ਪੰਜਾਬ SAS ਆਫੀਸਰਜ਼ ਐਸੋਸੀਏਸ਼ਨ ਵੱਲੋਂ ਵਿੱਤ ਵਿਭਾਗ ਦੇ ਸੇਵਾਮੁਕਤ ਅਧਿਕਾਰੀਆਂ ਦਾ ਸਨਮਾਨ

Monday, Aug 05, 2024 - 01:28 PM (IST)

ਪੰਜਾਬ SAS ਆਫੀਸਰਜ਼ ਐਸੋਸੀਏਸ਼ਨ ਵੱਲੋਂ ਵਿੱਤ ਵਿਭਾਗ ਦੇ ਸੇਵਾਮੁਕਤ ਅਧਿਕਾਰੀਆਂ ਦਾ ਸਨਮਾਨ

ਚੰਡੀਗੜ੍ਹ : ਪੰਜਾਬ ਐੱਸ. ਏ. ਐੱਸ. ਆਫੀਸਰਜ਼ ਐਸੋਸੀਏਸ਼ਨ ਵੱਲੋਂ ਵਿੱਤ ਵਿਭਾਗ ਦੇ ਸੇਵਾਮੁਕਤ ਅਧਿਕਾਰੀਆਂ ਦਾ ਸਨਮਾਨ ਕੀਤਾ ਗਿਆ। ਸਾਰੇ ਹਾਜ਼ਰੀਨ ਦਾ ਸਵਾਗਤ ਕਰਨ ਤੋਂ ਬਾਅਦ, ਨਿਧੀ, ਡੀ. ਟੀ. ਓ, ਅਤੇ ਮਨੀਸ਼ ਚੌਧਰੀ, ਏ. ਸੀ. ਐੱਫ. ਏ. ਦੇ ਬੇਵਕਤੀ ਦਿਹਾਂਤ ਦੀ ਯਾਦ 'ਚ ਦੋ ਮਿੰਟ ਦਾ ਮੌਨ ਰੱਖਿਆ ਗਿਆ। ਪੰਜਾਬ ਐੱਸ. ਏ. ਐੱਸ. ਆਫੀਸਰਜ਼ ਐਸੋਸੀਏਸ਼ਨ, ਚੰਡੀਗੜ੍ਹ ਨੇ ਪੰਜਾਬ ਭਵਨ ਵਿਖੇ ਆਪਣੇ ਵਿੱਤ ਵਿਭਾਗ ਐੱਸ. ਏ. ਐੱਸ. ਕੇਡਰ ਦੇ ਸੇਵਾਮੁਕਤ ਅਧਿਕਾਰੀਆਂ ਨੂੰ ਨਿੱਘੀ ਵਿਦਾਇਗੀ ਦਿੰਦਿਆਂ ਸਨਮਾਨ ਕੀਤਾ ਗਿਆ।
ਇਸ ਮੌਕੇ ਵਧੀਕ ਡਾਇਰੈਕਟਰ (ਵਿੱਤ ਤੇ ਲੇਖਾ) ਸੰਜੀਵ ਕੁਮਾਰ, ਸੰਯੁਕਤ ਡਾਇਰੈਕਟਰ (ਵਿੱਤ ਤੇ ਲੇਖਾ)ਰਮੇਸ਼ ਗੁਪਤਾ, ਡਿਪਟੀ ਕੰਟਰੋਲਰ (ਵਿੱਤ ਤੇ ਲੇਖਾ) ਪੰਕਜ ਰੇਖੀ, ਜਿੰਦਰ ਬੀਰ ਕੌਰ, ਕ੍ਰਿਸ਼ਨ ਕੁਮਾਰ ਹਾਂਡਾ, ਨਰਿੰਦਰ ਸਿੰਘ, ਰਸ਼ਪਾਲ ਸਿੰਘ ਅਤੇ ਸਹਾਇਕ ਕੰਟਰੋਲਰ (ਵਿੱਤ ਤੇ ਲੇਖਾ) ਸੁਖਵਿੰਦਰ ਸਿੰਘ ਨੂੰ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ। ਐਸੋਸੀਏਸ਼ਨ ਨੇ ਵਿਭਾਗ ਪ੍ਰਤੀ ਉਨ੍ਹਾਂ ਦੀਆਂ ਸ਼ਾਨਦਾਰ ਅਤੇ ਬੇਦਾਗ ਸੇਵਾਵਾਂ ਨੂੰ ਇਕ ਮਹੱਤਵਪੂਰਨ ਪ੍ਰਾਪਤੀ ਮੰਨਦਿਆਂ ਤਾਰੀਫ਼ ਕੀਤੀ।  ਇਸ ਮੌਕੇ ਪੰਜਾਬ ਐੱਸ. ਏ. ਐੱਸ. ਕੇਡਰ ਦੇ ਅਧਿਕਾਰੀ ਹਾਜ਼ਰ ਸਨ।  


author

Babita

Content Editor

Related News