ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ, ਨਵੇਂ ਹੁਕਮ ਹੋਏ ਜਾਰੀ

Tuesday, Sep 09, 2025 - 10:37 AM (IST)

ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ, ਨਵੇਂ ਹੁਕਮ ਹੋਏ ਜਾਰੀ

ਸੰਗਰੂਰ (ਸਿੰਗਲਾ) : ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅਤੇ ਹੜ੍ਹ ਵਰਗੀ ਸਥਿਤੀ ਪੈਦਾ ਹੋਣ ਦੇ ਖਦਸ਼ੇ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਜ਼ਿਲ੍ਹਾ ਸੰਗਰੂਰ ਦੇ 26 ਪਿੰਡਾਂ ਵਿਚ ਪੈਂਦੇ ਸਾਰੇ ਸਕੂਲਾਂ ਅਤੇ ਹੋਰ ਪਿੰਡਾਂ ਦੇ 24 ਸਕੂਲਾਂ ਵਿਚ ਛੁੱਟੀ ਵਧਾਉਂਦੇ ਹੋਏ ਅਗਲੇ ਹੁਕਮਾਂ ਤੱਕ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਹੈ। ਇਸ ਸਬੰਧੀ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ ਸਿਖਿਆ) ਅਨੁਸਾਰ ਬਰਸਾਤ ਜਾਂ ਹੜ੍ਹਾਂ ਕਰਨ ਜਿਨ੍ਹਾਂ ਸਕੂਲਾਂ ਦਾ ਬੁਨਿਆਦੀ ਢਾਂਚਾ ਪ੍ਰਭਾਵਿਤ ਹੋਇਆ ਹੈ, ਜਿਸ ਕਾਰਨ ਇਹ ਸਕੂਲ ਨਹੀਂ ਖੁੱਲ੍ਹ ਰਹੇ, ਉਨ੍ਹਾਂ ਵਿਚ ਬਲਾਕ ਸੰਗਰੂਰ-1 ਦਾ ਸ.ਸ.ਸ.ਸ. ਕਾਂਝਲਾ, ਬਲਾਕ ਸੰਗਰੂਰ-2 ਦੇ ਸ.ਸ.ਸ.ਸ. ਭਵਾਨੀਗੜ੍ਹ ਕੰਨਿਆ, ਸ.ਸ.ਸ.ਸ. ਚੰਨੋ, ਸ.ਹ.ਸ. ਪਲਾਸੌਰ, ਸ.ਹ.ਸ. ਕਾਕੜਾ, ਬਲਾਕ ਲਹਿਰਾਗਾਗਾ ਦੇ ਸ.ਸ.ਸ.ਸ. ਹਰਿਆਊ, ਸ.ਸ.ਸ.ਸ. ਲਹਿਰਾਗਾਗਾ, ਸ.ਸ.ਸ.ਸ. ਭੂਟਾਲ ਖੁਰਦ, ਬਲਾਕ ਮੂਨਕ ਦਾ ਸ.ਸ.ਸ.ਸ. ਮੂਨਕ (ਕ), ਬਲਾਕ ਧੂਰੀ ਦਾ ਸ.ਮਿ.ਸ. ਪੇਧਨੀ, ਸ.ਮਿ.ਸ. ਬੱਬਨਪੁਰ, ਸ.ਮਿ.ਸ. ਹਸਨਪੁਰ, ਸ.ਸ.ਸ.ਸ. ਧੂਰੀ ਕੰਨਿਆ, ਬਲਾਕ ਸ਼ੇਰਪੁਰ ਦੇ ਸ.ਹ.ਸ. ਮਹਿਮਦਪੁਰ, ਸ.ਸ.ਸ.ਸ. ਸ਼ੇਰਪੁਰ, ਸ.ਸ.ਸ.ਸ. ਮੂਲੋਵਾਲ, ਬਲਾਕ ਚੀਮਾ ਦਾ ਸ.ਹ.ਸ. ਕਿਲ੍ਹਾ ਭਰੀਆਂ, ਬਲਾਕ ਸੁਨਾਮ-1, ਸ.ਹ.ਸ. ਰਾਮਗੜ੍ਹ ਜਵੰਧੇ, ਸੁਨਾਮ-2 ਦਾ ਸ.ਸ.ਸ.ਸ. ਲਾਡਬਨਜਾਰਾ, ਸ.ਹ.ਸ. ਬਲਿਆਲ ਸ਼ਾਮਲ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਵਿਚ ਵਧਾਈਆਂ ਜਾਣ ਛੁੱਟੀਆਂ, ਫਿਰ ਉਠੀ ਮੰਗ

ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਦੀ ਰਿਪੋਰਟ ਮੁਤਾਬਕ ਜਿਨ੍ਹਾਂ ਸਕੂਲਾਂ ਦਾ ਢਾਂਚਾ ਪ੍ਰਭਾਵਿਤ ਹੋਇਆ ਹੈ ਉਹ ਸਕੂਲ ਵੀ ਬੰਦ ਰਹਿਣਗੇ। ਇਨ੍ਹਾ ਵਿਚ ਬਲਾਕ ਲਹਿਰਾਗਾਗਾ ਦਾ ਸ.ਪ.ਸ. ਚੰਗਾਲੀਵਾਲਾ, ਬਲਾਕ ਸੰਗਰੂਰ-1 ਦੇ ਸ.ਪ.ਸ. ਰਾਮਨਗਰ ਬਸਤੀ ਸੰਗਰੂਰ, ਸ.ਪ.ਸ.ਬੇਨੜਾ -1 ਅਤੇ ਬਲਾਕ ਸੁਨਾਮ-2 ਦਾ ਸ.ਪ.ਸ. ਦਿੜ੍ਹਬਾ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਥੇ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਉਕਤ ਸਾਰੇ ਸਕੂਲ ਸਿਰਫ ਵਿਦਿਆਰਥੀਆਂ ਲਈ ਬੰਦ ਰਹਿਣਗੇ। ਇਨ੍ਹਾਂ ਸਕੂਲਾਂ ਵਿਚ ਅਧਿਆਪਕ ਅਤੇ ਸਟਾਫ ਪੂਰਨ ਤੌਰ ਉਪਰ ਹਾਜ਼ਰ ਰਹਿਣਗੇ।

ਇਹ ਵੀ ਪੜ੍ਹੋ : ਹੜ੍ਹਾਂ ਦੀ ਮਾਰ ਤੋਂ ਬਾਅਦ ਪੰਜਾਬੀਆਂ 'ਤੇ ਆਇਆ ਹੁਣ ਇਕ ਹੋਰ ਖ਼ਤਰਾ

ਇਸ ਤੋਂ ਇਲਾਵਾ ਜਿਨ੍ਹਾਂ ਪਿੰਡਾਂ/ ਸ਼ਹਿਰਾਂ ਦੇ ਸਾਰੇ ਸਕੂਲ ਘੱਗਰ ਦਰਿਆ, ਜੋ ਕਿ ਪਿਛਲੇ 5 ਦਿਨਾਂ ਤੋਂ ਖਤਰੇ ਦੇ ਨਿਸ਼ਾਨ ਤੋਂ ਉੱਤੇ ਵੱਗ ਰਿਹਾ ਹੈ, ਦੇ ਬਿਲਕੁੱਲ ਨਜ਼ਦੀਕ ਹੋਣ ਕਰਕੇ ਜਾਨੀ/ਮਾਲੀ ਨੁਕਸਾਨ ਬਚਾਉਣ ਦੇ ਮੱਦੇਨਜ਼ਰ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਉਕਤ ਸੂਕਲਾਂ ਵਿਚ ਖਨੌਰੀ, ਬਨਾਰਸੀ, ਬਾਊਪੁਰ, ਨਵਾਗਾਓਂ, ਜਸਵੰਤਪੁਰਾ ਉਰਫ ਹੋਤੀਪੁਰ, ਅਨਦਾਨਾ, ਸ਼ਾਹਪੁਰ ਥੇੜੀ, ਚਾਂਦੂ, ਮੰਡਵੀ, ਬੱਗਾਂ, ਬੁਸਹਿਰਾ, ਹਮੀਰਗੜ੍ਹ, ਸੁਰਜਣ ਭੈਣੀ, ਭੁੰਦੜਭੈਣੀ, ਸਲੇਮਗੜ੍ਹ, ਮਕਰੌੜ ਸਾਹਿਬ, ਫੂਲਦ, ਗਨੌਟਾ, ਘਮੂਰਘਾਟ, ਰਾਮਪੁਰ ਗੁੱਜਰਾਂ, ਹਾਂਡਾ, ਕੁੰਦਨੀ, ਵਜੀਦਪੁਰ, ਕਬੀਰਪੁਰ, ਕੜੈਲ ਤੇ ਮੂਨਕ ਸ਼ਾਮਲ ਹਨ। 

ਇਹ ਵੀ ਪੜ੍ਹੋ : ਪੰਜਾਬ 'ਚ ਸਕੂਲ ਖੁੱਲ੍ਹਦੇ ਸਾਰ ਵੱਡਾ ਹਾਦਸਾ, ਵਿਦਿਆਰਥੀਆਂ ਦਾ ਪੈ ਗਿਆ ਚੀਕ-ਚਿਹਾੜਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News