ਪੰਜਾਬ ਸਕੂਲ ਬੋਰਡ ਦਾ ਅਧਿਆਪਕਾਂ ਲਈ ਨਵਾਂ ਫਰਮਾਨ

11/22/2018 7:46:54 AM

ਪਟਿਆਲਾ, (ਲਖਵਿੰਦਰ, ਅਗਰਵਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਵਾਂ ਐਲਾਨ ਕਰਦਿਆਂ ਇਹ ਹੁਕਮ ਜਾਰੀ ਕੀਤੇ ਹਨ ਕਿ ਪੰਜਾਬ ਦੇ ਸਮੂਹ ਸਕੂਲਾਂ ਦੇ ਅਧਿਆਪਕ ਨਵੰਬਰ ਤੇ ਦਸੰਬਰ ਮਹੀਨੇ ਵਿਚ 2 ਤੋਂ ਵੱਧ ਇਤਫਾਕੀਆ ਛੁੱਟੀਆਂ ਨਹੀਂ ਲੈ ਸਕਣਗੇ। ਵਿਭਾਗ ਦੇ ਧਿਆਨ ਵਿਚ ਇਹ ਗੱਲ ਆਈ ਹੈ ਕਿ  ਅਧਿਆਪਕ ਪੂਰਾ ਸਾਲ ਛੁੱਟੀਆਂ ਘੱਟ ਲੈਂਦੇ ਹਨ। ਬਾਅਦ ਵਿਚ ਆਪਣੀਆਂ ਇਤਫਾਕੀਆ ਛੁੱਟੀਆਂ ਪੂਰੀਆਂ ਕਰਨ ਦੇ ਉਦੇਸ਼ ਨਾਲ ਸਾਲ ਦੇ ਅਖੀਰਲੇ ਮਹੀਨਿਆਂ ਵਿਚ ਇਕੱਠੀਆਂ ਛੁੱਟੀਆਂ ਲੈਂਦੇ ਹਨ, ਹੁਣ ਨਹੀਂ ਲੈ ਸਕਣਗੇ। ਅਜਿਹਾ ਕਰਨ ਨਾਲ ਵਿਦਿਆਰਥੀਆਂ ਦੀ ਪਡ਼੍ਹਾਈ ’ਤੇ ਅਸਰ ਪੈਂਦਾ ਹੈ। ਇਨ੍ਹਾਂ ਦਿਨਾਂ ਵਿਚ ਵਿਦਿਆਰਥੀਆਂ ਦੇ ਪੇਪਰ ਵੀ ਹੋਣੇ ਹੁੰਦੇ ਹਨ, ਜਿਸ ਕਰ ਕੇ ਵਿਦਿਆਰਥੀ ਪਡ਼੍ਹਾਈ ’ਚ ਪਿੱਛੇ ਰਹਿ ਜਾਂਦੇ ਹਨ। ਇਥੇ ਹੀ ਬੱਸ ਨਹੀਂ, ਇਤਫਾਕੀਆ ਛੁੱਟੀਆਂ ਦੇ ਅਖੀਰਲੇ ਮਹੀਨਿਆਂ ਵਿਚ ਲੈਣ ਨਾਲ ਜਿਥੇ ਬੱਚਿਆਂ ਦੀ ਪਡ਼੍ਹਾਈ ’ਤੇ ਅਸਰ ਪੈਂਦਾ ਹੈ, ਉਥੇ ਹੀ ਸਕੂਲ ਦਾ ਪ੍ਰਬੰਧ ਚਲਾਉਣ ਵਿਚ ਵੀ ਦਿੱਕਤਾਂ ਪੇਸ਼ ਆਉਂਦੀਆਂ ਹਨ।


Related News