ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਵੱਲੋਂ ਸੰਘਰਸ਼ ਦਾ ਐਲਾਨ
Sunday, Sep 17, 2017 - 01:24 PM (IST)
ਰੂਪਨਗਰ(ਵਿਜੇ)— ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਜ਼ਿਲਾ ਰੂਪਨਗਰ ਦੀ ਮੀਟਿੰਗ ਜ਼ਿਲਾ ਪ੍ਰਧਾਨ ਦਰਸ਼ਨ ਸਿੰਘ ਬੜਵਾ ਅਤੇ ਜਨਰਲ ਸਕੱਤਰ ਕ੍ਰਿਪਾਲ ਸਿੰਘ ਭੱਟੋਂ ਦੀ ਪ੍ਰਧਾਨਗੀ ਹੇਠ ਹੋਈ। ਮੁਲਾਜ਼ਮ ਆਗੂ ਧਰਮਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਮੀਟਿੰਗ 'ਚ ਖਾਸ ਤੌਰ 'ਤੇ ਸ਼ਾਮਲ ਹੋਏ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈੱਡਰੇਸ਼ਨ ਦੇ ਕੌਮੀ ਵਾਈਸ ਚੇਅਰਮੈਨ ਵੇਦ ਪ੍ਰਕਾਸ਼ ਸ਼ਰਮਾ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜੀ. ਟੀ. ਯੂ. ਦੇ ਸੂਬਾਈ ਜਨਰਲ ਸਕੱਤਰ ਕੁਲਦੀਪ ਸਿੰਘ ਦੌੜੁਕਾ ਆਦਿ ਆਗੂਆਂ ਨੇ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਤਿੱਖੇ ਸੂਬਾਈ ਸੰਘਰਸ਼ ਦਾ ਐਲਾਨ ਕੀਤਾ।
ਮੀਟਿੰਗ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਸਿੱਖਿਆ ਵਿਭਾਗ 'ਚ ਐੱਨ. ਐੱਸ. ਕਿਊ. ਐੱਫ. ਸਕੀਮ ਅਧੀਨ ਭਰਤੀ 850 ਅਧਿਆਪਕਾਂ ਨੂੰ ਸਿੱਖਿਆ ਵਿਭਾਗ ਅਧੀਨ ਲਿਆਉਣ ਦੀ ਜ਼ੋਰਦਾਰ ਮੰਗ ਕੀਤੀ ਗਈ।
ਸੂਬਾਈ ਸੰਘਰਸ਼ ਦੀ ਕੜੀ ਅਧੀਨ 18 ਸਤੰਬਰ ਨੂੰ ਨੂਰਪੁਰਬੇਦੀ ਤੇ ਨੰਗਲ, 19 ਸਤੰਬਰ ਨੂੰ ਰੂਪਨਗਰ, 20 ਸਤੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਅਤੇ 22 ਸਤੰਬਰ ਨੂੰ ਸ੍ਰੀ ਚਮਕੌਰ ਸਾਹਿਬ ਵਿਖੇ ਬਲਾਕ ਪੱਧਰੀ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ, ਜਦਕਿ 17 ਅਕਤੂਬਰ ਨੂੰ ਜ਼ਿਲਾ ਪੱਧਰੀ ਰੈਲੀ ਕਰ ਕੇ ਜ਼ਿਲਾ ਪ੍ਰਸ਼ਾਸਨ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜਿਆ ਜਾਵੇਗਾ।
ਇਸ ਮੌਕੇ ਸੂਬਾਈ ਮੁਲਾਜ਼ਮ ਆਗੂ ਮਨਜੀਤ ਸਿੰਘ ਸੈਣੀ, ਇੰਦਰਜੀਤ ਸਿੰਘ ਵਿਰਦੀ, ਸੁਰਜੀਤ ਸਿੰਘ ਸ੍ਰੀ ਚਮਕੌਰ ਸਾਹਿਬ, ਗੁਰਪ੍ਰੀਤ ਸਿੰਘ ਹੀਰਾ, ਬਲਜੀਤ ਸਿੰਘ ਖਾਲਸਾ, ਬਲਵੀਰ ਸੈਣੀ, ਸਿਮਰਨਜੀਤ ਸਿੰਘ ਰੱਖੜ, ਮਹਿੰਦਰਪਾਲ ਸਿੰਘ ਖੇੜੀ, ਕਰਮ ਸਿੰਘ ਜੇਤੇਵਾਲ, ਸੁਰਜੀਤ ਸਿੰਘ ਸ੍ਰੀ ਆਨੰਦਪੁਰ ਸਾਹਿਬ, ਕੇਵਲ ਕ੍ਰਿਸ਼ਨ, ਦੇਸ ਰਾਜ ਨੰਗਲ, ਤਰਸੇਮ ਲਾਲ ਨੰਗਲ, ਜਸਵਿੰਦਰਪਾਲ, ਮਲਕੀਤ ਸਿੰਘ, ਅਨਿਲ ਕੁਮਾਰ, ਰਵਿੰਦਰ ਕੁਮਾਰ, ਗੁਰਿੰਦਰਪਾਲ ਸਿੰਘ ਅਤੇ ਹਰਨੇਕ ਸਿੰਘ ਹਾਜ਼ਰ ਸਨ।