ਪੰਜਾਬ ਦਾ ਦਰਿਆਈ ਪਾਣੀ ਹੋਇਆ ''ਈ ਗਰੇਡ'', 23 ਸੈਂਪਲਾਂ ’ਚੋਂ 17 ਦੀ ਰਿਪੋਰਟ ਨਹੀਂ ਆਈ ਤਸੱਲੀਬਖਸ਼

Friday, Jun 10, 2022 - 07:50 PM (IST)

ਪੰਜਾਬ ਦਾ ਦਰਿਆਈ ਪਾਣੀ ਹੋਇਆ ''ਈ ਗਰੇਡ'',  23 ਸੈਂਪਲਾਂ ’ਚੋਂ 17 ਦੀ ਰਿਪੋਰਟ ਨਹੀਂ ਆਈ ਤਸੱਲੀਬਖਸ਼

ਪਟਿਆਲਾ/ਰੱਖੜਾ (ਜ. ਬ.) : ਸੂਬੇ ਅੰਦਰ ਪੈ ਰਹੀ ਕਹਿਰ ਦੀ ਗਰਮੀ ਨੇ ਜਿੱਥੇ ਆਮ ਲੋਕਾਂ ਦਾ ਜਿਉਣਾ ਮੁਹਾਲ ਕਰ ਦਿੱਤਾ ਹੈ, ਉਥੇ ਹੀ ਵਾਤਾਵਰਣ ’ਚ ਫੈਲੇ ਪ੍ਰਦੂਸ਼ਣ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਜ਼ਿੰਦਗੀ ਨੂੰ ਜਿਊਣ ਲਈ ਮੁੱਢਲੀਆਂ ਲੋੜਾਂ ’ਚ ਹਵਾ ਤੇ ਪਾਣੀ ਦੀ ਮੁੱਖ ਲੋੜ ਹੁੰਦੀ ਹੈ। ਇਹ ਵੀ ਹੁਣ ਨੁਕਸਾਨਦਾਇਕ ਹੁੰਦੇ ਜਾ ਰਹੇ ਹਨ ਕਿਉਂਕਿ ਪੰਜਾਂ ਦਰਿਆਵਾਂ ਅਤੇ ਨਹਿਰਾਂ ਦਾ ਪਾਣੀ ਹੁਣ ਮਨੁੱਖੀ ਵਰਤੋਂ ਦੇ ਯੋਗ ਨਹੀਂ ਰਿਹਾ। ਸਤਲੁਜ ਅਤੇ ਘੱਗਰ ਡਰੇਨਾਂ ’ਚ ਫੈਕਟਰੀਆਂ ਦਾ ਕੈਮੀਕਲ ਯੁਕਤ ਪਾਣੀ ਧਰਤੀ ’ਚ ਜ਼ਹਿਰ ਘੋਲਣ ਦਾ ਕੰਮ ਕਰ ਰਿਹਾ ਹੈ। ਕਈ ਦਰਿਆਵਾਂ ’ਚ ਤਾਂ ਲੋਕ ਮਰੇ ਹੋਏ ਪਸ਼ੂਆਂ ਨੂੰ ਪਾਣੀ ’ਚ ਸੁੱਟ ਦਿੰਦੇ ਹਨ, ਜਿਸ ਕਾਰਨ ਪਾਣੀ ਦੂਸ਼ਿਤ ਹੁੰਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮ੍ਰਿਤਕਾਂ ਦੇ ਸਿਵਿਆਂ ਦੀ ਰਾਖ ਅਤੇ ਧਾਰਮਿਕ ਰੀਤੀ-ਰਿਵਾਜਾਂ ’ਚੋਂ ਬਚੀ ਹੋਈ ਰਹਿੰਦ-ਖੂੰਹਦ ਨੂੰ ਵੀ ਦਰਿਆਵਾਂ ਦੇ ਚੱਲਦੇ ਪਾਣੀਆਂ ’ਚ ਵਹਾਉਣ ਕਾਰਨ ਪਾਣੀ ਦੀ ਸੈਂਪਲਿੰਗ ’ਤੇ ਬੁਰਾ ਪ੍ਰਭਾਵ ਪੈ ਰਿਹਾ ਹੈ।

ਇਹ ਵੀ ਪੜ੍ਹੋ- ਧਰਮਸੌਤ ਖ਼ਿਲਾਫ਼ ਵਿਜੀਲੈਂਸ ਨੂੰ ਮਿਲੇ ਅਹਿਮ ਸੁਰਾਗ, 'ਸਿੰਗਲਾ' ਵੀ ਰਾਡਾਰ 'ਤੇ

ਜ਼ਿਕਰਯੋਗ ਹੈ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ 3 ਦਰਿਆਵਾਂ ਦੇ ਵੱਖ-ਵੱਖ ਥਾਵਾਂ ਤੋਂ ਲਏ ਗਏ 23 ਸੈਂਪਲਾਂ ’ਚੋਂ 17 ਨਮੂਨਿਆਂ ਦੀ ਰਿਪੋਰਟ ਤਸੱਲੀਬਖਸ਼ ਨਹੀਂ ਆਈ। ਇਸ ਤੋਂ ਪਤਾ ਚੱਲਦਾ ਹੈ ਕਿ ਨਹਾਉਣਯੋਗ ਅਤੇ ਪੀਣ ਯੋਗ ਪਾਣੀ ਭਵਿੱਖ ’ਚ ਹੋਰ ਦੂਸ਼ਿਤ ਹੋਵੇਗਾ ਜਿਸ ਨੂੰ ਦੇਖਦੇ ਹੋਏ 16 ਮਈ ਨੂੰ ਪੰਜਾਬ ਦੇ ਜਲ ਸਰੋਤ ਵਿਭਾਗ ਦੇ ਮੁੱਖ ਇੰਜੀਨੀਅਰ ਨੇ ਫਿਰੋਜ਼ਪੁਰ ਕੈਨਾਲ ਸਰਕਲ ਦੇ ਨਿਗਰਾਨ ਇੰਜੀਨੀਅਰ ਨੂੰ ਪੱਤਰ ਲਿਖ ਕੇ ਹਰੀਕੇ ਹੈੱਡ ਵਰਕਸ ਤੋਂ ਵੱਖ-ਵੱਖ ਇਲਾਕਿਆਂ ਨੂੰ ਸਪਲਾਈ ਹੋਣ ਵਾਲਾ ਪਾਣੀ ਨਾ ਪੀਣ ਦੀ ਚਿਤਾਵਨੀ ਵੀ ਦਿੱਤੀ ਗਈ।

ਇਹ ਵੀ ਪੜ੍ਹੋ- 47 ਫੋਨ ਨੰਬਰਾਂ ਜ਼ਰੀਏ ਮੂਸੇਵਾਲਾ ਦੇ ਕਾਤਲਾਂ ਤੱਕ ਪੁਹੰਚੀ ਐੱਸ.ਆਈ.ਟੀ. , ਵੱਡੇ ਖੁਲਾਸੇ ਹੋਣ ਦੀ ਉਮੀਦ

ਦੱਸਣਯੋਗ ਹੈ ਕਿ ਤਿੰਨ ਦਰਿਆਵਾਂ ਦੇ 40 ਸੈਂਪਲ ਪੁਆਇੰਟ ਲਏ ਗਏ ਹਨ। ਸਤਲੁਜ ’ਚ 16, ਬਿਆਸ ਵਿਚ 10 ਅਤੇ ਘੱਗਰ ’ਚ 14 ਹਨ। ਇਨ੍ਹਾਂ ਪੁਆਇੰਟਾਂ ਤੋਂ ਹਰ ਮਹੀਨੇ 54 ਸੈਂਪਲ ਲਏ ਜਾਂਦੇ ਹਨ। ਜਿਨ੍ਹਾਂ ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵਾਟਰ ਐਕਟ ਤਹਿਤ 5096 ਕੇਸ ਦਰਜ ਕੀਤੇ ਹਨ। ਇਸ ਦੇ ਬਾਵਜੂਦ ਪਾਣੀ ਨੂੰ ਦੂਸ਼ਿਤ ਕਰਨ ਦਾ ਸਿਲਸਿਲਾ ਹਾਲੇ ਰੁਕਿਆ ਨਹੀਂ। ਪੰਜਾਬ ’ਚ ਉਦਯੋਗਾਂ ਦਾ ਦੂਸ਼ਿਤ ਪਾਣੀ ਚੋਰੀ ਛੁਪੇ ਦਰਿਆਵਾਂ ’ਚ ਛੱਡਣ ਕਾਰਨ ਜ਼ਿਆਦਾਤਰ ਸੈਂਪਲ ਡੀ ਅਤੇ ਈ-ਕੁਆਲਿਟੀ ਦੇ ਆ ਰਹੇ ਹਨ। ਦਰਿਆਵਾਂ ਦੇ ਪਾਣੀਆਂ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਜਲ ਕ੍ਰਾਂਤੀ ਲਿਆਉਣਾ ਸਮੇਂ ਦੀ ਮੁੱਖ ਲੋੜ ਬਣਦੀ ਜਾ ਰਹੀ ਹੈ।

ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੀਫ਼ ਇੰਜੀਨੀਅਰ ਗੁਲਸ਼ਨ ਰਾਏ ਨੇ ਦੱਸਿਆ ਕਿ ਸੂਬੇ ਅੰਦਰ 11 ਆਟੋਮੈਟਿਕ ਇੰਸਟਰੂਮੈਂਟ ਲਗਾਏ ਗਏ ਹਨ, ਜਿਨ੍ਹਾਂ ’ਚ 4 ਸਤਲੁਜ, 1 ਬਿਆਸ, 4 ਘੱਗਰ ਪਟਿਆਲਾ, 2 ਬੁੱਢਾ ਨਾਲਾ ’ਚ ਹਨ, ਜੋ ਆਨਲਾਈਨ ਸਿਸਟਮ ਜੋੜੇ ਗਏ ਹਨ। ਜਿਨ੍ਹਾਂ ਦਾ ਨਤੀਜਾ ਵੀ ਮਿਲਦਾ ਰਹਿੰਦਾ ਹੈ।

ਇਹ ਵੀ ਪੜ੍ਹੋ- ਦਿੱਲੀ ਪੁਲਸ ਦਾ ਵੱਡਾ ਖ਼ੁਲਾਸਾ: ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਹੈ ਲਾਰੇਂਸ ਬਿਸ਼ਨੋਈ

ਦੂਸ਼ਿਤ ਪਾਣੀਆਂ ਦੇ ਸ੍ਰੋਤਾਂ ਦੀ ਸੂਚੀ
ਬੁੱਢਾ ਨਾਲਾ, ਲੁਧਿਆਣਾ, ਸਤਲੁਜ ਵੇਈਂ, ਮੁਬਾਰਕਪੁਰ ਰੈਸਟ ਹਾਊਸ ਧਰਮਕੋਟ, ਨਕੋਦਰ, ਘੱਗਰ, ਭਾਂਖਰਪੁਰ, ਸ਼ਰਮਲ ਨਦੀ ਦੇ 3 ਨਮੂਨੇ, 2 ਡਰੇਨਾਂ ਦੇ ਸੈਂਪਲ, ਢਕਾਨਸੂੰ ਨਾਲਾ ਦੇ 2 ਨਮੂਨੇ, ਸਰਦੂਲਗੜ੍ਹ, ਚੰਦਰਮਾ, ਰਤਨਖੇੜੀ, ਖਨੌਰੀ ਆਦਿ।

ਤਸੱਲੀਬਖਸ਼ ਪਾਣੀਆਂ ਦੇ ਸ੍ਰੋਤਾਂ ਦੀ ਸੂਚੀ
ਕਾਲੀ ਬਿਆਸ, ਬਿਆਸ ਦਰਿਆ, ਮੁਕੇਰੀਆਂ ਪੁਆਇੰਟ, ਰੋਪੜ ਹੈੱਡ ਵਰਕਸ, ਸਤਲੁਜ ਪੇਪਰ ਮਿੱਲ, ਸਤਲੁਜ, ਹਰੀਕੇ ਆਦਿ।

ਇਹ ਵੀ ਪੜ੍ਹੋ ਸੰਗਰੂਰ ਜ਼ਿਮਨੀ ਚੋਣ 'ਚ ਭਾਜਪਾ ਉਮੀਦਵਾਰ ਦੀ ਹਿਮਾਇਤ 'ਚ ਨਹੀਂ ਦਿਖੇ ਕੈਪਟਨ-ਢੀਂਡਸਾ, ਇਹ ਹੋ ਸਕਦੀ ਹੈ ਵਜ੍ਹਾ

ਦਰਿਆਈ ਪਾਣੀਆਂ ਨੂੰ ਬਚਾਉਣ ਲਈ ਆਮ ਲੋਕਾਂ ਦਾ ਸਹਿਯੋਗ ਜ਼ਰੂਰੀ : ਡਾ. ਆਦਰਸ਼ਪਾਲ ਵਿੱਜ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਡਾ. ਆਦਰਸ਼ਪਾਲ ਵਿੱਜ ਨਾਲ ਦਰਿਆਈ ਪਾਣੀਆਂ ਦੇ ਸੈਂਪਲਾਂ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਦਰਿਆਈ ਪਾਣੀਆਂ ਨੂੰ ਬਚਾਉਣ ਲਈ ਆਮ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਥੇ ਹੀ ਫੈਕਟਰੀ ਮਾਲਕਾਂ ਨੂੰ ਚਾਹੀਦਾ ਹੈ ਕਿ ਉਹ ਦਰਿਆਵਾਂ ਦੇ ਪਾਣੀ ਨੂੰ ਗੰਧਲਾ ਨਾ ਕਰਨ ਕਿਉਂਕਿ ਇਹ ਪਾਣੀ ਮਨੁੱਖੀ, ਪਸ਼ੂ-ਪੰਛੀਆਂ ਤੇ ਪੌਦਿਆਂ ਲਈ ਬੇਸ਼ਕੀਮਤੀ ਹੈ, ਜਿਸ ਨਾਲ ਇਨ੍ਹਾਂ ਦੇ ਸਾਹ ਚੱਲਦੇ ਹਨ। ਸਾਨੂੰ ਵੀ ਜਿਉਣ ਦਾ ਸਾਧਨ ਪ੍ਰਦਾਨ ਕਰਦੇ ਹਨ।

ਨੋਟ : ਕੀ ਪੰਜਾਬ ਸਰਕਾਰ ਨੂੰ ਗੰਧਲੇ ਪਾਣੀਆਂ ਦੇ ਹੱਲ ਲਈ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ ? ਕੁਮੈਂਟ ਕਰਕੇ ਦਿਓ ਆਪਣੀ ਰਾਏ

 

 


author

Harnek Seechewal

Content Editor

Related News