ਬੋਰਡ ਨੇ 24 ਅਪ੍ਰੈਲ ਤਕ ਸਕੂਲਾਂ ਨੂੰ ਰਜਿਸਟ੍ਰੇਸ਼ਨ ਨੰਬਰ ਲੈਣ ਦੀ ਦਿੱਤੀ ਮੋਹਲਤ

Saturday, Apr 07, 2018 - 09:40 AM (IST)

ਬੋਰਡ ਨੇ 24 ਅਪ੍ਰੈਲ ਤਕ ਸਕੂਲਾਂ ਨੂੰ ਰਜਿਸਟ੍ਰੇਸ਼ਨ ਨੰਬਰ ਲੈਣ ਦੀ ਦਿੱਤੀ ਮੋਹਲਤ

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਮੂਹ ਸਕੂਲ ਮੁਖੀਆਂ ਨੂੰ ਬੋਰਡ ਵਲੋਂ ਸੂਚਿਤ ਕੀਤਾ ਗਿਆ ਹੈ ਕਿ ਰਜਿਸਟ੍ਰੇਸ਼ਨ ਸ਼ਾਖਾ ਤੋਂ ਸਾਲ/ਸੈਸ਼ਨ 2017-18 ਲਈ 9ਵੀ/11ਵੀਂ ਜਮਾਤ ਵਿਚ ਦੂਜੇ ਰਾਜ/ਬੋਰਡਾਂ ਤੋਂ ਆਏ ਜਿਹੜੇ ਵਿਦਿਆਰਥੀਆਂ ਦੇ ਆਨਲਾਈਨ ਰਜਿਸਟ੍ਰੇਸ਼ਨ ਨੰਬਰ ਲਾਉਣ ਲਈ ਬੋਰਡ ਵਿਚ ਦਸਤਾਵੇਜ਼ ਪ੍ਰਾਪਤ ਹੋਏ ਸਨ, ਨੂੰ ਰਜਿਸਟ੍ਰੇਸ਼ਨ ਨੰਬਰ ਲਾ ਦਿੱਤੇ ਹਨ। ਬੋਰਡ ਦੇ ਬੁਲਾਰੇ ਕੋਮਲ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਵੀ ਬੋਰਡ ਦੇ ਧਿਆਨ ਵਿਚ ਆਇਆ ਹੈ ਕਿ ਕਈ ਸਕੂਲਾਂ ਵਲੋਂ 9ਵੀਂ/11ਵੀਂ ਜਮਾਤ ਵਿਚ ਰਜਿਸਟ੍ਰੇਸ਼ਨ ਨੰਬਰ ਲਵਾਉਣ ਲਈ ਰਜਿਸਟ੍ਰੇਸ਼ਨ ਸ਼ਾਖਾ ਵਲੋਂ ਆਨਲਾਈਨ ਲਾਈਆਂ ਤਰੁੱਟੀਆਂ ਦੇ ਬਾਵਜੂਦ ਵੀ ਅਜੇ ਤਕ ਵਿਦਿਆਰਥੀਆਂ ਦੇ ਲੋੜੀਂਦੇ ਦਸਤਾਵੇਜ਼ ਰਜਿਸਟ੍ਰੇਸ਼ਨ ਸ਼ਾਖਾ ਵਿਚ ਜਮ੍ਹਾ ਨਹੀਂ ਕਰਵਾਏ ਗਏ। ਜਿਹੜੇ ਵਿਦਿਆਰਥੀਆਂ ਦੇ ਰਜਿਸਟ੍ਰੇਸ਼ਨ ਨੰਬਰ ਲਵਾਉਣ ਲਈ ਹਾਲੇ ਤਕ ਬੋਰਡ ਨੂੰ ਸੰਸਥਾਵਾਂ ਵਲੋਂ ਦਸਤਾਵੇਜ਼ ਨਹੀਂ ਭੇਜੇ ਗਏ ਹਨ, ਉਹ 24 ਅਪ੍ਰੈਲ ਤਕ ਰਜਿਸਟ੍ਰੇਸ਼ਨ ਸ਼ਾਖਾ ਵਿਚ ਆਨਲਾਈਨ ਲਾਈਆਂ ਤਰੁੱਟੀਆਂ ਅਨੁਸਾਰ ਦਸਤਾਵੇਜ਼ ਭੇਜ ਕੇ ਰਜਿਸਟ੍ਰੇਸ਼ਨ ਨੰਬਰ ਲਵਾਉਣ ਦੀ ਖੇਚਲ ਕਰਨ।


Related News