ਪੀ. ਐੱਸ. ਈ. ਬੀ. ਵੱਲੋਂ 10ਵੀਂ ਤੇ 12ਵੀਂ ਦੀ ਅਨੁਪੂਰਕ ਪ੍ਰੀਖਿਆ ਦਾ ਸ਼ਡਿਊਲ ਜਾਰੀ

Wednesday, Jul 03, 2019 - 06:38 PM (IST)

ਪੀ. ਐੱਸ. ਈ. ਬੀ. ਵੱਲੋਂ 10ਵੀਂ ਤੇ 12ਵੀਂ ਦੀ ਅਨੁਪੂਰਕ ਪ੍ਰੀਖਿਆ ਦਾ ਸ਼ਡਿਊਲ ਜਾਰੀ

ਮੋਹਾਲੀ (ਪਰਦੀਪ)— ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਅਤੇ 12ਵੀਂ ਜਮਾਤ ਦੇ ਸਾਰੇ ਗਰੁੱਪ (ਸਮੇਤ ਓਪਨ ਸਕੂਲ, ਵਾਧੂ ਵਿਸ਼ਾ) ਦੀ ਸਪਲੀਮੈਂਟਰੀ ਪ੍ਰੀਖਿਆ 24 ਜੁਲਾਈ ਤੋਂ 17 ਅਗਸਤ ਤੱਕ ਜ਼ਿਲਾ/ਤਹਿਸੀਲ ਪੱਧਰ 'ਤੇ ਬੋਰਡ ਵੱਲੋਂ ਸਥਾਪਤ ਪ੍ਰੀਖਿਆ ਕੇਂਦਰਾਂ 'ਚ ਸਵੇਰੇ 11 ਵਜੇ ਤੋਂ 2:15 ਵਜੇ ਤੱਕ ਕਰਵਾਈ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਪ੍ਰੀਖਿਆਵਾਂ ਸਬੰਧੀ ਵਧੇਰੇ ਜਾਣਕਾਰੀ ਅਤੇ ਡੇਟਸ਼ੀਟ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬ-ਸਾਈਟ 'ਤੇ ਉਪਲਬਧ ਹੈ।


author

shivani attri

Content Editor

Related News