ਪੰਜਾਬ ਦੇ ਪੁੱਤ ਜਸ਼ਨ ਚੌਧਰੀ ਨੇ ਵਿਦੇਸ਼ 'ਚ ਕਰਵਾਈ ਬੱਲੇ-ਬੱਲੇ, ਕੈਨੇਡਾ ਪੁਲਸ 'ਚ ਹੋਇਆ ਭਰਤੀ
Tuesday, Apr 02, 2024 - 04:22 PM (IST)
ਬਲਾਚੌਰ/ਪੋਜੇਵਾਲ (ਜ.ਬ.) - ਪੰਜਾਬ ਦੇ ਬਹੁਤ ਸਾਰੇ ਵਿਦਿਆਰਥੀ ਪੜ੍ਹਨ ਲਈ ਵਿਦੇਸ਼ਾਂ ਵਿਚ ਜਾ ਰਹੇ ਹਨ। ਸਭ ਤੋਂ ਜ਼ਿਆਦਾ ਨੌਜਵਾਨ ਕੈਨੇਡਾ ਆਦਿ ਵਰਗੇ ਦੇਸ਼ਾਂ ’ਚ ਜਾਂਦੇ ਹਨ ਪਰ ਉਥੇ ਜਾ ਕੇ ਪੜ੍ਹਾਈ ਦੇ ਜ਼ਰੀਏ ਉੱਚ ਮੁਕਾਮ ਹਾਸਲ ਕਰਨ ਵਾਲੇ ਵਿਰਲੇ ਹੀ ਵਿਦਿਆਰਥੀ ਸਾਹਮਣੇ ਆ ਰਹੇ ਹਨ। ਕਾਮਯਾਬੀ ਦੀ ਮਿਸਾਲ ਪੰਜਾਬ ਦੇ ਪਿੰਡ ਬੱਸੀਗੁੱਜਰਾਂ ਦੇ ਵਸਨੀਕ ਭਜਨ ਲਾਲ ਰਿਟਾਇਰਡ ਏ. ਐੱਸ. ਆਈ. ਦੇ ਸਪੁੱਤਰ ਜਸ਼ਨ ਚੌਧਰੀ ਨੇ ਕਾਇਮ ਕਰ ਦਿੱਤੀ ਹੈ, ਜੋ ਕੈਨੇਡਾ ਪੁਲਸ ਵਿਚ ਭਰਤੀ ਹੋ ਗਿਆ ਹੈ।
ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ
ਦੱਸ ਦੇਈਏ ਕਿ ਨੌਜਵਾਨ ਜਸ਼ਨ ਚੌਧਰੀ ਨੇ ਜਾਣ ਤੋਂ ਪਹਿਲਾਂ ਕੈਨੇਡਾ ’ਚ ਪੜ੍ਹਾਈ ਕਰਨ ਦੇ ਨਾਲ-ਨਾਲ ਕੈਨੇਡਾ ਪੁਲਸ ’ਚ ਭਰਤੀ ਹੋਣ ਦਾ ਟੀਚਾ ਮਿੱਥਿਆ ਸੀ। ਉਕਤ ਨੌਜਵਾਨ ਨੇ ਆਪਣੀ ਹੱਡ ਤੋੜਵੀਂ ਮਿਹਨਤ ਨਾਲ ਕੈਨੇਡਾ ਪੁਲਸ ’ਚ ਭਰਤੀ ਹੋ ਕੇ ਜਿੱਥੇ ਆਪਣੇ ਟੀਚੇ ਨੂੰ ਪੂਰਾ ਕੀਤਾ ਹੈ, ਉਥੇ ਹੀ ਉਸ ਨੇ ਆਪਣੇ ਮਾਤਾ-ਪਿਤਾ, ਪੰਜਾਬ ਅਤੇ ਪਿੰਡ ਦਾ ਨਾਂ ਵੀ ਰੌਸ਼ਨ ਕਰ ਦਿੱਤਾ ਹੈ। ਨੌਜਵਾਨ ਜਸ਼ਨ ਚੌਧਰੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਸਪੁੱਤਰ ਸ਼ੁਰੂ ਤੋਂ ਹੀ ਮਿਹਨਤੀ ਅਤੇ ਸਰਵਪੱਖੀ ਹੈ ਅਤੇ ਸਮੂਹ ਪਰਿਵਾਰ ਤੇ ਪਿੰਡ ਨੂੰ ਜਸ਼ਨ ਚੌਧਰੀ ਦੇ ਇਸ ਮੁਕਾਮ ’ਤੇ ਬਹੁਤ ਹੀ ਮਾਨ ਹੈ।
ਇਹ ਵੀ ਪੜ੍ਹੋ - ਉਡਾਣ 'ਚ ਜ਼ਿਆਦਾ ਦੇਰੀ ਹੋਣ 'ਤੇ ਜਹਾਜ਼ 'ਚੋਂ ਬਾਹਰ ਨਿਕਲ ਸਕਦੇ ਹਨ ਯਾਤਰੀ, ਲਾਗੂ ਹੋਇਆ ਨਵਾਂ ਨਿਯਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8