕਦੇ ਵੱਧ ਜਾਂਦੀ ਹੈ ਅਤੇ ਕਦੇ ਸਰਦੀ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਇਕੋ-ਇਕ ਕਾਰਨ ਹੈ ਜੋ ਲਗਾਤਾਰ ਪ੍ਰਦੂਸ਼ਣ ਵੱਧ ਰਿਹਾ ਹੈ ਅਤੇ ਅਸੀਂ ਹਰਿਆਲੀ ਤੋਂ ਲਗਾਤਾਰ ਦੂਰ ਹੁੰਦੇ ਜਾ ਰਹੇ ਹਾਂ। ਪੰਜਾਬ ਜੋ ਕਿ ਖੇਤੀਬਾੜੀ ਸੂਬਾ ਹੈ ਉਸ ਥਾਂ ਤੇ ਏਅਰ ਕੁਆਲਿਟੀ ਇੰਡੈਕਸ ਹੇਠਾਂ ਡਿੱਗ ਰਿਹਾ ਹੈ ਇਹ ਚਿੰਤਾ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ’ਚ ਮਚੇ ਘਮਸਾਨ ਵਿਚਾਲੇ ਹਾਈਕਮਾਨ ਵਲੋਂ ਗਠਿਤ ਕਮੇਟੀ ਦਾ ਦੋ ਟੁੱਕ ਸ਼ਬਦਾਂ ’ਚ ਜਵਾਬ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News